ਦਿਲ ਦੀ ਪਵਿੱਤਰਤਾ

ਡਾਂ ਸਰਬਜੀਤ ਸਿੰਘ ਨੀਟੂ

(ਸਮਾਜ ਵੀਕਲੀ)

ਜਰਮਨ ਦੀ ਤਕਨੀਕ, ਇਜਰਾਇਲ ਦੇਸ ਦਾ ਬਦਲਾ ਤੇ ਭਾਰਤੀ ਸਰਧਾ ਇਹ ਸੰਸਾਰ ਪ੍ਸਿੱਧ ਨੇ ਪੂਰੀ ਤਰਾਂ। ਭਾਰਤੀ ਲੋਕ ਧਾਰਮਿਕ ਗਰੰਥਾਂ ਜਾਂ ਮੰਦਿਰ ਗੁਰੂਦੁਆਰਿਆ ਚ’ ਬਹੁਤ ਜਿਆਦਾ ਸਰਧਾ ਰੱਖਦੇ ਨੇ। ਮੰਦਰਾਂ ਜਾ ਗੁਰੂਦੁਆਰਿਆਂ ਵਿੱਚ ਮਨ ਦੀ ਪਵਿੱਤਰਤਾ ਬਾਰੇ ਜਿਆਦਾ ਬੋਲਿਆ ਜਾਂਦਾ ਹੈ। ਇਸ ਗੱਲ ਨੂੰ ਪੂਰਨ ਤੌਰ ਤੇ ਵੀ ਮੰਨਿਆ ਜਾ ਸਕਦਾ ਹੈ ਕਿ ਜੇ ਮਨ ਪਵਿੱਤਰ ਹੋਵੇਗਾ ਤਾਂ ਤੁਹਾਡੇ ਕੋਲ ਸੱਭ ਕੁੱਝ ਹੋਵੇਗਾ। ਅਸੀ ਗਰੰਥਾਂ ਜਾ ਹੋਰ ਪ੍ਚੀਨ ਮੰਦਰਾਂ ਗੁਰੂਦੁਆਰਿਆਂ ਨੂੰ ਪਾਕਿ ਤੇ ਪਵਿੱਤਰ ਮੰਨਦੇ ਹਾਂ।

ਕੋਈ ਵੀ ਭਾਵਨਾ ਜਾਂ ਸੋਚ ਸਾਡੇ ਦਿਲ ਦਿਮਾਗ ਨਾਲ ਸੰਬੰਧਤ ਹੁੰਦੀ ਹੈ ਅਤੇ ਜਿਹੜਾ ਫੈਸਲਾ ਦਿਲ ਤੋਂ ਹੁੰਦਾ ਹੈ ਉਹ ਅਟਲ ਹੁੰਦਾ ਹੈ। ਕਿਉਕਿ ਦਿਲ ਕੋਲ ਦਿਮਾਗ ਨਹੀ ਹੁੰਦਾ, ਤੇ ਦਿਮਾਗ ਤਾਂ ਹੁੰਦਾ ਹੀ ਸਾਤਿਰ ਹੈ ਜੋ ਕਈ ਵਾਰ ਘੜੀ ਮੁੜੀ ਬਦਲ ਵੀ ਜਾਂਦਾ ਹੈ। ਦਿਲ ਵਿਚਾਰਾ 24 ਘੰਟੇ ਧੜਕਦਾ ਹੈ ਕੋਮਲ ਅਤੇ ਨਰਮ ਜਿਹਾ। ਉਹ ਹਰ ਦਿਲ ਕਿੰਨਾ ਇਮਾਨਦਾਰ ਹੈ ਜੋ 24 ਜਾਂ ਲਗਾਤਾਰ ਧੜਕ ਕੇ ਮਨੁੱਖੀ ਸਰੀਰ ਚ’ ਸਾਹ ਚੱਲਦੇ ਰੱਖਦਾ ਹੈ।

ਕਿਸੇ ਬੇਸਕੀਮਤੀ ਰੂਹ ਦੀ ਲਗਾਤਾਰ ਸੇਵਾ ਕਰਨੀ ਕਿਸੇ ਪਵਿੱਤਰਤਾ ਤੋਂ ਘੱਟ ਨਹੀ। ਮੇਰੇ ਖਿਆਲ ਨਾਲ ਜੇ ਸੱਭ ਕਾਸੇ ਨਾਲੋ ਜੇ ਦਿਲ ਨੂੰ ਪਾਕਿ ਪਵਿੱਤਰ ਕਹਿ ਲਈਏ ਤਾਂ ਇਸ ਵਿੱਚ ਕੋਈ ਅੱਤਕਥਨੀ ਨਹੀ ਹੋਵੇਗੀ। ਕਈ ਵਾਰ ਅਸੀ ਕਹਿ ਦਿੰਦੇ ਹਾਂ ਕਿ ਮੇਰਾ ਇਸ ਚੀਜ ਬਾਰੇ ਜਾਂ ਇਹ ਕੰਮ ਕਰਨ ਲਈ ਦਿਲ ਨਹੀ ਮੰਨ ਰਿਹਾ ਤਾਂ ਉਥੇ ਉਹ ਕੰਮ ਕਦੇ ਵੀ ਨਹੀ ਕਰਨਾ ਚਾਹੀਦਾ ਜੋ ਦਿਲ ਨਾ ਮੰਨੇ।

ਮੇਰਾ ਇੱਕ ਦੋਸਤ ਐ ਜੋ ਮੇਰਾ ਬੜਾ ਦਿਲ ਅਜੀਜ ਏ , ਕਈ ਵਾਰ ਮੈਨੂੰ ਹੱਸਦੇ ਹੱਸਦੇ ਕਹਿ ਦਿੰਦਾ ਕਿਸੇ ਗੱਲ ਬਾਰੇ ਕਿ ਖਾਹ ਤੂੰ ਆਪਣੇ ਦਿਲ ਦੀ ਸੌਂਹ।ਫਿਰ ਮੈ ਵੀ ਥੋੜਾ ਮੁਸਕਰਾ ਕੇ ਜੇ ਉਹਨੂੰ ਟੋਕ ਕੇ ਕਹਿ ਹੀ ਦਿੰਨਾ ” ਬਾਈ ਦਿਲ ਦੀ ਸੌਹ ਨਾ ਖਵਾਇਆ ਕਰ ਜੇ ਕਿਤੇ ਝੂਠੀ ਸੌਂਹ ਖਾਧੀ ਗਈ ਨਾ ਦਿਲ ਬਹੁਤ ਪਵਿੱਤਰ ਤੇ ਪਾਕਿ ਐ , ਜੇ ਕਿਤੇ ਰੁਕ ਗਿਆ ਨਾ ਫਿਰ ਰੂਹ ਤੇ ਬੁੱਤ ਨੂੰ ਵੱਖੋ ਵੱਖ ਕਰ ਦਿੰਦਾ ਇਹ। ਸੋ ਹੱਸਦੇ ਰਹੋ , ਗਾਉਦੇ ਰਹੋ…….ਆਮੀਨ

ਡਾਂ ਸਰਬਜੀਤ ਸਿੰਘ ਨੀਟੂ
96464 -46105

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟੀਚਰ ਫੈਸਟ ਆਇਆ
Next articleਗੋਡਿਆ ਦਾ ਦਰਦ ਅਤੇ ਘਰੇਲੂ ਇਲਾਜ