ਗੋਡਿਆ ਦਾ ਦਰਦ ਅਤੇ ਘਰੇਲੂ ਇਲਾਜ

ਵੈਦ ਅਮਨਦੀਪ ਸਿੰਘ ਬਾਪਲਾ

(ਸਮਾਜ ਵੀਕਲੀ)

ਗੋਡਿਆਂ ਦਾ ਦਰਦ ਹਲਕਾ ਹੋਵੇ ਜਾਂ ਫਿਰ ਤੇਜ਼, ਖ਼ਤਰਨਾਕ ਹੁੰਦਾ ਹੈ। 40 ਅਤੇ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ”ਚ ਇਹ ਸਮੱਸਿਆ ਆਮ ਹੈ। ਪਰ ਕਈ ਵਾਰ ਇਹ ਘੱਟ ਉਮਰ ਦੇ ਨੌਜਵਾਨਾਂ ”ਚ ਵੀ ਦੇਖਣ ਨੂੰ ਮਿਲਦਾ ਹੈ। ਗੋਡਿਆਂ ਦੇ ਦਰਦ ਨਾਲ ਨਿਪਟਣ ਲਈ ਬਹੁਤ ਸਾਰੇ ਘਰੇਲੂ ਉਪਾਅ ਹਨ, ਜਿਨ੍ਹਾਂ ਨੂੰ ਅਪਣਾਅ ਕੇ ਮਿੰਟਾਂ ”ਚ ਹੀ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ:

ਪਹਿਲਾਂ ਤਾਂ ਇਸ ਗੱਲ ਦੇ ਬਾਰੇ ”ਚ ਜਾਣ ਲਓ ਕਿ ਦਰਦ ਕਿਸ ਤਰ੍ਹਾਂ ਦਾ ਹੈ ਅਤੇ ਕਿਸ ਵਜ੍ਹਾ ਕਰਕੇ ਹੈ। ਤਾਂ ਹੀ ਇਸ ਦਾ ਘਰੇਲੂ ”ਚ ਇਲਾਜ ਕਰ ਸਕਦੇ ਹਾ ਜੀ. ਕਈ ਵਾਰ ਗੋਡਿਆਂ ਚ ਕਿਸੇ ਹੋਰ ਕਾਰਣਾ ਕਰਕੇ ਵੀ ਦਰਦ ਹੁੰਦਾ ਹੈ ਜਿਵੇ ਗੋਡੇ ਵਿੱਚ ਗੈਪ ਪੈ ਜਾਣਾ, ਗੋਡੇ ਦਾ ਘੁੰਮ ਜਾਣਾ, ਗੋਡੇ ਵਿੱਚ ਸੋਜ ਆ ਜਾਣੀ। ਅਜਿਹੇ ”ਚ ਘਰ ”ਚ ਗੋਡਿਆਂ ਦਾ ਇਲਾਜ ਕਰਨ ਨਾਲ ਸਮੱਸਿਆ ਵੱਧ ਸਕਦੀ ਹੈ।

ਗੋਡਿਆ ਦੇ ਦਰਦ ਦਾ ਇਲਾਜ ਮਰੀਜ਼ ਨੈਰੋਥੈਰਪੀ ਰਾਹੀ ਬਹੁਤ ਵਧੀਆ ਤਰੀਕੇ ਨਾਲ ਕਰਵਾ ਸਕਦਾ ਹੈ, ਮਰੀਜ ਨੂੰ ਜਿਆਦਾ ਦਵਾਈ ਖਾਣ ਦੀ ਵੀ ਲੋੜ ਨਹੀ ਪੈਦੀ, ਮਰੀਜ਼ ਨੂੰ ਸੈਰ ਕਰਨਾ ਵੀ ਜਰੂਰੀ ਹੈ ਸੈਰ ਕਰਨ ਨਾਲ ਵੀ ਗੋਡਿਆਂ ਦੇ ਦਰਦ ‘ਚ ਰਾਹਤ ਮਿਲਦੀ ਹੈ। ਦਰਦ ਕਾਰਨ ਕਈ ਵਾਰ ਸੋਜ ਵੀ ਆ ਜਾਂਦੀ ਹੈ ਜਿਸ ਤੋਂ ਰਾਹਤ ਦਿਵਾਉਣ ਲਈ ਅਖਰੋਟ ਬਹੁਤ ਫਾਇਦੇਮੰਦ ਹੁੰਦੇ ਹਨ ਕਿਉਂਕਿ ਇਸ ‘ਚ ਪ੍ਰੋਟੀਨ, ਫ਼ੈਟ, ਕਾਰਬੋਹਾਈਡ੍ਰੇਟ ਵਿਟਾਮਿਨ ਬੀ, ਵਿਟਾਮਿਨ-ਈ ਕੈਲਸ਼ੀਅਮ ਤੇ ਮਿਨਰਲ ਭਰਪੂਰ ਮਾਤਰਾ ਵਿਚ ਹੁੰਦੀ ਹੈ।

ਘਰੇਲੂ ਇਲਾਜ
1. ਸਰ੍ਹੋਂ ਦੇ ਤੇਲ ਨੂੰ ਗਰਮ ਕਰੋ। ਹੁਣ ਇਸ ”ਚ ਲਸਣ ਦੀ ਇੱਕ ਕਲੀ ਪਾਓ ਅਤੇ ਫਿਰ ਇਸ ਨੂੰ ਭੂਰੀ ਹੋਣ ਤੱਕ ਪਕਾਓ। ਤੇਲ ਦੇ ਠੰਡਾ ਹੋਣ ਤੋਂ ਬਾਅਦ ਇਸ ਨੂੰ ਦਰਦ ਵਾਲੀ ਥਾਂ ”ਤੇ ਲਗਾਓ। ਫਿਰ ਇਸ ਥਾਂ ਨੂੰ ਇੱਕ ਕੱਪੜੇ ਨਾਲ ਬੰਨ੍ਹ ਦਿਓ ਅਤੇ ਹਲਕੇ ਗਰਮ ਤੋਲੀਏ ਨਾਲ ਕੁਝ ਦੇਰ ਤੱਕ ਉੱਪਰੋਂ ਲਪੇਟ ਦਿਓ। ਇਸ ਪ੍ਰਕਿਰਿਆ ਨੂੰ ਹਫ਼ਤੇ ”ਚ 2 ਤੋਂ 3 ਵਾਰ ਰੋਜ਼ਾਨਾ ਕਰੋ।

2. ਸਫੈਦੇ ਦੇ ਤੇਲ ਨੂੰ ਗੋਡਿਆਂ ”ਤੇ ਮਲੋ ਅਤੇ ਕੁਝ ਦੇਰ ਲਈ ਧੁੱਪੇ ਬੈਠ ਜਾਓ। ਇਸ ਤੇਲ ਨੂੰ ਮਲਣ ਨਾਲ ਗੋਡਿਆਂ ਦੇ ਦਰਦ ਤੋਂ ਕਾਫ਼ੀ ਛੁਟਕਾਰਾ ਮਿਲ ਜਾਂਦਾ ਹੈ

3. ਕੱਚੀ ਕਿੱਕਰ ਦੀ ਫਲੀ 200 ਗਰਾਮ, ਸੁਹਾਂਜਣਾ ਪਾਊਡਰ 200 ਗਰਾਮ, ਮਿਸ਼ਰੀ 200 ਗਰਾਮ ਸੱਭ ਨੂੰ ਮਿਲਾ ਕੇ 5-5 ਗਰਾਮ ਦੁਧ ਨਾਲ ਲਉ। ਇਹ ਗ੍ਰੀਸ ਬਣਨ ਵਿਚ ਮਦਦ ਕਰਦਾ ਹੈ।

ਵੈਦ ਅਮਨਦੀਪ ਸਿੰਘ ਬਾਪਲਾ

9914611496

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿਲ ਦੀ ਪਵਿੱਤਰਤਾ
Next articleਸਾਵਣ ਆਇਆ