ਪੱਟਕੇ ਦੀ ਕੁਸ਼ਤੀ ਲਈ ਪਹਿਲਾਂ ਇਨਾਮ ਫੋਰਡ ਟਰੈਕਟਰ ਗੀਤਕਾਰ ਬਹਾਦਰ ਸਿੰਘ ਗਰਚਾ ਜਰਮਨੀ ਵੱਲੋਂ ਦਿੱਤਾ ਜਾਵੇਗਾ : ਨੇਕਾਂ ਮੱਲਾਂ ਬੇਦੀਆਂ
ਫਿਲੋਰ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) –ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਦੇਹਰਾ ਨਿਗਾਹਾ ਪੀਰ ਨੂੰ ਸਮਰਪਿਤ 16 ਵਾਂ ਸਲਾਨਾ ਛਿੰਜ ਮੇਲਾਂ ਪਿੰਡ ਗੜੀ ਅਜੀਤ ਸਿੰਘ ਪੀਰ ਨਿਗਾਹਾ ਵਿਖੇ ਲਗਾਇਆ ਜਾਂ ਰਿਹਾ ਹੈ ਤੇ ਇਸ ਮੇਲੇ ਦਾ ਪ੍ਬੰਧ ਦੇਹਰਾ ਲੱਖ ਦਾਤਾਂ ਪੀਰ ਨਿਗਾਹਾ ਛਿੰਜ ਕਮੇਟੀ ( ਰਜਿ:) ਪਿੰਡ ਗੜੀ ਅਜੀਤ ਸਿੰਘ ਐਸ, ਬੀ, ਐਸ ਨਗਰ ਕਰੇਗੀ, ਪ੍ਰੈਸ ਨੂੰ ਜਾਣਕਾਰੀ ਦਿੰਦੀਆਂ ਲੋਕ ਗਾਇਕ ਰੂਪ ਲਾਲ ਧੀਰ ਜੀ ਨੇ ਦੱਸੀਆਂ ਏਸ ਛਿੰਜ ਮੇਲੇ ਦੇ ਮੁੱਖ ਮਹਿਮਾਨ ਪ੍ਰੋ : ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਐਮ ਪੀ, ਡਾ ਸੁਖਵਿੰਦਰ ਕੁਮਾਰ ਸੁੱਖੀ ਐਮ ਐਲ ਏ ਹਲਕਾ ਬੰਗਾ ਤੇ ਡਾ ਨਛੱਤਰ ਪਾਲ ਐਮ ਐਲ ਏ ਹਲਕਾ ਨਵਾਂ ਸ਼ਹਿਰ ਹੋਣਗੇ 20 ਸਤੰਬਰ ਆਰੰਭ ਸ੍ਰੀ ਆਖੰਡ ਪਾਠ ਸਾਹਿਬ ਲੜੀ ਤੇ ਭੋਗ 22 ਸਤੰਬਰ ਸ੍ਰੀ ਆਖੰਡ ਪਾਠ ਸਾਹਿਬ ਜੀ ਉਪਰੰਤ ਕੀਰਤਨ ਅਰਦਾਸ ਹੋਵੇਗੀ ਬਾਅਦ ਦੁਪਿਹਰ 22 ਸਤੰਬਰ ਦਿਨ ਸ਼ੁੱਕਰਵਾਰ ਨੂੰ ਗਾਇਕੀ ਦੇ ਖੁੱਲੇ ਅਖਾੜੇ ਵਿੱਚ ਪਹੁੰਚ ਰਹੇ ਪੰਜਾਬ ਦੇ ਮਸ਼ਹੂਰ ਕਲਾਕਾਰ ਆਤਮਾ ਬੁੱਢੇਵਾਲੀਆ ਅਤੇ ਐਸ ਕੌਰ ਸਨੁੱਖ ਕੌਰ, ਹਰਜੀਤ ਸੰਧੂ ਪਰਵੀਨ ਦਰਦੀ, ਬੂਟਾਂ ਮਹੁੰਮਦ, ਪ੍ਰੇਮ ਲਤਾ ਤੇ ਰਾਣੀ ਅਰਮਾਨ ਆਪਣਾਂ ਸੱਭਿਆਚਾਰ ਪ੍ਰੋਗਰਾਮ ਪੇਸ਼ ਕਰਨਗੇ। 23 ਸਤੰਬਰ ਨੂੰ ਸਲਾਨਾ ਛਿੰਜ ਮੇਲਾਂ ਹੋਵੇਗਾ ਜਿਸ ਵਿੱਚ ਪੰਜਾਬ ਦੇ ਚੋਟੀ ਦੇ ਪਹਿਲਵਾਨ ਭਾਗ ਲੈਣਗੇ ਤੇ ਪੱਟਕੇ ਦੀ ਕੁਸ਼ਤੀ ਲਈ ਪਹਿਲਾਂ ਇਨਾਮ ਫੋਰਡ ਟਰੈਕਟਰ ਪ੍ਰਸਿੱਧ ਗੀਤਕਾਰ ਬਹਾਦਰ ਸਿੰਘ ਗਰਚਾ ਜਰਮਨੀ ਵੱਲੋਂ ਦਿੱਤਾ ਜਾਵੇਗਾ ਝੰਡੀ ਦੀ ਕੁਸ਼ਤੀ ਲਈ ਪਹਿਲਵਾਨ ਘੋਲ ਲੜਨਗੇ ਅਤੇ ਏਸ ਤੋਂ ਇਲਾਵਾ ਸਪਲੈਡਰ ਮੋਟਰਸਾਇਕਲ ਸੋਨੇ ਦੇ ਕੜੇ ਮੁੰਦਰੀਆਂ ਘੜੀਆਂ ਦੇ ਦਿਲ ਖਿੱਚਵੇਂ ਇਨਾਮਾਂ ਤੇ ਕੁਸ਼ਤੀਆਂ ਕਰਵਾਈਆਂ ਜਾਣਗੀਆ ਏਸ ਮੋਕੇ ਤੇ ਪ੍ਰਧਾਨ ਅਮਰੀਕ ਸਿੰਘ ਪੁਰੇਵਾਲ ਅਤੇ ਸਮੂਹ ਪ੍ਬੰਧਕ ਕਮੇਟੀ ਨੇ ਇਸ ਛਿੰਜ ਮੇਲੇ ਵਿੱਚ ਹੁੰਮ ਹੁੰਮਾਕੇ ਪਹੂੰਚਣ ਦਾ ਸੱਦਾ ਦਿੱਤਾ ਹੈ ਤੇ ਸਲਾਨਾ ਸੱਭਿਆਚਾਰ ਤੇ ਛਿੰਜ ਮੇਲੇ ਦੀਆਂ ਰੋਣਕਾਂ ਵਧਾਉਣ ਲਈ ਬੇਨਤੀ ਕੀਤੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly