ਪੰਜਾਬ ਦੀ ਸਿਆਸਤ ਅਤੇ ਰਾਜਨੀਤਿਕ ਖੜ੍ਹੇ ਪਾਣੀ ਦੀ ਤਰ੍ਹਾਂ ਹੀ ਹੈ

ਚਰਨਜੀਤ ਕੌਰ ਆਸਟ੍ਰੇਲੀਆ

(ਸਮਾਜ ਵੀਕਲੀ)

ਖਾਲਸਾ ਪੰਥ , ਸਿੱਖ ਕੌਮ ਲਈ ਸ੍ਰੋਮਣੀ ਕਮੇਟੀ ਨੇ ਕੀ ਕੰਮ ਕੀਤੇ ?

ਸਾਰੇ ਭਾਰਤ ਵਿੱਚ ਬਾਬੇ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਨਹੀਂ ਪਤਾ ਇਥੋ ਤੱਕ ਅੱਜ ਪੰਜਾਬ ਦੀਆ ਕਿਤਾਬਾ ਵਿੱਚੋਂ ਗੁਰੂਆਂ ਦੀ ਬਾਣੀ ਅਤੇ ਇਤਿਹਾਸ ਗਲਤ ਲਿਖਵਾਉਣ ਵਾਲ਼ਿਆਂ ਨਾਲ ਸਾਂਝ ਬਣੀ ਹੋਈ ਹੈ ! ਗੁਰੂ ਸਾਹਿਬ ਤੋ ਗੀਤਾ ਚੰਡੀ ਦਾ ਪਾਠ ਪੜਵਾ ਰਹੇ ਹਨ ਫਿਰ ਅਰਥ ਕਰਦੇ ਨਹੀਂ ਥੱਕਦੇ ! ਪੀ ਐਚ ਡੀ ਮਨਮੁਖ ਪੰਜਵਾਂ ਸਾਹਿਬਜ਼ਾਦੇ ਬਾਰੇ ਿੲਤਿਹਾਸ ਲਿਖ ਰਹੇ ਹਨ ! ਗਲਤ ਿੲਤਿਹਾਸ ਕਿਤਾਬਾ ਛਾਪ ਕੇ , ਇਥੋ ਤੱਕ ਗਲਤ ਕੱਚੀ ਬਾਣੀ ਵੀ ਸਾਮਿਲ ਕਰਵਾ ਦਿੱਤੀ , ਜਿਸ ਦਾ ਅਕਾਲਪੁਰਖ ਨਾਲ ਕੋਈ ਸੰਬੰਧ ਨਹੀਂ ਹੈ ,
ਕੀਤੇ ਅਸਲੀ ਵਿਰਾਸਤ ਵਾਲੇ “ ਖਾਲਸਾ ਪੰਥ”ਆਵੇ ਪਹਿਲਾ ਿੲਹਨਾ ਮੰਹਤਾਂ ਚੌਧਰੀਆਂ , ਅਖੋਤੀ ਪ੍ਰਧਾਨਾਂ , ਸੋ ਸਾਲਾ ਰਾਜਨੀਤਿਕ ਮੂਰਖਾ ਨੂੰ ਪੰਥ ਚੌ ਛੇਕਣ ਦਾ ਕੰਮ ਕਰਨ , ਕਦੇ ਵੀ ਮੁਆਫੀ ਨਾ ਦੇਣ ਪੀੜੀ ਦਰ ਪੀੜੀ !

ਅੱਜ ਦੁਨੀਆ ਦੀ ਰਾਜਨੀਤੀ ਪੜਦੇ ਸੁਣਦੇ ਹਾਂ ਤਾਂ ਪਤਾ ਚਲਿਆਂ ਇਹ ਪਾਰਟੀ ਸ੍ਰੋਮਣੀ ਕਮੇਟੀ ਕਦੋ ਰਾਜਨੀਤਿਕ ਪਾਰਟੀ ਬਣੀ “ਬਾਦਲ ਟੱਬਰ ਦੀ ਜਗੀਰ “ਦੇ ਕਬਜ਼ੇ ਹੇਠ @ਸ੍ਰੋਮਣੀ ਪ੍ਰੰਬਧਕ ਕਮੇਟੀਆਂ “ ਦਿੱਲੀ ਗੁਰੂ ਘਰਾਂ ਤੇ ਕਬਜ਼ੇ “ ਇਹ ਕੁਰਸੀ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੱਕ ਕਰਵਾ ਰਹੇ ਹਨ ਲੋਕ ਅੰਧ ਭਗਤ ਜਿਹੜੇ ਪਿੰਡਾਂ ਵਿੱਚੋਂ ਇਹਨਾ ਦੇ ਮਗਰ ਲੱਗਦੇ ਹਨ ! ਪਿੰਡਾਂ ਵਿੱਚ ਇਕ ਗੁਰੂ ਘਰ ਰਹਿੰਦਾ ਜੇਕਰ ਨਾਨਕ ਦਾ ਅਸਲੀ ਫ਼ਲਸਫ਼ਾ ਹੁੰਦਾ !

ਜਾਤ ਪਾਤ ਨੂੰ ਖਤਮ ਨਹੀਂ ਕੀਤਾ ਗਿਆ ਸੀ ਸਗੋਂ ਕੁਝ ਹੁਣ ਬੀਬੀਆਂ ਤਾਂ ਦੋ ਗੋਤ ਲਗਾ ਕੇ ਜਾਤ -ਪਾਤ ਨੂੰ ਵਧਾਉਦੀਆ ਹਨ ਪੜੇ ਲਿਖੇ ਲੋਕ ਵੀ ਅੰਧਵਿਸ਼ਵਾਸਾਂ ਚ ਫਸੇ ਹੋਏ ਹਨ ਫਿਰ ਕਿਸੇ ਮਹਾਨ ਰਿਸ਼ੀ ਮੁਨੀ ਦੀ ਉਡੀਕ ਕਰ ਰਹੇ ਹਨ ? ਧੜ੍ਹੇ ਬਾਜ਼ੀ ਗੁਰੱਪ ਬਾਜ਼ੀ , ਅਪਣਾ ਨਾਮ ਚਮਕਾਉਣ ਤੱਕ ਹੀ ਲੋਕ ਸੀਮਤ ਹਨ ਹੁਣ ਭਾਵੇ ਰਾਜਨੀਤੀ ਹੋਵੇ ਜਾਂ ਗੁਰੂ ਘਰ ਦੇ ਕਬਜ਼ੇ ਇਹ ਬ੍ਰਾਹਮਣੀ ਬਾਦਲਾਂ ਦੇ ਕਬਜ਼ੇ ਹੇਠ ਸਿੱਧੇ ਅਸਿਧੇ ਰੂਪ ਵਿੱਚ ਹਨ !

ਕੀ 99% ਜਨਤਾ ਲ਼ੋਕਤੰਤਰ ਪ੍ਰਣਾਲੀ ਰਾਹੀ “ਅਖੋਤੀ ਕਮੇਟੀ ਦੇ ਪ੍ਰਧਾਨ ਜਥੇਦਾਰ ਸਾਲ ਬਾਅਦ , ਪੰਜ ਮੈਂਬਰ ਦੀ ਚੌਣ ਜਿਹੜੇ ਦਸਵੇਂ ਗੁਰੂ ਨੇ ਦਿੱਤੀ ਸੀ ਉਸ ਰਾਹੀ ਬਦਲ ਨਹੀਂ ਸਕਦੇ ! ਸਰਬ-ਸੰਮਤੀ ਨਾਲ ਸਾਲ ਬਾਅਦ ਪੰਜ ਮੈਂਬਰ ਕਿਸੇ ਵੀ ਸ਼ਾਸਨ ਪ੍ਰਣਾਲੀ ਨੂੰ ਚਲਾ ਸਕਦੇ ਹਨ ! ਇਹ ਵੋਟ ਪ੍ਰਣਾਲੀ ਹੁਣ ਤੱਕ ਅਮਰੀਕਾ ਅਤੇ ਇੰਗਲੈਡ ਦੀ ਦੇਣ ਨਾਲ ਗੁਲਾਮ ਬਣਾਉਣਾ ਹੈ !EVM ਹੈਕਰ ਮਸ਼ੀਨਾਂ ਹਨ ਇਹ ਬੈਨ ਕਰੋ !

ਸਾਂਝੀ ਵਾਲਤਾ ਮਨੁੱਖਤਾਵਾਦੀ ਈਮਾਨਦਾਰੀ ਪ੍ਰਣਾਲੀ ਸੰਸਾਰ ਵਿੱਚ ਲਾਗੂ ਹੋਣੀ ਚਾਹੀਦੀ ਹੈ ਕੋਈ ਵੀ ਮਨੁੱਖ ਭਾਸ਼ਾ ਬੋਲੀ ਪਹਿਰਾਵਾ ਧਰਮ ਨਿੱਜੀ ਅਪਣਾ ਜਾਂ ਛੱਡ ਸਕਦਾ ਉਸ ਦਾ ਨੈਤਿਕ ਮੋਲਿਕ ਮਾਨਸਿਕਤਾ ਅਜ਼ਾਦੀ ਹੈ ! ਸਗੋਂ ਦਸ ਭਾਸਵਾ ਸਿਖੋ ਪਰ ਅਪਣੀ ਉਚਵਿਦਿਆ ਅਪਣੀ ਮਾਂ ਬੋਲੀ ਚ ਕੱਰੋ ! ਜਿਸ ਵਿੱਚ ਹਰ ਜਾਤ ਪਾਤ ਧਰਮ ਵਰਗ ਦੇ ਲੋਕ ਅਪਣੀ ਯੋਗਤਾਵਾਂ ਦੇ ਅਧਾਰ ਤੇ ਸ਼ਾਸਨ ਪ੍ਰਣਾਲੀ ਵਿੱਚ ਸੋਧ ਕਰੇ ਨੀਤੀ ਚਲਾਵੇ ਕਿਸਾਨ ਮਜ਼ਦੂਰ ਭਾਈ ਲਾਲੋ ਦੀ ਸੰਤਾਨ ਵੀ ਰਾਜ ਭਾਗ ਸ਼ਾਸਨ ਪ੍ਰਣਾਲੀ ਦੇ ਹਿੱਸੇਦਾਰ ਬਣ ਸਕਦੇ ਹਨ !

ਤਾਨਸਾਹੀ ਸਿਸਟਮ ਚੱਲਦੇ ਨੂੰ ਤਾਂ 200 ਸਾਲ ਹੋ ਗਏ ਹਨ ! ਤੁਸੀ ਵੀ ਪੜਚੋਲਕਰਿਓ ! ਭਾਰਤ ਦਾ ਖਾਸਕਰ ਲ਼ੋਕਤੰਤਰ ਤਾਂ ਵਿਚਾਰਾ ਗੁਲਾਮ ਬਣਿਆਂ ਹੋਇਆ ਹੈ !

ਚਰਨਜੀਤ ਕੌਰ ਆਸਟ੍ਰੇਲੀਆ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਮੇਰੀ ਹਾਸਿਆਂ ਦੀ ਦੁਕਾਨ”
Next articleਇਹ ਚਿੜੀਆਂ, ਇਹ ਕੁੜੀਆਂ..