ਪੰਜਾਬ ਦੀ ਆਪ ਦੀ ਸਰਕਾਰ ‘ਕਨਫਿਊਜ਼’ ਸਰਕਾਰ-ਸੋਮ ਦੱਤ ਸੋਮੀ

ਜਲੰਧਰ (ਸਮਾਜ ਵੀਕਲੀ)- ਪੰਜਾਬ ’ਚ ਬਣੀ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ‘ਕਨਫਿਊਜ਼’ ਸਰਕਾਰ ਹੈ। ਸਰਕਾਰ ਪਹਿਲਾਂ ਫੈਸਲੇ ਲੈਂਦੀ ਹੈ, ਫਿਰ ਉਸ ਤੋਂ ਹੀ ਪਾਸਾ ਪਲਟ ਲੈਂਦੀ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਅੱਜ ਜਲੰਧਰ ਵਿਖੇ ਸੋਮ ਦੱਤ ਸੋਮੀ ਕੋ-ਚੇਅਰਮੈਨ ਐੱਸ. ਸੀ. ਡਿਪਾਰਟਮੈਂਟ ਜਿਲਾ ਜਲੰਧਰ ਨੇ ਕਰਦਿਆਂ ਕਿਹਾ ਕਿ ਆਪ ਦੀ ਸਰਕਾਰ ਨੇ ਪਹਿਲਾਂ ਬਿਜਲੀ ਬਿੱਲਾਂ ਦੀ ਮੁਆਫੀ ਸੰਬੰਧੀ 600 ਯੂਨਿਟ ਦਾ ਫੈਸਲਾ ਲਿਆ, ਫਿਰ ਜਨਰਲ ਵਰਗ ਨੂੰ ਉਸ ਤੋਂ ਬਾਹਰ ਕਰ ਦਿੱਤਾ, ਫਿਰ ਇੱਕ ਕਿਲੋਵਾਟ ਦੀ ਸੀਮਾ ਤੈਅ ਕਰ ਦਿੱਤੀ ਗਈ। ਸਰਕਾਰ ਨੂੰ ਉਨਾਂ ਸਵਾਲ ਕਰਦਿਆਂ ਕਿਹਾ ਕਿ ਕੀ ਜਨਰਲ ਵਰਗ ’ਚ ਕੋਈ ਵੀ ਗਰੀਬ ਨਹੀਂ ਹੈ ਜਾਂ ਫਿਰ ਐਸ. ਸੀ ਸਮਾਜ ’ਚ ਕੋਈ ਅਮੀਰ ਨਹੀਂ ਹੈ।

ਉਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਦਿੱਲੀ ਦੀ ਸਰਕਾਰ ਨਾਲ ਕੀਤਾ ਗਿਆ ਸਮਝੌਤਾ ਮੈਮੋਰੰਡਮ ਆਫ ਅੰਡਰਸਟੈਡਿੰਗ ਬਹੁਤ ਹੀ ਗਲਤ ਫੈਸਲਾ ਹੈ। ਕੀ ਹੁਣ ਦਿੱਲੀ ਦੇ ਅਧਿਕਾਰੀ ਪੰਜਾਬ ਦੇ ਕਰਮਚਾਰੀਆਂ ਨੂੰ ਦਿਸ਼ਾ ਨਿਰਦੇਸ਼ ਦੇਣਗੇ? ਸੋਮ ਦੱਤ ਸੋਮੀ ਨੇ ਫਿਲੌਰ ਦੀ ਮੁੱਖ ਟੀਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨਾਂ ਦਾ ਮੁੱਖ ਮਕਸਦ ਤਾਂ ਫਿਲੌਰ ਦਾ ਫਲਾਈਓਵਰ ਬਣਾਉਣਾ, ਸਰਕਾਰੀ ਹਸਪਤਾਲ ਤੇ ਸਰਕਾਰ ਵੈਟਨਰੀ ਹਸਪਤਾਲਾਂ ਦੀ ਹਾਲਤ ਨੂੰ ਸੁਧਾਰਨਾ, ਸਕੂਲਾਂ ਦੀ ਦਸ਼ਾ ਦੇ ਦਿਸ਼ਾ ਨੂੰ ਸੁਧਾਰਨਾ, ਸਰਕਾਰੀ ਸਕੂਲਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਤੇ ਫਿਲੌਰ ਦੇ ਬੱਸ ਸਟੈਂਡ ਦੀ ਸਮੱਸਿਆਵਾਂ ਨੂੰ ਹੱਲ ਕਰਨ ਦਾ ਸੀ, ਜਦਕਿ ਆਪ ਦੀ ‘ਕੰਨਫਿਊਜ਼’ ਹੋ ਚੁੱਕੀ ਸਰਕਾਰ ਹਲਕਾ ਫਿਲੌਰ ਦੀਆਂ ਨੀੰਹ ਪੱਥਰ ਤੇ ਉਦਘਾਟਨ ਹੋ ਚੁੱਕੀਆਂ ਸੜਕਾਂ ਦੇ ਦੁਬਾਰਾ ਨੀਂਹ ਪੱਥਰ ਤੇ ਰੀਬਨ ਕੱਟ ਕੇ ਉਦਘਾਟਨ ਕਰ ਰਹੀ ਹੈ, ਜੋ ਕਿ ਮਾੜੀ ਤੇ ਨਿੰਦਣਯੋਗ ਰਾਜਨੀਤੀ ਦੀ ਨਿਸ਼ਾਨੀ ਹੈ।

ਉਨਾਂ ਅੱਗੇ ਕਿਹਾ ਕਿ ਵਿਧਾਨ ਸਭਾ ਹਲਾਕ ਫਿਲੌਰ ਦੀਆਂ ਸਾਰੀਆਂ ਹੀ ਮੁੱਖ ਸੜਕਾਂ ਦੇ ਵਿਕਾਸ ਕਾਰਜ ਮਾਣਯੋਗ ਸੰਤੋਖ ਸਿੰਘ ਚੌਧਰੀ ਮੈਂਬਰ ਪਾਰਲੀਮੈਂਟ ਦੀ ਅਗਵਾਈ ਹੇਠ ਹਲ ਕੀਤੇ ਜਾ ਚੁੱਕੇ ਹਨ। ਉਨਾਂ ਹੀ ਸੜਕਾਂ ਦੀ ਦੁਬਾਰਾ ਉਦਘਾਟਨ ਕਰਨਾ ‘ਕਨਫਿਊਜ’ ਹੋ ਚੁੱਕੀ ਸਰਕਾਰ ਦੀ ਨਿਸ਼ਾਨੀ ਹੈ। ਸੋਮ ਦੱਤ ਸੋਮੀ ਨੇ ਕਿਹਾ ਕਿ ਆਪ ਨੂੰ ਅਜਿਹੀ ਰਾਜਨੀਤੀ ਛੱਡ ਕੇ ਹਲਕਾ ਫਿਲੌਰ ਦੇ ਨਵੇਂ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਸ਼ੁਰੂ ਕਰਨਾ ਚਾਹੀਦਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਦੇ ਖਣਿਜ
Next articleਬਿੱਲੀ ਗਲ ਟੱਲੀ