ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਸ਼ੁਰੂ, ਪ੍ਰਧਾਨ ਦਿਲਬਾਗ ਸਮੇਤ 10 ਕਿਸਾਨ ਆਗੂ ਹਿਰਾਸਤ ‘ਚ, ਹਾਈਕੋਰਟ ਦੇ ਹੁਕਮਾਂ ‘ਤੇ ਹੋਈ ਕਾਰਵਾਈ

ਲੁਧਿਆਣਾ : ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਅੱਜ ਤੋਂ ਸ਼ੁਰੂ ਹੋ ਗਿਆ ਹੈ। ਕਿਸਾਨਾਂ ਨੇ ਅੱਜ ਟੋਲ ਪਲਾਜ਼ਾ ਖਾਲੀ ਕਰਵਾਉਣ ਲਈ ਇਕੱਠੇ ਹੋਣਾ ਸੀ ਪਰ ਜ਼ਿਲ੍ਹਾ ਪੁਲੀਸ ਨੇ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਜਿਵੇਂ ਹੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਟੋਲ ਪਲਾਜ਼ਾ ਨੇੜੇ ਪੁੱਜੇ ਤਾਂ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਹੁਣ ਤੱਕ 10 ਦੇ ਕਰੀਬ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਲਾਡੋਵਾਲ ਟੋਲ ਪਲਾਜ਼ਾ ‘ਤੇ ਵੱਡੀ ਗਿਣਤੀ ‘ਚ ਪੁਲਸ ਮੁਲਾਜ਼ਮ ਤਾਇਨਾਤ ਹਨ ਅਤੇ ਹਰ ਹਰਕਤ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਏਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਟੋਲ ਪਲਾਜ਼ਾ ’ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਹਨ। ਕਾਨੂੰਨ ਵਿਵਸਥਾ ਨੂੰ ਭੰਗ ਨਹੀਂ ਹੋਣ ਦਿੱਤਾ ਜਾਵੇਗਾ। ਜੋ ਵੀ ਟੋਲ ਪਲਾਜ਼ਾ ‘ਤੇ ਸਥਿਤੀ ਵਿਗਾੜਨ ਦੀ ਕੋਸ਼ਿਸ਼ ਕਰੇਗਾ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਪ੍ਰਧਾਨ ਦਿਲਬਾਗ ਨੇ ਦੱਸਿਆ ਕਿ ਕਿਸਾਨਾਂ ਨੇ ਧਿਰ ਬਣਨ ਲਈ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਸੀ ਪਰ ਹਾਈ ਕੋਰਟ ਨੇ ਕਿਹਾ ਕਿ ਉਹ ਇਸ ਕੇਸ ਵਿੱਚ ਧਿਰ ਨਹੀਂ ਬਣ ਸਕਦੇ। ਉਹ ਵੱਖਰੇ ਤੌਰ ‘ਤੇ ਨਵੀਂ ਰਿੱਟ ਦਾਇਰ ਕਰ ਸਕਦੇ ਹਨ। ਹਾਈਕੋਰਟ ਨੇ ਕਿਹਾ ਕਿ NHAI ਟੋਲ ਸ਼ੁਰੂ ਕਰੇ। ਪੰਜਾਬ ਸਰਕਾਰ ਨੇ ਅਦਾਲਤ ਤੋਂ 4 ਹਫ਼ਤਿਆਂ ਦਾ ਸਮਾਂ ਲਿਆ ਹੈ। ਦੱਸ ਦਈਏ ਕਿ ਕਿਸਾਨ ਆਗੂ ਟੋਲ ਟੈਕਸ ਘਟਾਉਣ ਅਤੇ ਹਰ ਮਹੀਨੇ ਬਣੇ ਪਾਸ ਦੀ ਕੀਮਤ ਘਟਾਉਣ ‘ਤੇ ਅੜੇ ਹੋਏ ਸਨ। 16 ਜੂਨ ਤੋਂ ਵਾਹਨ ਟੋਲ ਟੈਕਸ ਅਦਾ ਕੀਤੇ ਬਿਨਾਂ ਹੀ ਲੰਘ ਰਹੇ ਸਨ। ਹੁਣ ਪ੍ਰਸ਼ਾਸਨ ਨੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਕਾਰਵਾਈ ਕੀਤੀ ਹੈ।

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਬੱਡੀ ਖਿਡਾਰੀ ਖ਼ੁਸ਼ੀ ਬੱਛੋਆਣਾ ਯੂਰਪ ਰਵਾਨਾ
Next articleਨੋਇਡਾ ‘ਚ ਦਰਦਨਾਕ ਹਾਦਸਾ: ਝੁੱਗੀ ਝੌਂਪੜੀ ‘ਚ ਲੱਗੀ ਅੱਗ ‘ਚ 3 ਲੜਕੀਆਂ ਜ਼ਿੰਦਾ ਸੜੀਆਂ, ਪਿਤਾ ਦੀ ਹਾਲਤ ਗੰਭੀਰ