ਨਵਾਂਸ਼ਹਿਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਭਾਰਤ ਅਤੇ ਅਮਰੀਕਾ ਵਿਚਾਲੇ ਹੋ ਰਿਹਾ ਮੁਕਤ ਵਪਾਰ ਸਮਝੌਤਾ 24 ਜੁਲਾਈ ਤੋਂ ਪਹਿਲਾਂ ਪਹਿਲਾਂ ਲਾਗੂ ਹੋ ਜਾਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨਾਂ ਕਿਹਾ ਕਿ ਦੋਹਾਂ ਮੁਲਕਾਂ ਵਿਚਕਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀ ਪੂਰੀ ਤਿਆਰੀ ਕਰ ਲਈ ਗਈ ਹੈ। ਉਨਾਂ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਸਮਝੌਤਾ ਪੰਜਾਬ ਦੇ ਖੇਤੀ ਸੈਕਟਰ ਨੂੰ ਤਬਾਹ ਕਰ ਦੇਵੇਗਾ। ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ ਅਨੂਸਾਰ ਭਾਰਤ ਨੇ ਅਮਰੀਕੀ ਉਦਿੋਗਿਕ ਪਤਾਦਾਂ ਅਤੇ ਕਈ ਖੇਤੀ ਵਸਤਾਂ ਜਿਵੇਂ ਪਸ਼ੂ ਚਾਰਾ, ਮੇਵੇ, ਫਲ, ਸੋਇਆਬੀਨ ਤੇਲ, ਵਾਈਨ ਤੇ ਸਪਿਰਿਟ ਤੇ ਟੈਕਸ ਘਟਾਉਣ ਜਾਂ ਖਤਮ ਕਰਨ ਦਾ ਪ੍ਰਸਤਾਵ ਦਿੱਤਾ ਹੈ ਜਿਸ ਵਿੱਚ ਡੇਅਰੀ ਪ੍ਰੋਡਕਟ ਅਤੇ ਮੀਟ ਵੀ ਸ਼ਾਮਿਲ ਹਨ । ਸਮਝੌਤੇ ਮੁਤਾਬਕ ਅਮਰੀਕਾ ਆਪਣੇ ਖੇਤੀ ਪ੍ਰਡਕਟ ਦੁੱਧ ਅਤੇ ਮੀਟ ਦਾ ਵੱਡੇ ਪੱਧਰ ਤੇ ਦੇਸ਼ ਵਿੱਚ ਡੰਪ ਕਰੇਗਾ ਜਿਸ ਨਾਲ ਪੰਜਾਬ ਦੀ ਖੇਤੀ , ਦੁੱਧ ਦਾ ਧੰਦਾ ਅਤੇ ਮੀਟ ਦਾ ਧੰਦਾ ਬਰਬਾਦ ਹੋ ਜਾਣਗੇ। ਇਹ ਸਮਝੌਤਾ ਖੇਤੀ ਸੈਕਟਰ ਵਿੱਚ ਲੱਗੇ ਕਿਸਾਨਾਂ ਮਜ਼ਦੂਰਾਂ ਨੂੰ ਬੇਰੁਜ਼ਗਾਰ ਕਰੇਗਾ ਜਿਸ ਦੇ ਬਹੁਤ ਹੀ ਮਾੜੇ ਸਿੱਟੇ ਨਿਕਲਣ ਦਾ ਡਰ ਹੈ। ਇਸੇ ਤਰ੍ਹਾਂ ਪੰਜਾਬ ਅੰਦਰ ਟਰਿਪਲ ਐੱਫ ਸੰਕਟ ਵੀ ਮੂੰਹ ਅੱਡੀ ਖੜ੍ਹਾ ਹੈ। ਇਹ ਫਰਟੀਲਾਈਜ਼ਰ , ਫਿਊਲ ਅਤੇ ਫਾਈਨੈਂਸ ਦਾ ਸੰਕਟ ਪੰਜਾਬ ਵਿੱਚ ਖੇਤੀ ਪੈਦਾਵਾਰ ਤੇ ਮਾੜਾ ਅਸਰ ਪਾਵੇਗਾ। ਪੂਰੇ ਦੇਸ਼ ਅੰਦਰ ਖੇਤੀ ਸੈਕਟਰ ਵਿੱਚ ਲੱਗੇ ਕਾਮਿਆ ਦੇ ਭਵਿੱਖ ਨੂੰ ਖਤਰਾ ਹੋਵੇਗਾ ਇਹ ਸਮਝੌਤਾ। ਉਹਨਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਅਮਰੀਕਾ ਨਾਲ ਹੋਣ ਵਾਲੇ ਪ੍ਰਸਤਾਵਤ ਮੁਕਤ ਵਪਾਰ ਸਮਝੌਤੇ ਨੂੰ ਰੱਦ ਕਰੇ ਅਤੇ ਪੰਜਾਬ ਅੰਦਰ ਖਾਦ, ਡੀਜ਼ਲ ਕਿਸਾਨਾਂ ਨੂੰ ਵਾਜਬ ਭਾਅ ਤੇ ਉਪਲਬਧ ਕਰਾਏ ਤਾਂ ਕਿ ਖੇਤੀ ਪੈਦਾਵਾਰ ਨਾ ਘਟੇ। ਇਸ ਮੌਕੇ ਉਨਾਂ ਨਾਲ ਹਰਪਾਲ ਸਿੰਘ ਮੱਕੋਂਵਾਲ , ਕਰਨੈਲ ਸਿੰਘ ਭੱਲਾ ਅਤੇ ਚਰਨਜੀਤ ਸਿੰਘ ਕਿਸਾਨ ਆਗੂ ਵੀ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly




