ਬਰਨਾਲਾ, (ਸਮਾਜ ਵੀਕਲੀ) – (ਚੰਡਿਹੋਕ) ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਆਯੋਜਿਤ 41ਵੀਂ ਕਨਵੋਕੇਸ਼ਨ ਵਿਚ ਸਥਾਨਕ ਐੱਸ ਡੀ ਕਾਲਜ ਦੇ ਪੰਜ ਵਿਦਿਆਰਥੀਆਂ ਨੂੰ ਮੈਰਿਟ ਸੂਚੀ ਵਿਚ ਪਹਿਲਾ ਸਥਾਨ ਹਾਸਿਲ ਕਰਨ ‘ਤੇ ਸੋਨ ਤਗਮੇ ਨਾਲ ਸਨਮਾਨਿਤ ਕੀਤਾ ਗਿਆ। ਕਾਲਜ ਦੇ ਪੀਆਰਓ ਪ੍ਰੋ ਸ਼ੋਇਬ ਜ਼ਫ਼ਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਣਯੋਗ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਅਤੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਬੀ.ਵੌਕ (ਐਮਐਲਐਮਡੀਟੀ) ਦੀ ਵਿਦਿਆਰਥਣ ਰਾਜ ਕੁਮਾਰੀ ਅਤੇ ਰੀਤਿਕਾ, ਬੀ.ਵੌਕ (ਸਾਫ਼ਟਵੇਅਰ ਡਿਵੈਲਪਮੈਂਟ) ਦੀ ਵਿਦਿਆਰਥਣ ਤਨੀਸ਼ਾ ਅਤੇ ਬੀ.ਵੌਕ (ਜਰਨਲਿਜ਼ਮ ਐਂਡ ਮਲਟੀਮੀਡੀਆ ਟੈਕਨਾਲੋਜੀਜ਼) ਦੇ ਵਿਦਿਆਰਥੀ ਨਿਰਮਲ ਸਿੰਘ ਪੰਡੋਰੀ ਅਤੇ ਬਲਕਰਨ ਸਿੰਘ ਨੂੰ ਗੋਲਡ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਵਿਦਿਆਰਥੀਆਂ ਦੀ ਇਸ ਸ਼ਾਨਦਾਰ ਕਾਮਯਾਬੀ ‘ਤੇ ਖੁਸ਼ੀ ਪ੍ਰਗਟ ਕਰਦਿਆਂ ਐੱਸ ਡੀ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਨਰੇਸ਼ ਸਿੰਗਲਾ, ਉਪ ਪ੍ਰਧਾਨ ਐਡਵੋਕੇਟ ਰਾਹੁਲ ਅੱਤਰੀ, ਜਨਰਲ ਸਕੱਤਰ ਐਡਵੋਕੇਟ ਜਤਿੰਦਰ ਨਾਥ ਸ਼ਰਮਾ, ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ, ਸੰਯੁਕਤ ਵਿੱਤ ਸਕੱਤਰ ਡਾ. ਰਾਹੁਲ ਗਾਰਗੀ, ਡਾਇਰੈਕਟਰ ਹਰਦਿਆਲ ਸਿੰਘ ਅੱਤਰੀ ਅਤੇ ਪ੍ਰਿੰਸੀਪਲ ਡਾ. ਰਮਾ ਸ਼ਰਮਾ ਨੇ ਇਹਨਾਂ ਵਿਦਿਆਰਥੀਆਂ ਦੇ ਨਾਲ ਨਾਲ ਸਮੂਹ ਸਟਾਫ਼ ਨੂੰ ਵੀ ਮੁਬਾਰਕਬਾਦ ਦਿੱਤੀ ਹੈ। ਉਹਨਾਂ ਕਿਹਾ ਕਿ ਜਲਦ ਹੀ ਇੱਕ ਵਿਸ਼ੇਸ਼ ਸਮਾਗਮ ਕਰਕੇ ਇਹਨਾਂ ਵਿਦਿਆਰਥੀਆਂ ਨੂੰ ਕਾਲਜ ਵੱਲੋਂ ਸਮਾਨਿਤ ਕੀਤਾ ਜਾਵੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



