HOME ਪੰਜਾਬੀ ਯੂਨੀਵਰਸਿਟੀ ਕਾਲਜ, ਘੁੱਦਾ ਵਿਖੇ ਰੋਜ਼ਗਾਰ ਮੇਲੇ ਦਾ ਆਯੋਜਨ

ਪੰਜਾਬੀ ਯੂਨੀਵਰਸਿਟੀ ਕਾਲਜ, ਘੁੱਦਾ ਵਿਖੇ ਰੋਜ਼ਗਾਰ ਮੇਲੇ ਦਾ ਆਯੋਜਨ

5

ਨਾਮੀ ਕੰਪਨੀਆਂ ਵੱਲੋਂ ਕੀਤੀ ਗਈ ਸ਼ਿਰਕਤ

ਵੱਖ-ਵੱਖ ਅਸਾਮੀਆਂ ਲਈ 259 ਵਿਦਿਆਰਥੀਆਂ ਨੂੰ ਕੀਤਾ ਗਿਆ ਸ਼ਾਰਟਲਿਸਟ

ਬਠਿੰਡਾ,  (ਸਮਾਜ ਵੀਕਲੀ)   (ਬਲਜੀਤ ਸਿੰਘ ਕੁਲਾਰ) ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਹਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਪੰਜਾਬੀ ਯੂਨੀਵਰਸਿਟੀ ਕਾਲਜ,ਨੇੜੇ ਸਪੋਰਟਸ ਸਕੂਲ, ਪਿੰਡ ਘੁੱਦਾ ਵਿਖੇ ਅੱਜ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਡੀ.ਬੀ.ਈ.ਈ. ਬਠਿੰਡਾ ਸ਼੍ਰੀ ਰਾਜੇਸ਼ ਧੀਮਾਨ ਵੱਲੋਂ ਕੀਤਾ ਗਿਆ।  ਹੋਰ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ.ਈ.ਓ.ਡੀ.ਬੀ.ਈ.ਈ.ਬਠਿੰਡਾ ਮੈਡਮ ਕੰਚਨ ਨੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਐਲ.ਆਈ.ਸੀ.ਆਫ ਇੰਡੀਆ,  ਵਿਜੈ ਰਾਜ ਜਿੰਦਲ ਐਂਡ ਕੰਪਨੀ, ਪੁਖਰਾਜ ਹੈਲਥ ਕੇਅਰ, ਐਕਸਪਰਟ ਸਲਿਓਸ਼ਨ, ਏ.ਵੀ.ਸੀ. ਮਹਿੰਦਰਾ, ਅਗਰਵਾਲ ਟਫਐਂਡ ਐਂਡ ਗਲਾਸਸ, ਚੈਕਮੇਟ ਸਕਿਓਰਿਟੀ ਸਰਵਿਸ਼ਜ, ਸਕਾਈ ਅਚੀਵਰਸ, ਪੇਅ ਟੀ ਐਮ, ਐਸ.ਬੀ.ਆਈ. ਲਾਈਫ ਇੰਸੋਰੈਂਸ, ਅਗਰਵਾਲ ਗਲਾਸ ਵਰਕਸ, ਸ਼੍ਰੀਰਾਮ ਫਾਈਨਾਂਸ, ਇੰਦਰਾ ਇੰਨਫਰਾਟੈੱਕ ਪ੍ਰਾਈਵੇਟ ਲਿਮਟਿਡ, ਪੰਜਾਬ ਰੂਟਸ ਰਿਅਲਟੀ, ਗੋਲਡਨ ਸਕਿਉਰਿਟੀ ਸਰਵਿਸਜ਼ ਕੰਪਨੀਆਂ ਵੱਲ਼ੋਂ ਸ਼ਿਰਕਤ ਕੀਤੀ ਗਈ।ਕਰੀਅਰ ਕੌਸ਼ਲਰ ਸ਼੍ਰੀ ਵਿਸ਼ਾਲ ਚਾਵਲਾ ਨੇ ਦੱਸਿਆ ਕਿ ਰੋਜ਼ਗਾਰ ਮੇਲੇ ਦੌਰਾਨ ਕੁੱਲ 387 ਪ੍ਰਾਰਥੀਆਂ ਵੱਲੋਂ ਭਾਗ ਲਿਆ ਗਿਆ ਅਤੇ ਮੌਜੂਦ ਕੰਪਨੀਆਂ ਵੱਲੋਂ ਵੱਖ-ਵੱਖ ਅਸਾਮੀਆਂ ਲਈ ਕੁੱਲ 259 ਵਿਦਿਆਰਥੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ।ਰੋਜਗਾਰ ਮੇਲੇ ਦੌਰਾਨ ਕਾਲਜ ਪ੍ਰਿੰਸੀਪਲ ਕਮਲਜੀਤ ਸਿੰਘ ਨੇ ਆਏ ਹੋਏ ਨੁਮਾਇੰਦਿਆ ਦਾ ਦਿਲੋਂ ਧੰਨਵਾਦ ਕੀਤਾ। ਇਸ ਦੌਰਾਨ ਮਨਦੀਪ ਕੌਰ, ਦਵਿੰਦਰ ਕੌਰ,ਗਗਨਜੋਤ ਕੌਰ,ਬਲਤੇਜ ਸਿੰਘ, ਗੁਰਵਿੰਦਰ ਸਿੰਘ, ਸੰਦੀਪ ਸਿੰਗਲਾ, ਰਾਜੀਪਾਲ ਆਦਿ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਪੈਨਸ਼ਨਰ ਡਿਜੀਟਲ ਲਾਈਫ ਸਰਟੀਫਿਕੇਟ (Jeevan Pramaan) 31 ਮਾਰਚ ਤੋਂ ਪਹਿਲਾਂ ਜਮ੍ਹਾਂ ਕਰਵਾਉਣ: ਜ਼ਿਲ੍ਹਾ ਖਜਾਨਾ ਅਫਸਰ
Next articleਪੰਜਾਬ ਕੇਂਦਰੀ ਯੂਨੀਵਰਸਿਟੀ ਵਿੱਚ ਨਿਊਰੋਜੈਨਏਆਈ ਸਿਮਪੋਜ਼ਿਯਮ 2026 ਦਾ ਆਯੋਜਨ