*ਪੰਜਾਬ ‘ਚ ਵਸਦੇ ਮਾਪਿਆਂ ਨੂੰ ਲੜਕੇ ਲੜਕੀਆਂ ਨੂੰ ਕੈਨੇਡਾ ਭੇਜਣ ਤੋਂ ਪਹਿਲਾਂ ਸੌ ਵਾਰ ਸੋਚਣ ਦੀ ਲੋੜ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਵਰਤਮਾਨ ਸਮੇਂ ‘ਚ ਕੈਨੇਡਾ ‘ਚ ਪੜਾਈ ਲਈ ਜਾਣ ਵਾਲੇ ਬੱਚਿਆਂ ਵਲੋਂ ਖੁਦਕੁਸ਼ੀਆਂ ਕਰਨ ਦਾ ਰੁਝਾਨ ਬਹੁਤ ਖਤਰਨਾਕ ਹੋ ਗਿਆ ਹੈ, ਇਸ ਸੰਬੰਧ ‘ਚ ਖੁੱਲ ਕੇ ਗੱਲ ਕਰਦਿਆਂ ਸਿੱਖ ਇਤਿਹਾਸਕਾਰ ਸੋਹਣ ਸਿੰਘ ਖਾਲਸਾ ਸਮੂਹ ਪੰਜਾਬੀਆਂ ਨੂੰ ਤਾਕੀਦ ਕੀਤੀ ਕਿ ਪੰਜਾਬੀਓ ਜੇਕਰ ਤੁਸੀਂ ਆਪਣੇ ਬੱਚਿਆਂ ਦੀ ਕੈਨੇਡਾ ‘ਚ ਪੜਾਈ ਲਈ ਭੇਜਣ ਲਈ ਦੋ ਸਾਲ ਦੀ ਫੀਸ ਨਹੀਂ ਦੇ ਸਕਦੇ ਤਾਂ ਬੇਸ਼ੱਕ ਨਾ ਭੇਜੋ | ਅਜਿਹਾ ਕਰਨਾ ਉਨਾਂ ਦੀ ਜਿੰਦਗੀ ਨਾਲ ਖਿਲਵਾੜ ਕਰਨਾ ਹੈ | ਉਨਾਂ ਇਸ ਸੰਬੰਧ ‘ਚ ਕਿਹਾ ਕਿ 18 ਤੋਂ 20 ਲੱਖ ਰੁਪਏ ਵਿਆਜ਼ ‘ਤੇ ਚੁੱਕ ਕੇ ਜੋ ਵਿਦਿਆਰਥੀ ਕੈਨੇਡਾ ਆਉਂਦੇ ਹਨ, ਕੀ ਉਹ ਸਿਰਫ ਕੰਮ ਹੀ ਕਰਨ ਤੇ ਵਿਆਜ ‘ਤੇ ਲਏ ਰੁਪਇਆਂ ਦਾ ਵਿਆਜ਼ ਮੋੜਨ, ਆਪਣੇ ਘਰੈਲੂ ਖਰਚੇ ਕਰਨ ਜਾਂ ਕਮਰਿਆਂ ਦੇ ਕਿਰਾਏ ਦੇਣ ਜਾਂ ਫਿਰ ਉਹ ਆਪਣੇ ਲਈ ਰਾਸ਼ਨ ਖਰੀਦਣ | ਉਨੰ ਅੱਗੇ ਕਿਹਾ ਕਿ ਪਿਛਲੇ ਲਗਭਗ ਤਿੰਨ ਚਾਰ ਸਾਲਾਂ ਤੋਂ ਕੈਨੇਡਾ ਅੰਦਰ ਵਿਦਿਆਰਥੀ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋ ਚੁੱਕੇ ਹਨ, ਜਿਸ ਕਾਰਣ ਹੀ ਉਨਾਂ ਨੂੰ ਹਾਰਟ ਅਟੈਕ ਹੋ ਰਹੇ ਹਨ ਤੇ ਉਹ ਖੁਦਕੁਸ਼ੀਆਂ ਵੀ ਕਰ ਰਹੇ ਹਨ | ਉਨਾਂ ਅੱਗੇ ਕਿਹਾ ਕਿ ਕੈਨੇਡਾ ‘ਚ ਹੁਣ ਪੜਾਈ ਪੜਾਈ ਹੀ ਨਹੀਂ ਰਹੀ, ਸਗੋਂ ਉੱਥੋਂ ਦੀ ਸਰਕਾਰ ਲਈ ਇੰਡਸਟਰੀ ਬਣ ਚੁੱਕੀ ਹੈ, 2019-20 ‘ਚ ਭਾਰਤ ਤੋਂ ਲਗਭਗ 19 ਹਜ਼ਾਰ 800 ਕਰੋੜ ਰੁਪਏ ਸਿਰਫ ਫੀਸਾਂ ਲਈ ਹੀ ਗਏ ਸਨ | ਉਨਾਂ ਅੱਗੇ ਕਿਹਾ ਕਿ ਵਿਦਿਆਰਥੀਆਂ ਨੂੰ ਕੰਮ ਹੀ ਨਹੀਂ ਮਿਲ ਰਿਹਾ ਜੇਕਰ ਮਿਲ ਵੀ ਰਿਹਾ ਹੈ, ਉਹ ਵੀ ਵਿਦਿਆਰਥੀ 5 ਜਾਂ 10 ਡਾਲਰ ‘ਤੇ ਕੰਮ ਕਰ ਰਹੇ ਹਨ, ਜਦਕਿ ਸਰਕਾਰੀ ਰੇਟ 16.55 ਡਾਲਰ ਹੈ | ਉਨਾਂ ਅੱਗੇ ਕਿਹਾ ਕਿ ਵਿਦਿਆਰਥੀ ਸ਼ੈਲਟਰਾਂ ‘ਚ ਸੌਣ ਲਈ ਮਜਬੂਰ ਹਨ ਪਰੰਤੂ ਹੁਣ ਉੱਥੇ ਵੀ ਬੈੱਡ ਨਹੀਂ ਮਿਲ ਰਹੇ | ਉਨਾਂ ਅੱਗੇ ਕਿਹਾ ਕਿ ਵਿਦਿਆਰਥੀ ਮਾਨਸਿਕ ਤੌਰ ‘ਤੇ ਪ੍ਰੇਸਾਨ ਹੋ ਕੇ ਨਸ਼ਿਆਂ ਦੇ ਆਦੀ ਵੀ ਹੋ ਰਹੇ ਹਨ ਤੇ ਆਪਣੀ ਜਿੰਦਗੀ ਤਬਾਹ ਕਰ ਰਹੇ ਹਨ, ਕਿਉਂਕਿ ਿੱਥੇ ਨਸ਼ਾ ਬੜੀ ਆਸਾਨੀ ਨਾਲ ਮਿਲ ਜਾਂਦਾ ਹੈ | ਇਸ ਲਈ ਸਮੂਹ ਪੰਜਾਬੀ ਆਪਣੇ ਬੱਚਿਆਂ ਦਾ ਦਰਦ ਸਮਝਣ ਤੇ ਉਨਾਂ ਨੂੰ ਹਨੇਰੇ ‘ਚ ਨਾ ਸੁੱਟਣ ਤਾਂ ਕਿ ਉਹ ਵਧੀਆ ਜੀਵਨ ਪੰਜਾਬ ‘ਚ ਹੀ ਬਸਰ ਕਰ ਸਕਣ | ਇਤਿਹਾਸਕਾਰ ਖਾਲਸਾ ਨੇ ਕਿਹਾ ਕਿ ਇਸ ਲਈ ਸਮੂਹ ਪੰਜਾਬੀਆਂ ਨੂੰ ਵਿਦਿਆਰਥੀਆਂ ਦੀ ਮੱਦਦ ਲਈ ਅੱਗੇ ਆਉਣਾ ਚਾਹੀਦਾ ਹੈ|
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly