HOME ਪੰਜਾਬੀ ਗਾਇਕ ਸੁਖ-ਇੰਦਰ ਦੇ ਟਰੈਕ ਮਿਰਜ਼ਾਪੁਰ ਦੀ ਗੂੰਜ ਸਿਖਰਾਂ ‘ਤੇ

ਪੰਜਾਬੀ ਗਾਇਕ ਸੁਖ-ਇੰਦਰ ਦੇ ਟਰੈਕ ਮਿਰਜ਼ਾਪੁਰ ਦੀ ਗੂੰਜ ਸਿਖਰਾਂ ‘ਤੇ

3
ਅਮਰੀਕਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) -ਪੰਜਾਬੀ ਗਾਇਕ ਸੁਖ-ਇੰਦਰ ਦਾ ਗਾਣਾ ਮਿਰਜ਼ਾਪੁਰ ਅੱਜਕੱਲ ਪੂਰੀ ਤਰ੍ਹਾਂ ਚਰਚਾ ਵਿੱਚ ਹੈ। ਪਿਛਲੇ ਦਿਨੀਂ 23 ਤਾਰੀਖ ਨੂੰ ਰਿਲੀਜ਼ ਹੋਇਆ ਇਹ ਟਰੈਕ ਤਿੰਨ ਦਿਨਾਂ ਵਿੱਚ ਹੀ ਯੂ ਟਿਊਬ ਤੇ 84000 ਵਿਊ ਪ੍ਰਾਪਤ ਕਰਨ ਵਿੱਚ ਕਾਮਯਾਬ ਰਿਹਾ ਹੈ। ਇਸਦੇ ਨਾਲ ਹੀ ਅੱਜਕੱਲ ਇਹ ਲੋਕਾਂ ਦੀ ਜ਼ੁਬਾਨ ਤੋਂ ਵੀ ਆਮ ਹੀ ਸੁਣਨ ਨੂੰ ਮਿਲ ਰਿਹਾ ਹੈ। ਸੁਖ-ਇੰਦਰ ਦੁਆਰਾ ਗਾਇਆ, ਟੌਹਰ ਦੀ ਕਲਮ ਲਿਖਿਆ ਅਤੇ ਸਨੈਪੀ ਦੇ ਮਿਊਜ਼ਿਕ ਵਿੱਚ ਬੁਣਿਆ ਹੋਇਆ ਇਹ ਗੀਤ ਅਜੋਕੇ ਯੂਥ ਦੀ ਡਿਮਾਂਡ ਅਨੁਸਾਰ  ਸਰੋਤਿਆਂ ਦੇ ਦਿਲਾਂ ਤੇ ਆਪਣੀ ਵੱਖਰੀ ਛਾਪ ਛੱਡ ਰਿਹਾ ਹੈ। ਉਮੀਦ ਕਰਦੇ ਹਾਂ ਕਿ ਜਲਦ ਹੀ ਸਾਨੂੰ ਇਸ ਟੀਮ ਰਾਹੀਂ ਹਰ ਸ਼ੈਲੀ ਦਾ ਗਾਣਾ ਸੁਣਨ ਨੂੰ ਮਿਲਦਾ ਰਹੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਸਰਕਾਰੀ ਸੈਕੰਡਰੀ ਸਕੂਲ ਦਾਖਾ ਵਿਖੇ ਗਣਤੰਤਰਤਾ ਦਿਵਸ ਮਨਾਇਆ ਗਿਆ
Next articleSunday Samaj Weekly = 28/01/2024