ਅਮਰੀਕਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਜਿੱਥੇ ਪੰਜਾਬੀਆਂ ਨੇ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਆਪਣੇ ਕਾਰੋਬਾਰ ਖੜੇ ਕੀਤੇ ਹਨ, ਉੱਥੇ ਨਾਲ ਦੀ ਨਾਲ ਆਪਣੇ ਸ਼ੌਕ ਨੂੰ ਜਿੰਦਾ ਰੱਖਣ ਲਈ ਹਰ ਹੀਲੇ ਮਿਹਨਤ ਕੀਤੀ ਹੈ। ਇਸ ਕੜੀ ਵਿੱਚ ਸੁਖ-ਇੰਦਰ ਜੋ ਕਿ ਅਮਰੀਕਾ ਦੀ ਧਰਤੀ ਤੇ ਆਪਣੇ ਕਾਰੋਬਾਰ ਕਰ ਰਿਹਾ ਹੈ, ਉੱਥੇ ਹੀ ਆਪਣੇ ਕਾਲਜ ਅਤੇ ਯੁਨੀਵਰਸਿਟੀ ਟਾਇਮ ਤੇ ਬਚਪਨ ਦੇ ਸ਼ੌਕ ਨੂੰ ਜੀਵਤ ਰੱਖਣ ਲਈ ਚੰਗੇ ਰਿਆਜ਼ ਤੋਂ ਬਾਅਦ ਆਪਣਾ ਪਲੇਠਾ ਗੀਤ ‘ਮਿਰਜ਼ਾਪੁਰ’ ਟਾਈਟਲ ਅਧੀਨ ਆਪਣੇ ਯੂ ਟਿਊਬ ਚੈਨਲ ਤੇ ਰਿਲੀਜ਼ ਕਰਨ ਜਾ ਰਿਹਾ ਹੈ ।

ਇਸਦਾ ਟੀਜਰ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ ਹੈ। ਇਸ ਗੀਤ ਦਾ ਮਿਊਜ਼ਿਕ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਸਨੈਪੀ ਦਾ ਹੈ। ਇਸਦਾ ਲਿਖਾਰੀ ਟਾਹੋਰ ਹੈ ਅਤੇ ਵੀਡੀਓਗਰਾਫ਼ੀ ਜਪਜੀਤ ਢਿੱਲੋਂ ਦੀ ਹੈ। ਜਿਕਰਯੋਗ ਹੈ ਕਿ ਸੁਖ-ਇੰਦਰ ਉਰਫ਼ ਸੁਖਵਿੰਦਰ ਸਿੰਘ ਪਿੰਡ ਗੇਹਲਣ ਦਾ ਰਹਿਣ ਵਾਲਾ ਹੈ। ਉਹ ਸਰਦਾਰ ਸੁਰਿੰਦਰ ਸਿੰਘ ਅਤੇ ਸ਼੍ਰੀਮਤੀ ਅਮਰਜੀਤ ਕੌਰ ਦਾ ਹੋਣਹਾਰ ਪੁੱਤਰ ਅਤੇ ਸਰਦਾਰ ਨਿਰਮਲ ਸਿੰਘ ਥਿੰਦ ਜੋ ਕਿ ਏਕਮ ਪਬਲਿਕ ਸਕੂਲ ਮਹਿਤਪੁਰ ਦੇ ਡਾਇਰੈਕਟਰ ਹਨ, ਦਾ ਛੋਟਾ ਭਰਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly