HOME ਪੰਜਾਬੀ ਗਾਇਕ ਆਰ. ਡੀ ਸਾਗਰ ਸਿੱਧ ਬਾਬਾ ਬਾਲਕ ਨਾਥ ਜੀ ਨੂੰ ...

ਪੰਜਾਬੀ ਗਾਇਕ ਆਰ. ਡੀ ਸਾਗਰ ਸਿੱਧ ਬਾਬਾ ਬਾਲਕ ਨਾਥ ਜੀ ਨੂੰ ਸਮਰਪਿਤ ਧਾਰਮਿਕ ਗੀਤ ‘ਕ੍ਰਿਪਾ ਕਰੋ’ ਲੈ ਕੇ ਜਲਦ ਹੀ ਹੋ ਰਹੇ ਨੇ ਸਰੋਤਿਆਂ ਦੀ ਕਚਿਹਰੀ ‘ਚ ਹਾਜ਼ਰ

7

*ਧਾਰਮਿਕ ਗੀਤ ਦਾ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ*

ਫਿਲੌਰ/ਅੱਪਰਾ,  (ਸਮਾਜ ਵੀਕਲੀ)   (ਦੀਪਾ)-ਪੰਜਾਬ ਦੇ ਪ੍ਰਸਿੱਧ ਪੰਜਾਬੀ ਗਾਇਕ ਆਰ. ਡੀ. ਸਾਗਰ ਦਿਊਟ ਸਿੱਧ ਬਾਬਾ ਬਾਲਕ ਨਾਥ ਜੀ ਨੂੰ  ਸਮਰਪਿਤ ਧਾਰਮਿਕ ਗੀਤ ‘ ਕਿ੍ਪਾ ਕਰੋ’ ਨੂੰ  ਲੈ ਕੇ ਸਰੋਤਿਆਂ ਦੀ ਕਚਿਹਰੀ ‘ਚ ਹਾਜ਼ਰ ਹੋਏ ਰਹੇ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗਾਇਕ ਆਰ. ਡੀ ਸਾਗਰ ਨੇ ਦੱਸਿਆ ਕਿ ਇਸ ਗੀਤ ਨੂੰ  ਸਾਗਰ ਮਿਊਜਿਕ ਤੇ ਸੱਤਿਆ ਫਿਲਮਜ਼ ਵਲੋਂ ਮਾਰਕੀਟ ‘ਚ ਪੇਸ਼ ਕੀਤਾ ਗਿਆ ਹੈ | ਇਸ ਗੀਤ ਨੂੰ  ਮੌਨੀ ਨੰਗਲ ਨੇ ਕਮਲਬੱਧ ਕੀਤਾ ਹੈ, ਜਦਕਿ ਇਸ ਗੀਤ ਨੂੰ  ਸੰਗੀਤਕਾਰ ਜੱਸੀ ਮਹਾਲੋਂ ਨੇ ਖੂਬਸੂਰਤ ਧੁਨਾਂ ‘ਚ ਪਿਰੋਇਆ ਹੈ | ਇਸ ਗੀਤ ਦੇ ਪ੍ਰੋਡਿਊਸਰ ਜਸਨੂਰ ਕੌਰ, ਮਨਨੂਰ ਸਿੰਘ ਤੇ ਮਮਤਾ ਹਨ | ਗਾਇਕ ਆਰ. ਡੀ ਸਾਗਰ ਨੇ ਦੱਸਿਆ ਕਿ ਇਸ ਗੀਤ ਦਾ ਵੀਡੀਏ ਅਕਸ਼ੈ ਵਰਮਾ ਵਲੋਂ ਬਣਾਇਆ ਗਿਆ ਹੈ | ਇਸ ਮੌਕੇ ਸ੍ਰੀ ਸ੍ਰੀ 1008 ਸ੍ਰੀ ਰਜੇਂਦਰ ਗਿਰੀ ਜੀ ਮਹਾਰਾਜ ਪ੍ਰਮੁੱਖ ਗੱਦੀ ਦਿਉਟ ਸਿੱਧ ਦਾ ਆਸ਼ੀਰਦਾਵ ਲੈਂਦਿਆਂ ਵਰਮਾ ਪਰਿਵਾਰ (ਯੂ. ੲੈਸ. ਏ) ਦਾ ਵਿਸ਼ੇਸ਼ ਧੰਨਵਾਦ ਕੀਤਾ | ਇਸ ਮੌਕੇ ਆਸ ਪ੍ਰਗਟ ਕਰਦਿਆਂ ਗਾਇਕ ਆਰ. ਡੀ ਸਾਗਰ ਨੇ ਕਿਹਾ ਕਿ ਬਾਬਾ ਬਾਲਕ ਨਾਥ ਦੀ ਦੀ ਮਹਿਮਾ ਨਾਲ ਅਥਾਹ ਪਿਆਰ ਰੱਖਣ ਵਾਲੇ ਸਾਰੇ ਭਗਤ ਮੇਰੀ ਇਸ ਭੇਂਟ ਨੂੰ  ਵੀ ਬਹੁਤ ਹੀ ਪਿਆਰ ਬਖਸ਼ਣਗੇ | ਇਸ ਧਾਰਮਿਕ ਭੇਟ ਨੂੰ ਵੱਖ ਵੱਖ ਸੋਸ਼ਲ ਮੀਡੀਆ ਸਾਈਟਸ ਤੇ ਬੇਹੱਦ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article*ਗੋਬਿੰਦਪੁਰ ਸਕੂਲ ‘ਚ ਕਰਵਾਇਆ ਗਿਆ ਵਿਸ਼ੇਸ਼ ਜਾਗਰੂਕਤਾ ਲੈਕਚਰ ਸੈਸ਼ਨ*
Next articleReinterpreting the “Walk for Peace” in India from an Ambedkarite Perspective