ਪੰਜਾਬੀ ਸਾਹਿਤ ਸਭਾ ਸ਼੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਵਿੱਚ ਸੁਰਿੰਦਰ ਰਾਮਪੁਰੀ ਦੀ ਨਵੀਂ ਪੁਸਤਕ ਕਿਸੇ ਬਹਾਨੇ , ‘ਤੇ ਚਰਚਾ ਹੋਈ

ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪੰਜਾਬੀ ਸਾਹਿਤ ਸਭਾ ਸ਼੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਨਿਊ ਹਾਲ ਲਾਟੋ ਰੋਡ ਵਿਖੇ ਗੁਰਸੇਵਕ ਸਿੰਘ ਢਿੱਲੋ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਪ੍ਰਸਿੱਧ ਲੇਖਕ ਸ਼੍ਰੀ ਸੁਰਿੰਦਰ ਰਾਮਪੁਰੀ ਦੀ ਕਿਤਾਬ ” ਕਿਸੇ ਬਹਾਨੇ , ਤੇ ਵਿਚਾਰ ਚਰਚਾ ਹੋਈ।  ਕਿਤਾਬ ਬਾਰੇ ਗੁਰਸੇਵਕ ਸਿੰਘ ਢਿੱਲੋ , ਕਹਾਣੀਕਾਰ ਤੇ ਗਜ਼ਲਗੋ ਗੁਰਦਿਆਲ ਦਲਾਲ ਨੇ ਵਿਚਾਰ ਪ੍ਰਗਟ ਕੀਤੇ ।
     ਰਚਨਾਵਾਂ ਦੇ ਦੌਰ ਵਿੱਚ ਅਨਿਲ ਫਤਿਹਗੜ੍ਹ ਜੱਟਾਂ , ਗੀਤਕਾਰ ਕਰਨੈਲ ਸਿਵੀਆ  , ਜਗਮੋਹਨ ਸਿੰਘ ਟਮਕੌਦੀ ,  ਬੁੱਧ ਸਿੰਘ ਨੀਲੋਂ , ਪ੍ਰਭਜੋਤ ਰਾਮਪੁਰ , ਗੀਤਕਾਰ ਤੇ ਗਾਇਕ ਜਗਤਾਰ ਰਾਈਆਂ , ਗੁਰਬਾਗ ਸਿੰਘ ਰਾਈਆਂ ,  ਗਜ਼ਲਗੋ ਜੋਰਾਵਰ ਸਿੰਘ ਪੰਛੀ , ਦਲਵੀਰ ਕਲੇਰ , ਸੁਖਦੇਵ ਸਿੰਘ ਕੁੱਕੂ ਘਲੋਟੀ , ਸੁਲੱਖਣ ਸਿੰਘ ਅਟਵਾਲ , ਲਖਵੀਰ ਸਿੰਘ ਲੱਭਾ , ਰਜਿੰਦਰ ਕੌਰ ਪੰਨੂੰ , ਦਲਜੀਤ ਸਿੰਘ ਬਿੱਲਾ , ਭੁਪਿੰਦਰ ਸਿੰਘ ਡਿਓਟ , ਗੁਰਮੀਤ ਸਿੰਘ ਗੋਲਡੀ , ਮਲਕੀਤ ਸਿੰਘ ਮਾਲੜਾ , ਹਰਬੰਸ ਸਿੰਘ ਰਾਏ , ਬਲਵੰਤ ਸਿੰਘ ਵਿਰਕ , ਜਗਦੇਵ ਸਿੰਘ ਬਾਘਾ , ਸਵਿੰਦਰ ਸਿੰਘ ਲੁਧਿਆਣਾ , ਕੁਲਦੀਪ ਸਿੰਘ ਰਾਈਆਂ , ਮਨਜੀਤ ਸਿੰਘ ਰਾਗੀ , ਆਦਿਕ ਨੇ ਰਚਨਾਵਾਂ ਦਾ ਪਾਠ ਕੀਤਾ। ਪੜ੍ਹੀਆਂ ਸੁਣੀਆਂ ਰਚਨਾਵਾਂ ਤੇ ਉਸਾਰੂ ਵਿਚਾਰ ਚਰਚਾ ਹੋਈ । ਸਟੇਜ ਦੀ ਕਾਰਵਾਈ ਕਹਾਣੀਕਾਰ ਤਰਨ ਸਿੰਘ ਬੱਲ ਨੇ ਨਿਭਾਈ। ਗੁਰਸੇਵਕ ਸਿੰਘ ਢਿੱਲੋ ਨੇ ਦੂਰੋਂ ਨੇੜਿਓ ਆਏ ਹੋਏ ਸ਼ਾਇਰਾਂ ਦਾ ਧੰਨਵਾਦ ਕੀਤਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਜੀ ਡੀ ਗੋਇਨਕਾ ਸਕੂਲ ‘ਚ ਸ਼ਰਧਾ ਭਾਵਨਾ ਨਾਲ ਮਨਾਇਆ ਜਨਮ ਅਸ਼ਟਮੀ ਦਾ ਤਿਉਹਾਰ
Next articleਜਗਰਾਉਂ ਵਿਖੇ ਡਾਕਟਰ ਅੰਬੇਡਕਰ ‘ਤੇ ਅਧਾਰਿਤ ਪੁਸਤਕ ਦੀ ਇਨਾਮੀ ਪ੍ਰਤੀਯੋਗਤਾ ਹੋਈ