ਪੰਜਾਬੀ ਸਾਹਿਤ ਸਭਾ ਦੇ ਕਾਰਜਕਾਰੀ ਮੈਂਬਰਾਂ ਦੀ ਮੀਟਿੰਗ ਹੋਈ

ਮੈਗਜ਼ੀਨ “ਸ਼ਬਦ” ਦਾ ਵਿਸ਼ੇਸ਼ ਅੰਕ ਲੋਕ ਅਰਪਣ ਕੀਤਾ ਗਿਆ 
ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਪੰਜਾਬੀ ਸਾਹਿਤ ਸਭਾ ਰਜਿ ਬਰਨਾਲਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਦੀ ਪ੍ਰਧਾਨਗੀ ਹੇਠ ਕਾਰਜਕਾਰੀ ਮੈਂਬਰਾਂ ਦੀ ਮੀਟਿੰਗ ਦਫ਼ਤਰ ਕਮ ਤਿਲਕ ਸਾਹਿਬ ਦੀ ਲਾਇਬਰੇਰੀ ਵਿੱਚ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰੈੱਸ ਸਕੱਤਰ ਤੇਜਿੰਦਰ ਚੰਡਿਹੋਕ ਨੇ ਦੱਸਿਆ ਕਿ ਸਭਾ ਵਲੋ ਭਵਿੱਖ ਵਿੱਚ ਕੀਤੇ ਜਾਣ ਵਾਲੇ ਸਾਹਿਤਕ ਸਮਾਗਮ ਅਤੇ ਜਨਰਲ ਇਜਲਾਸ ਬਾਰੇ ਰੂਪ ਰੇਖ ਤਿਆਰ ਕੀਤੀ ਗਈ ਅਤੇ ਹੋਰ ਮੁਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ ਕਾਰਜਕਾਰੀ ਮੈਂਬਰਾਂ ਵੱਲੋਂ ਮੈਗਜ਼ੀਨ ਸ਼ਬਦ ਸਪਲੀਮੈਂਟ – 39 ਅਜੀਤ ਸਿੰਘ ਪਤੋ ਵਿਸ਼ੇਸ਼ ਅੰਕ ਲੋਕ ਅਰਪਣ ਕੀਤਾ ਗਿਆ।
ਇਸ ਕਾਰਜਕਾਰਨੀ ਵਿਚ ਜਨਰਲ ਸਕੱਤਰ ਮਾਲਵਿੰਦਰ ਸ਼ਾਇਰ, ਰਾਮ ਸਰੂਪ ਸ਼ਰਮਾ, ਡਾਕਟਰ ਅਨਿਲ ਸ਼ੋਰੀ ਡਾਕਟਰ ਰਾਮਪਾਲ ਸਿੰਘ, ਡਾਕਟਰ ਹਰਿਭਗਵਾਨ ਆਦਿ ਹਾਜਰ ਸਨ।
-ਤੇਜਿੰਦਰ ਚੰਡਿਹੋਕ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੰਡਿਤਰਾਓ ਦੇ ਅਣਥੱਕ ਯਤਨਾਂ ਨੂੰ ਹੁਣ ਫਲ ਮਿਲ ਰਿਹਾ ਹੈ
Next articleਫੋਜੀ ਰਾਜਪੁਰੀ ਤੇ ਨਿਰਮਲ ਨੀਰ ਦਾ ਦੋਗਾਣਾ ‘ਥਾਪੀਆਂ’ ਰਿਲੀਜ਼