(ਸਮਾਜ ਵੀਕਲੀ)
ਕਾਲੀਆਂ ਘਟਾਵਾਂ ਅੰਬਰਾਂ ਤੇ ਛਾਂ ਗੀਆ
ਸਤਰੰਗੀ ਪੀਂਘ ਅੰਬਰਾਂ ਤੇ ਪਾ ਗੀਆ
ਮੀਂਹ ਦੇ ਵਿਚ ਨਾਹ ਕੇ ਪਿਤ ਨੂੰ ਹਟਾਵਾਂਗੇ
ਅੱਜ ਐਤਵਾਰ ਮੌਜਾਂ ਨਾ ਮਨਾਵਾਂਗੇ
ਸਾਉਣ ਦਾ ਮਹੀਨਾ ਮਾਲ ਪੂੜੇ ਖਾਵਾਂਗੇ ।
ਪਿੱਪਲ ਤੇ ਪੀਂਘ, ਪੀਂਘ ਦੇ ਹੁਲਾਰੇ ਆ
ਰੱਬ ਦੀ ਸੋ ਆਉਂਦੇ ਬਹੁਤ ਹੀ ਨਜ਼ਾਰੇ ਆ
ਪੂਰਾ ਯੋਰ ਲਾ ਕੇ ਪੀਂਘ ਨੂੰ ਝੜਾਵਾਗੇ
ਅੱਜ ਐਤਵਾਰ ਮੌਜਾਂ ਨਾ ਮਨਾਵਾਂਗੇ
ਸਾਉਣ ਦਾ ਮਹੀਨਾ ਮਾਲ ਪੂੜੇ ਖਾਵਾਂਗੇ।
ਕਾਲੀਆਂ ਇੱਟਾਂ ਤੇ ਕਾਲੇ ਕਾਲੇ ਰੋੜ ਜੀ
ਨੈਟ ਦੱਸੇ ਮੀਂਹ ਦਾ ਕਲ ਪੂਰਾਂ ਜ਼ੋਰ ਜੀ
ਬਦਾਮਾਂ ਵਾਲੀ ਖੀਰ ਵਿਚ ਕਾਜੂ ਪਾਵਾਂਗੇ
ਅੱਜ ਐਤਵਾਰ ਮੌਜਾਂ ਨਾ ਮਨਾਵਾਂਗੇ
ਸਾਉਣ ਦਾ ਮਹੀਨਾ ਮਾਲ ਪੂੜੇ ਖਾਵਾਂਗੇ।
ਮੱਠੀਆ , ਪਕੌੜੇ, ਤੇ ਸ਼ੱਕਰ ਪਾਰੇ ਵੀ
ਬੇਬੇ ਨੇ ਬਣਾਉਣੇ ਆਉਣਗੇ ਨਜ਼ਾਰੇ ਵੀ
ਤੱਤੀ ਚਾਹ ਦੇ ਨਾਲ, ਪਲੇਟ ਚੋਂ ਸਜਾਵਾਗੇ
ਅੱਜ ਐਤਵਾਰ ਮੌਜਾਂ ਨਾ ਮਨਾਵਾਂਗੇ
ਸਾਉਣ ਦਾ ਮਹੀਨਾ ਮਾਲ ਪੂੜੇ ਖਾਵਾਂਗੇ।
ਸਾਰੇ ਬੱਚੇ ਆ ਜਾਉ ਇਕ ਪਾਲ ਲਾ ਲਵੋ
ਘਰ ਦੀ ਬਣੀ ਆ ਮਠਿਆਈ ਖਾ ਲਵੋ
ਹਰਜਿੰਦਰ ਚੰਦੀ, ਤੋਂ ਕਵਿਤਾ ਲਿਖਾਵਾਗੇ
ਅੱਜ ਐਤਵਾਰ ਮੌਜਾਂ ਨਾ ਮਨਾਵਾਂਗੇ
ਸਾਉਣ ਦਾ ਮਹੀਨਾ ਮਾਲ ਪੂੜੇ ਖਾਵਾਂਗੇ।
ਹਰਜਿੰਦਰ ਸਿੰਘ ਚੰਦੀ ਮਹਿਤਪੁਰ
ਮੋ9814601638



