ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪਿਛਲੇ ਬਹੁਤ ਸਮੇਂ ਤੋ ਰਹਿ ਰਹੇ ਯੂ ਕੇ ਦੇ ਵਿੱਚ ਗਾਇਕ ਪ੍ਰੇਮ ਚਮਕੀਲਾ ਜੋ ਪੰਜਾਬੀ ਮਾਂ ਬੋਲੀ ਨੂੰ ਬਹੁਤ ਪਿਆਰ ਕਰਦੇ ਹਨ ਜੋ ਕਿ ਉਸਤਾਦ ਜਨਾਬ ਚਮਕੀਲਾ ਜੀ ਦੀ ਗਾਇਕੀ ਤੋ ਪ੍ਰਭਾਵਿਤ ਹੋਕੇ ਉਹਨਾਂ ਦੇ ਪਰਿਵਾਰ ਨੂੰ ਮਿਲਦੇ ਜੁਲਦੇ ਹਨ। ਜਿਹਨਾਂ ਨੇ ਉਹਨਾਂ ਦੀ 37 ਵੀਂ ਯਾਦਗਾਰੀ ਵਿੱਚ ਚਮਕੀਲਾ ਜੀ ਦੇ ਗਾਣਿਆ ਨੂੰ ਗਾਕੇ ਸਰੋਤਿਆ ਤੋ ਵਾਹ ਵਾਹ ਖੱਟੀ । ਨਿਰਦੇਸ਼ਕ ਤੇ ਗਾਇਕ ਅਮਰੀਕ ਮਾਈਕਲ ਨੇ ਦਸਿਆ ਕਿ ਗਾਇਕ ਪ੍ਰੇਮ ਚਮਕੀਲਾ ਜੀ ਦੀ ਆਵਾਜ਼ ਵਿੱਚ ਗੀਤ “ ਮੁੰਡਾ ਕਬੱਡੀ ਦਾ ਖਿਡਾਰੀ “ਰਿਕਾਰਡ ਕੀਤਾ। ਜਿਸ ਵਿੱਚ ਓਹਨਾ ਦਾ ਸਾਥ ਦਿੱਤਾ ਜੋਤ ਸ਼ਰਮਾ ਨੇ । ਗੀਤ ਨੂੰ ਕਲਮਬੱਧ ਕੀਤਾ ਦੇਸਰਾਜ ਦੁਰਗਾਪੁਰੀ ਵਲੋਂ । ਸੰਗੀਤ ਤਿਆਰ ਕੀਤਾ ਗਿਆ ਹਰੀ ਅਮਿਤ ਵਲੋਂ । ਤਰਜ਼ ਤਿਆਰ ਕੀਤੀ ਅਮਰੀਕ ਮਾਈਕਲ ਵਲੋਂ । ਕੈਮਰਾਮੈਨ ਦੀ ਭੂਮਿਕਾ ਨਿਭਾਈ ਜੀਵਨ ਹੀਰ ਨੇ ਤੇ ਮੇਕਅੱਪ ਕੀਤਾ ਸੋਮੀਤ ਨੇ । ਗੀਤ ਵਿੱਚ ਮੇਨ ਕੁੜੀ ਮਾਡਲ ਵਲੋਂ ਸਾਥ ਦਿੱਤਾ ਜਸਲੀਨ ਕੌਰ ਅਤੇ ਸਿਮਰਨ ਮਾਹੀ । ਮੇਨ ਮੁੰਡਾ ਮਾਡਲ ਵਜੋ ਸਾਥ ਦਿੱਤਾ ਪ੍ਰਭਜੋਤ ਸਿੰਘ ਢਿੱਲੋਂ ਅਤੇ ਗੀਤ ਵਿੱਚ ਮਾਂ ਦਾ ਰੋਲ ਕੀਤਾ ਜਸਵਿੰਦਰ ਕੌਰ ਦੇਵਾ ਜੀ । ਗੀਤ ਦੇ ਨਿਰਮਾਤਾ ਹਨ ਪੂਜਾ ਸੱਭਰਵਾਲ ਅਤੇ ਲੇਬਲ ਅਨੁਰਾਗ ਪ੍ਰੋਡਕਸ਼ਨ । ਇਹ ਗੀਤ ਜਲਦ ਹੀ ਤੁਸੀਂ ਯੂਟਿਊਬ ਚੈਨਲ ਅਨੁਰਾਗ ਪ੍ਰੋਡਕਸ਼ਨ ਤੇ ਸੁਣਨ ਨੂੰ ਮਿਲੇਗਾ।
https://play.google.com/store/apps/details?id=in.yourhost.samaj