ਫਰੀਦਕੋਟ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੀ ਮਾਸਿਕ ਇਕੱਤਰਤਾ ਮਿਤੀ 6 ਅਪ੍ਰੈਲ 2025 ਨੂੰ ਸਥਾਨਕ ਪੈਨਸ਼ਨ ਭਵਨ ਫ਼ਰੀਦਕੋਟ ਵਿਖੇ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਦੀ ਪ੍ਰਧਾਨਗੀ ਹੇਠ ਹੋਈ। ਇਸ ਇਕੱਤਰਤਾ ਵਿੱਚ ਦਰਜਨ ਦੇ ਕਰੀਬ ਲੇਖਕਾਂ ਨੇ ਭਾਗ ਲਿਆ ਜਿਨ੍ਹਾਂ ਵਿੱਚ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ, ਕਰਨਲ ਬਲਬੀਰ ਸਿੰਘ ਸਰਾਂ, ਸੁਰਿੰਦਰਪਾਲ ਸ਼ਰਮਾ ਭਲੂਰ ,ਲਾਲ ਸਿੰਘ ਕਲਸੀ , ਡਾ. ਧਰਮ ਪ੍ਰਵਾਨਾ, ਜਤਿੰਦਰਪਾਲ ਟੈਕਨੋ, ਇਕਬਾਲ ਸਿੰਘ, ਰਾਮ ਪ੍ਰਤਾਪ ਅਗਨੀਹੋਤਰੀ, ਸਾਧੂ ਸਿੰਘ ਚਮੇਲੀ , ਨੇਕ ਸਿੰਘ ਮਾਹੀ , ਜਸਵੰਤ ਸਿੰਘ ਸਰਾਂ,ਸੱਤਪਾਲ ਸਿੰਘ ਸੋਹਲ, ਹਰਸੰਗੀਤ ਸਿੰਘ ਗਿੱਲ, ਸੁਮੀਤ ਹੈਲਪਰ ਆਦਿ ਸ਼ਾਮਲ ਸਨ। ਹਾਜ਼ਰ ਲੇਖਕਾਂ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਅਤੇ ਰਚਨਾਵਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਉਪਰੰਤ ਸਭਾ ਵੱਲੋਂ ਸ਼ੋਕ ਮਤੇ ਪਾਸ ਕੀਤੇ ਗਏ ਜਿਨ੍ਹਾਂ ਵਿੱਚ ਪ੍ਰਸਿੱਧ ਕਹਾਣੀਕਾਰ ਪ੍ਰੇਮ ਪ੍ਰਕਾਸ਼, ਪ੍ਰਸਿੱਧ ਕਵੀ ਕੇਸਰ ਸਿੰਘ ਨੀਰ( ਕੈਨੇਡਾ) ਅਤੇ ਪ੍ਰਸਿੱਧ ਸੂਫੀ ਗਾਇਕ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਭਾ ਦੇ ਮੈਂਬਰਾਂ ਵੱਲੋਂ ਪੰਜ ਮਿੰਟ ਦਾ ਮੌਨ ਧਾਰ ਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਉਪਰੰਤ ਸਭਾ ਵੱਲੋਂ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਦੇ ਸੰਗੀਤ ਵਿਭਾਗ ਦੇ ਮੁਖੀ ਡਾ. ਰਜੇਸ਼ ਮੋਹਨ ਦੇ ਪਦ ਉੱਨਤ ਹੋ ਕੇ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਫਰੀਦਕੋਟ ਵਿਖੇ ਬਤੌਰ ਪ੍ਰਿੰਸੀਪਲ ਨਿਯੁਕਤ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਇਸ ਤੋਂ ਇਲਾਵਾ ਸਾਹਿਤ ਸਭਾ ਫਰੀਦਕੋਟ ਨੇ ਫੈਸਲਾ ਲਿਆ ਕਿ ਛੇਤੀ ਹੀ ਸਭਾ ਦੇ ਪ੍ਰਸਿੱਧ ਕਹਾਣੀਕਾਰ ਲਾਲ ਸਿੰਘ ਕਲਸੀ ਦਾ ਕਹਾਣੀ ਸੰਗ੍ਰਹਿ “ ਸਿਰ ਦੀ ਛੱਤ “ ਅਤੇ ਸੱਤਪਾਲ ਸਿੰਘ ਸੋਹਲ ਦੇ ਗੀਤ ਸੰਗ੍ਰਹਿ “ ਗੀਤ ਮੇਰਾ ਸਿਰਨਾਵਾਂ “ ਦੀ ਘੁੰਡ ਚੁਕਾਈ ਦਾ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ ਜਿਸ ਵਿੱਚ ਦੋਹਾਂ ਪੁਸਤਕਾਂ ਤੇ ਨਾਮਵਰ ਲੇਖਕ ਪਰਚਾ ਪੜਨਗੇ ਅਤੇ ਅਤੇ ਉਨ੍ਹਾਂ ਦੀ ਕਲਾਤਮਕ ਜਾਣਕਾਰੀ ਦੇਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj