ਪੰਜਾਬੀ ਸਾਹਿਤ ਸਭਾ ਖਰੜ ਵੱਲੋਂ ਪੁਸਤਕ ਲੋਕ ਅਰਪਣ ਅਤੇ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ

ਸਭਾ ਦੇ ਅਹੁਦੇਦਾਰਾਂ ਵੱਲੋਂ ਸੰਜੀਵ ਸਿੰਘ ਸੈਣੀ ਜੀ ਦਾ ਸਨਮਾਨ ਕਰਦੇ ਹੋਏ

ਸੰਜੀਵ ਸਿੰਘ ਸੈਣੀ,ਖਰੜ (ਸਮਾਜ ਵੀਕਲੀ) (ਮੋਹਾਲੀ) ਪੰਜਾਬੀ ਸਾਹਿਤ ਸਭਾ ਖਰੜ ਵੱਲੋਂ ਸਾਹਿਤਕ ਇਕੱਤਰਤਾ ਦੇ ਰੂਪ ਵਿੱਚ ਇੱਕ ਸੰਖੇਪ ਸਾਹਿਤਕ ਸਮਾਗਮ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਨਾਮਵਰ ਸਾਹਿਤਕਾਰ ਡਾ.ਲਾਭ ਸਿੰਘ ਖੀਵਾ ਨੇ ਕੀਤੀ ਤੇ ਮੁੱਖ ਮਹਿਮਾਨ ਰਵਿੰਦਰ ਸਿੰਘ ਸਰਪੰਚ ਮਦਨਹੇੜੀ ਸ਼ਾਮਿਲ ਹੋਏ। ਉਹਨਾਂ ਦੇ ਨਾਲ ਪ੍ਰਧਾਨਗੀ ਮੰਡਲ ਵਿੱਚ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊ , ਤਰਸੇਮ ਸਿੰਘ ਜੰਡਪੁਰੀ ਤੇ ਡਾ. ਜਸਪਾਲ ਜੱਸੀ ਸ਼ਾਮਿਲ ਸਨ। ਇਸ ਵਿੱਚ ਨੌਜਵਾਨ ਲੇਖਕ ਸੰਜੀਵ ਸਿੰਘ ਸੈਣੀ ਦੀ ਵਾਰਤਕ ਪੁਸਤਕ” ਨਿਵਣੁ ਸੁ ” ਲੋਕ ਅਰਪਣ ਕੀਤੀ ਗਈ ।ਇਸ ਪੁਸਤਕ ਉੱਤੇ ਸਤਵਿੰਦਰ ਸਿੰਘ ਮੜੌਲਵੀ, ਮਨਮੋਹਨ ਸਿੰਘ ਦਾਊਂ, ਡਾ. ਲਾਭ ਸਿੰਘ ਖੀਵਾ ਅਤੇ ਪ੍ਰਭਜੋਤ ਕੌਰ ਢਿੱਲੋ ਨੇ ਵਿਚਾਰ ਪ੍ਰਗਟ ਕੀਤੇ। ਲੇਖਕ ਨੂੰ ਪੁਸਤਕ ਦੀ ਪ੍ਰਕਾਸ਼ਨਾ ‘ਤੇ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਚੰਗੇਰੀਆਂ ਪੁਸਤਕਾਂ ਲਿਖਣ ਲਈ ਹੌਸਲਾ ਅਫ਼ਜ਼ਾਈ ਵੀ ਕੀਤੀ ।ਪ੍ਰੋਗਰਾਮ ਦੇ ਦੂਜੇ ਦੌਰ ਵਿੱਚ ਪੱਤਰਕਾਰ ਤਰਸੇਮ ਸਿੰਘ ਜੰਡਪੁਰੀ ਦਾ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਉਹਨਾਂ ਨੇ ਆਪਣੀ ਪੱਤਰਕਾਰੀ ਦੇ ਸਫ਼ਰ ਅਤੇ ਪੱਤਰਕਾਰੀ ਦੇ ਖ਼ੇਤਰ ਵਿਚ ਕੀਤੇ ਸੰਘਰਸ਼ ਦੀਆਂ ਗੱਲਾਂ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਕੀਤੀਆਂ। ਕਵਿਤਾਵਾਂ ਦੇ ਦੌਰ ਵਿੱਚ ਮਨਦੀਪ ਰਿੰਪੀ ਰੋਪੜ ,ਡਾਕਟਰ ਰੁਪਿੰਦਰ ਕੌਰ ,ਰੀਤੂ ਗੁਪਤਾ ,ਮਲਕੀਤ ਸਿੰਘ ਨਾਗਰਾ ,ਐਡਵੋਕੇਟ ਨੀਲਮ ਨਾਰੰਗ, ਤਰਸੇਮ ਸਿੰਘ ਕਾਲੇਵਾਲ , ਡਾ. ਸੁਨੀਤਾ ਰਾਣੀ ਅਲਗੋਜ਼ਾਵਾਦਕ ਕਰਮਜੀਤ ਬੱਗਾ ਅਤੇ ਕਰਮਜੀਤ ਸਕਰੁੱਲਾਂਪੁਰੀ ਨੇ ਆਪਣੀ ਬਿਹਤਰੀਨ ਰਚਨਾਵਾਂ ਪੇਸ਼ ਕੀਤੀਆਂ ।ਡਾ. ਰਜਿੰਦਰ ਸਿੰਘ ਕੁਰਾਲੀ , ਕਹਾਣੀਕਾਰ ਪਰਮਜੀਤ ਮਾਨ , ਸੰਜੀਵ ਸਿੰਘ ਸੈਣੀ ਤੇ ਪ੍ਰਿੰਸੀਪਲ ਸ਼ੇਰ ਸਿੰਘ ਨੇ ਆਪਣੇ ਖ਼ੂਬਸੂਰਤ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ। ਹੋਰਨਾ ਤੋਂ ਇਲਾਵਾ ਇਸ ਪ੍ਰੋਗਰਾਮ ਵਿੱਚ ਗਗਨਪ੍ਰੀਤ ਸਿੰਘ ਅਤੇ ਸਿਮਰਨਜੀਤ ਸਿੰਘ ਹਾਜ਼ਰ ਸਨ। ਸਭਾ ਵੱਲੋਂ ਮੁੱਖ ਮਹਿਮਾਨ ਰਵਿੰਦਰ ਸਿੰਘ ,ਡਾਕਟਰ ਲਾਭ ਸਿੰਘ ਖੀਵਾ ਅਤੇ ਸੰਜੀਵ ਸਿੰਘ ਸੈਣੀ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਸਭਾ ਦੇ ਪ੍ਰਧਾਨ ਜਸਪਾਲ ਜੱਸੀ ਨੇ ਆਏ ਹੋਏ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦਾ ਮੰਚ ਸੰਚਾਲਨ ਜਨਰਲ ਸਕੱਤਰ ਸਤਵਿੰਦਰ ਸਿੰਘ ਮੜੌਲਵੀ ਵੱਲੋਂ ਕੀਤਾ ਗਿਆ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ਼੍ਰੀ ਹਜੂਰ ਸਾਹਿਬ ਦੇ ਲੋਕਲ ਸਿੱਖਾਂ ਦੀ ਵੀ ਸੁਣੋ ਹਜੂਰ ਸਹਿਬ ਦੇ ਪ੍ਰਸ਼ਾਸਕ ਡਾਕਟਰ ਵਿਜੇ ਸਤਬੀਰ ਸਿੰਘ ਅਸਤੀਫ਼ਾ ਦੇਣ – ਦੀਪਕ ਸਿੰਘ ਗਾਲ੍ਹੀਵਾਲੇ
Next articleਯੂਨੀਵਸਿਟੀ ਕਾਲਜ ਬਰਨਾਲਾ ਦੇ ਸੱਤ ਰੋਜ਼ਾ ਐੱਨ ਐੱਸ ਐੱਸ ਕੈਂਪ ਦੀ ਸਮਾਪਤੀ