ਧੂਰੀ (ਸਮਾਜ ਵੀਕਲੀ) (ਰਮੇਸ਼ਵਰ ਸਿੰਘ ) ਪੰਜਾਬੀ ਸਾਹਿਤ ਸਭਾ ਧੂਰੀ ਮਿਲਣੀ ਹਮੇਸ਼ਾ ਵਾਂਗ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਹੁੰਦੀ ਹੈ ਇਸ ਵਾਰ ਚਾਰ ਜਨਵਰੀ 2026 ਨੂੰ ਨਵੇਂ ਸਾਲ ਦੀ ਪਹਿਲੀ ਮਿਲਣੀ ਹੋ ਰਹੀ ਹੈ। ਸਭ ਤੋਂ ਪਹਿਲਾਂ ਵਿਛੜੇ ਲੇਖਕਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਉਸ ਤੋਂ ਬਾਅਦ ਨਵੇਂ ਸਾਲ ਦੀ ਪਹਿਲੀ ਮੀਟਿੰਗ ਵਿੱਚ ਪੂਰਾ ਸਾਲ ਪੰਜਾਬੀ ਸਾਹਿਤ ਤੇ ਪੰਜਾਬੀ ਮਾਂ ਬੋਲੀ ਲਈ ਕੀ ਕੀ ਕੰਮ ਤੇ ਸੇਵਾ ਕਰਨੀ ਹੈ ਉਸ ਦਾ ਲਿਖਤੀ ਰੂਪ ਵਿੱਚ ਖਰੜਾ ਤਿਆਰ ਕੀਤਾ ਜਾਵੇਗਾ। ਸਰਕਾਰ ਤੇ ਧਾਰਮਿਕ ਜਥੇਬੰਦੀਆਂ ਦੇ ਵਿਚਕਾਰ ਬੇਵਜ੍ਹਾ ਲੋਕਾਂ ਨੂੰ ਉਲਝਾਉਣ ਲਈ ਬਿੰਨਾਂ ਮਤਲਬ ਆਏ ਦਿਨ ਕੀਤੇ ਜਾ ਰਹੇ ਟਾਕਰਿਆਂ ਸਬੰਧੀ ਸਾਰਥਕ ਵਿਚਾਰ ਚਰਚਾ ਕੀਤੀ ਜਾਵੇਗੀ। ਸਾਡੀ ਸਾਹਿਤ ਸਭਾ ਦੀ ਅੱਜ ਮਿਲਣੀ ਵਿੱਚ ਇੱਕ ਵਿਚਾਰ ਚਰਚਾ ਹੋਈ ਕਿ ਪੰਜਾਬੀ ਦੇ ਲੇਖਕ ਸ਼ਬਦ -ਜੋੜਾਂ ਦੀਆਂ ਤੇ ਸਹੀ ਲਿਖਣ ਦੀਆਂ ਨੀਤੀਆਂ ਤੇ ਵਿਆਕਰਨ ਤੋਂ ਕੋਹਾਂ ਦੂਰ ਹੁੰਦੇ ਜਾ ਰਹੇ ਹਨ, ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਨਵੇਂ ਲੇਖਕਾਂ ਤੇ ਕਵੀਆਂ ਨੂੰ ਸਹੀ ਸਿੱਖਿਆ ਦੇਣ ਲਈ ਵਿਦਵਾਨਾਂ ਨੂੰ ਬੁਲਾ ਕੇ ਸਾਹਿਤ ਤੇ ਸ਼ਬਦਜੋੜਾ ਸਬੰਧੀ ਸਿੱਖਿਆ ਦੇਣੀ ਚਾਹੀਦੀ ਹੈ ਨਵੇਂ ਸਾਲ ਦੇ ਸ਼ੁਰੂ ਦੀ ਪਹਿਲੀ ਮੀਟਿੰਗ ਵਿੱਚ ਕਵਿਤਾ ਸਕੂਲ ( ਰਜਿ: ) ਸ਼ੇਰਪੁਰ ਦੇ ਸਹਿਯੋਗ ਨਾਲ਼ ਨਵੇਂ ਸਾਲ ਤੋਂ ਸਭਾ ਦੀ ਪਿੰਗਲ – ਅਰੂਜ਼ ਪਾਠਸ਼ਾਲਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਲੜੀ ਦੇ ਅਧੀਨ ਪਹਿਲਾ ਸਿਖਲਾਈ ਪਾਠ 04 ਜਨਵਰੀ ਦਿਨ ਐਤਵਾਰ ਨੂੰ ਸਭਾ ਦੇ ਦਫ਼ਤਰ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਭਵਨ , ਦਸਮੇਸ਼ ਨਗਰ ਧੂਰੀ ਵਿਖੇ ਸਵੇਰੇ 10 ਵਜੇ ਤੋਂ ਸ਼ੁਰੂ ਕੀਤਾ ਜਾਵੇਗਾ । ਇਸ ਲੜੀਵਾਰ ਛੰਦ – ਸ਼ਾਸਤਰ ਦੇ ਅਧਿਆਪਕ ਸ. ਜੰਗ ਸਿੰਘ ਫ਼ੱਟੜ ਹੋਣਗੇ ਸੋ ਉੱਘੇ ਭਾਸ਼ਾ – ਵਿਗਿਆਨੀ , ਪੰਜਾਬੀ , ਸੰਸਕ੍ਰਿਤ ਅਤੇ ਫ਼ਾਰਸੀ ਅਰਬੀ ਦੇ ਆਲਮ ਫ਼ਾਜ਼ਲ ਹਨ । ਉਹ ਹਾਜ਼ਰੀਨ ਨੂੰ ਛੰਦ ਸ਼ਾਸਤਰ ਅਤੇ ਪੰਜਾਬੀ ਕਾਵਿ ਰੂਪ ਦੇ ਵਿਧੀ ਵਿਧਾਨ ਦੀ ਮੁਢਲੀ ਜਾਣਕਾਰੀ ਤੋਂ ਸ਼ੁਰੂ ਕਰਕੇ ਕਵਿਤਾ , ਗੀਤ , ਅਤੇ ਗ਼ਜ਼ਲ ਦੀਆਂ ਬਾਰੀਕੀਆਂ ਬਾਰੇ ” ੳ ਤੋਂ ੜ ” ਤੱਕ ਪੂਰੀ ਜਾਣਕਾਰੀ ਹਰ ਮਹੀਨੇ ਸਾਂਝੀ ਕਰਿਆ ਕਰਨਗੇ, ਇਸ ਨਾਲ ਪੰਜਾਬੀ ਸਾਹਿਤ ਨੂੰ ਵਧੀਆ ਲੇਖਕ ਤੇ ਸਹੀ ਸ਼ਬਦਾਵਲੀ ਮਿਲੇਗੀ । ਪ੍ਰੈੱਸ ਨਾਲ਼ ਇਹ ਜਾਣਕਾਰੀ ਸਾਂਝੀ ਕਰਦਿਆਂ ਸਭਾ ਦੇ ਪ੍ਰਧਾਨ ਮੂਲ ਚੰਦ ਸ਼ਰਮਾ , ਜਨਰਲ ਸਕੱਤਰ ਚਰਨਜੀਤ ਮੀਮਸਾ ਅਤੇ ਵਿੱਤ ਸਕੱਤਰ ਗੁਰਮੀਤ ਸਿੰਘ ਸੋਹੀ ਵੱਲੋਂ ਆਪਣੇ ਮੈਂਬਰਾਂ ਤੋਂ ਇਲਾਵਾ ਹੋਰ ਚਾਹਵਾਨ ਕਵੀਆਂ , ਗੀਤਕਾਰਾਂ, ਗ਼ਜ਼ਲਗੋਆਂ ਅਤੇ ਪਾਠਕਾਂ ਨੂੰ ਵੀ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਇਸ ਪਾਠਸ਼ਾਲਾ ਤੋਂ ਬਾਅਦ ਨਵੇਂ ਸਾਲ ਦੀ ਆਮਦ ਤੇ ਖੁੱਲਾ ਕਵੀ ਦਰਬਾਰ ਹੋਵੇਗਾ।ਸਰਦਾਰ ਜੰਗ ਸਿੰਘ ਫੱਟੜ ਨੂੰ ਲੇਖਕਾਂ ਤੇ ਸਹਿਤਕਾਰਾਂ ਵੱਲੋਂ ਜਾਣਕਾਰੀ ਲਈ ਸਵਾਲ ਜਵਾਬ ਕੀਤੇ ਜਾਣਗੇ ਕਿਉਂਕਿ ਅੱਜ ਕੱਲ੍ਹ ਲੇਖਕ ਸ਼ਬਦਾਵਲੀ ਨਾਲ ਪੂਰਨ ਰੂਪ ਵਿੱਚ ਜੁੜਨਾ ਚਾਹੁੰਦੇ ਹਨ ਪਰ ਵਿਸ਼ਾ ਮਾਹਿਰਾਂ ਦੀ ਕਮੀ ਹੈ। ਅਸੀਂ ਨਵੇਂ ਸਾਲ ਦੀ ਨਵੀਂ ਮੀਟਿੰਗ ਵਿੱਚ ਇਹ ਨਵਾਂ ਕਦਮ ਚੁੱਕ ਰਹੇ ਹਾਂ ਜੋ ਲੇਖਕਾਂ ਲਈ ਬਹੁਤ ਫਾਇਦੇਵੰਦ ਹੋਵੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


