ਪੰਜਾਬੀ ਸਾਹਿਤ ਸਭਾ ਭਮੱਦੀ ਵੱਲੋਂ ਗਜ਼ਲਗੋ ਧਰਮਿੰਦਰ ਸ਼ਾਹਿਦ ਨਾਲ ਰੂਬਰੂ ਤੇ ਕਵੀ ਦਰਬਾਰ 27 ਨੂੰ

ਖੰਨਾ   (ਸਮਾਜ ਵੀਕਲੀ)   (ਬਲਬੀਰ ਸਿੰਘ ਬੱਬੀ) ਪੰਜਾਬੀ ਸਾਹਿਤ ਸਭਾ ਭੁਮੱਦੀ ਵੱਲੋਂ 27 ਅਪ੍ਰੈਲ (ਮਹੀਨੇ ਦੇ ਅਖੀਰਲੇ ਐਤਵਾਰ) ਉੱਘੇ ਗਜ਼ਲਗੋ ਧਰਮਿੰਦਰ ਸ਼ਾਹਿਦ (ਸਟੇਟ ਐਵਾਰਡੀ ਅਧਿਆਪਕ) ਜੀ ਨਾਲ ਰੂਬਰੂ ਸਮਾਗਮ ਕੀਤਾ ਜਾ ਰਿਹਾ ਹੈ ਹੈ। ਜਿਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰਧਾਨ ਗੁਰਮੇਲ ਸਿੰਘ ਗੇਲ, ਸਰਪਰਸਤ ਪਰਗਟ ਸਿੰਘ ਭੁਮੱਦੀ ਅਤੇ ਉੱਘੇ ਲੇਖਕ ਤੇ ਗਾਇਕ ਕੰਵਲਜੀਤ ਨੀਲੋਂ ਨੇ ਦੱਸਿਆ ਕਿ ਉੱਘੇ ਲੇਖਕ, ਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਕੱਤਰ ਜਸਵੀਰ ਝੱਜ ਦੀ ਪ੍ਰਧਾਨਗੀ ਵਿਚ ਸਵੇਰੇ 10 ਵਜੇ, ਪੀਰਖ਼ਾਨੇ ਵਾਲੀ ਧਰਮਸ਼ਾਲਾ ਪਿੰਡ ਭੁਮੱਦੀ ਵਿਖੇ ਸਮਾਗਮ ਕੀਤਾ ਜਾਵੇਗਾ। ਸਮਾਗਮ ਦੇ ਮੁੱਖ ਮਹਿਮਾਨ ਉੱਘੇ ਲੋਕ ਗਾਇਕ ਤੇ ਸਾਹਿਤਕਾਰ ਪਵਨਦੀਪ ਖੰਨਾ ਹੋਣਗੇ। ਇਸ ਸਮੇਂ ਕਰਵਾਏ ਜਾ ਰਹੇ ਕਵੀ ਦਰਬਾਰ ਵਿਚ ਹਾਜ਼ਰ ਸ਼ਾਇਰਾਂ ਰਚਨਾਵਾਂ ਪੇਸ਼ ਕਰਨਗੇ। ਇਸ ਸਮੇਂ ਮਾਸਟਰ ਹਰਦੀਪ ਸਿੰਘ ਸੇਠ. ਮਾਸਟਰ ਭਿੰਦਰ ਸਿੰਘ ਭੁਮੱਦੀ. ਸੌਕੀ ਭੁਮੱਦੀ. ਸ਼ਾਹ ਨਵਾਜ਼ ਖੰਨਾ. ਸ਼ਮੀ ਖਾਨ. ਦਿਲਸ਼ੇਰ ਸ਼ੇਰਾ. ਸਨੀ ਚਕੋਹੀ. ਗੁਰਪ੍ਰੀਤ ਸਿੰਘ ਸਹੋਤਾ. ਰਹਿਮਾਨ ਖਾਨ, ਅਵਤਾਰ ਮਾਨ ਇਕਲਾਹੀ, ਅਰਮਾਨ ਚਕੋਹੀ, ਦਿਲਜਾਨ, ਰਣਜੋਧ ਭੁਮੱਦੀ, ਸੇਵਕ ਭੁਮੱਦੀ ਆਦਿ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੈਨੇਡਾ ਦੇ ਇਲੈਸ਼ਨ
Next articleਮੰਡੀਆਂ ਵਿੱਚ ਲੱਗੇ ਕਣਕ ਦੇ ਅੰਬਾਰ ਸਰਕਾਰ ਲਿਫਿਟਗ ਕਰਨ ਵਿੱਚ ਨਕਾਮ -ਕਸ਼ਮੀਰ ਸਿੰਘ ਪੰਨੂ