ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਭਾਸ਼ਾ ਵਿਭਾਗ ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਬੱਚਿਆਂ ਦੇ ਸਾਹਿਤਕ ਪੱਧਰ ਨੂੰ ਉੱਚਾ ਚੁੱਕਣ ਲੲੀ ਇਸ ਸਾਲ ਵੀ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਵਿਖੇ ਕਰਵਾਏ ਗਏ ! ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਕਰਨ ਵਾਸਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ (ਸਰਪ੍ਰਸਤ ਸਿਰਜਣਾ ਕੇਂਦਰ (ਰਜਿ.) ਕਪੂਰਥਲਾ ਅਤੇ ਡਾ. ਸਰਦੂਲ ਸਿੰਘ ਔਜਲਾ (ਮੁਖੀ ਪੰਜਾਬੀ ਵਿਭਾਗ ਡਿਪਸ ਕਾਲਜ ਢਿਲਵਾਂ) ਨੂੰ ਬਤੌਰ ਜੱਜ ਨਿਯੁਕਤ ਕੀਤਾ ਗਿਆ । ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬੀ ਕਵਿਤਾ ਗਾਇਨ ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਕ੍ਰਮਵਾਰ ਰਿਤਿਕ ਠਾਕੁਰ (ਡੀ ਏ ਵੀ ਮਾਡਲ ਹਾਈ ਸਕੂਲ ਕਪੂਰਥਲਾ ) ਸੰਜਨਾਂ ਕੈਂਥ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਫਗਵਾੜਾ) ਸੁਖਮਨਜੀਤ ਕੌਰ (ਹਿੰਦੂ ਪੁੱਤਰੀ ਪਾਠਸ਼ਾਲਾ ਗਰਲਜ਼ ਹਾਈ ਸਕੂਲ ਕਪੂਰਥਲਾ) ਨੇ ਪ੍ਰਾਪਤ ਕੀਤੇ !

ਪੰਜਾਬੀ ਲੇਖ ਸਿਰਜਣ ਵਿੱਚ ਕ੍ਰਮਵਾਰ ਨਵਨੀਤ ਕੌਰ (ਹਿੰਦੂ ਪੁੱਤਰੀ ਪਾਠਸ਼ਾਲਾ ਗਰਲਜ਼ ਹਾਈ ਸਕੂਲ ਕਪੂਰਥਲਾ) ਮੁਸਕਾਨ ਕੌਰ (ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ) ਜਸ਼ਨਪ੍ਰੀਤ ਸਿੰਘ ( ਡੀ ਏ ਵੀ ਮਾਡਲ ਹਾਈ ਸਕੂਲ ਕਪੂਰਥਲਾ) ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਪੰਜਾਬੀ ਕਹਾਣੀ ਰਚਨਾ ਵਿੱਚ ਮਨਦੀਪ ਕੌਰ (ਹਿੰਦੂ ਪੁੱਤਰੀ ਪਾਠਸ਼ਾਲਾ ਗਰਲਜ਼ ਹਾਈ ਸਕੂਲ ਕਪੂਰਥਲਾ) ਯਾਸ਼ਿਕਾ (ਡੀ.ਏ.ਵੀ. ਮਾਡਲ ਹਾਈ ਸਕੂਲ ਕਪੂਰਥਲਾ) ਹਰਪ੍ਰੀਤ ਕੌਰ (ਮੰਡੀ ਹਾਰਡਿੰਗ ਗੰਜ ਗਰਲਜ਼ ਸਕੂਲ) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ । ਪੰਜਾਬੀ ਕਵਿਤਾ ਰਚਨਾ ਵਿੱਚ ਸ਼ਬਨਮ (ਮੰਡੀ ਹਾਰਡਿੰਗ ਗੰਜ ਗਰਲਜ਼ ਹਾਈ ਸਕੂਲ ਕਪੂਰਥਲਾ) ਪਾਯਲ (ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੀਆਂ) ਰੰਜਨਾ (ਮੰਡੀ ਹਾਰਡਿੰਗ ਗੰਜ ਗਰਲਜ਼ ਹਾਈ ਸਕੂਲ) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।

ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਦੇ ਅਧਿਕਾਰੀ ਬਲਵੀਰ ਸਿੰਘ, ਮੈਡਮ ਇੰਦੂ ਬਾਲਾ ਐਮ ਏ , ਬੀ ਐਡ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੀਆਂ ਦੇ ਪ੍ਰਿੰਸੀਪਲ ਨਵਚੇਤਨ ਸਿੰਘ, ਲੈਕਚਰਾਰ ਸੁਖਵਿੰਦਰ ਸਿੰਘ ਅਤੇ ਇਸੇ ਹੀ ਸਕੂਲ ਦੇ ਪੰਜਾਬੀ ਦੇ ਲੈਕਚਰਾਰ ਸੰਦੀਪ ਕੌਰ ਨੇ ਕਾਵਿਕ ਸਟੇਜ ਸੰਚਾਲਨ ਕੀਤਾ ।ਇਸ ਮੌਕੇ ਭਾਸ਼ਾ ਵਿਭਾਗ ਦੇ ਜ਼ਿਲ੍ਹਾ ਅਧਿਕਾਰੀਆਂ ਸਮੇਤ ਸ਼ਾਇਰ ਕੰਵਰ ਇਕਬਾਲ ਸਿੰਘ, ਡਾ ਸਰਦੂਲ ਸਿੰਘ ਔਜਲਾ ਅਤੇ ਸਕੂਲ ਪ੍ਰਿੰਸੀਪਲ ਅਤੇ ਸਟਾਫ ਨੇ ਜੇਤੂ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕਰਨ ਦੇ ਨਾਲ-ਨਾਲ ਭਾਗ ਲੈਣ ਆਏ ਸਕੂਲਾਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸਾਹਿਤ ਪ੍ਰਤੀ ਵਿੱਚ ਵਾੱਧਾ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ । ਇਸ ਸਮਾਗਮ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕ ਅਤੇ ਵਿਦਿਆਰਥੀ ਵੀ ਹਾਜ਼ਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIMF revises down Asia economy growth forecast to 6.5%
Next articleਪਾਣੀ ਹੈ ਅਨਮੋਲ