ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਡਿਜੀਟਲ ਲਾਇਬ੍ਰੇਰੀ ਹੁਸ਼ਿਆਰਪੁਰ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸਦੀ ਪ੍ਰਧਾਨਗੀ ਤ੍ਰਿਪਤਾ ਕੇ ਸਿੰਘ ਨੇ ਕੀਤੀ।ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਸਭਾ ਦੇ ਜਨਰਲ ਸਕੱਤਰ ਅਤੇ ਖੋਜ ਅਫ਼ਸਰ ਭਾਸ਼ਾ ਵਿਭਾਗ ਡਾ. ਜਸਵੰਤ ਰਾਏ ਨੇ ਪਿਛਲੇ ਦਿਨੀਂ ਵਿਛੋੜਾ ਦੇ ਗਏ ਪੰਜਾਬੀ ਅਤੇ ਹਿੰਦੀ ਦੇ ਪ੍ਰਬੁਧ ਸਾਹਿਤਕਾਰ ਕਹਾਣੀਕਾਰ ਪ੍ਰੇਮ ਪ੍ਰਕਾਸ਼, ਡਾ. ਹਰਜਿੰਦਰ ਸਿੰਘ ਅਟਵਾਲ, ਆਦਿਵਾਸੀ ਕਹਾਣੀਕਾਰਾ ਡਾ. ਰਾਜ ਕੇਰਕੇਟਾ, ਨਦੀਮ ਪਰਮਾਰ, ਕ੍ਰਿਸ਼ਨ ਭਨੋਟ ਹੁਰਾਂ ਦੀ ਨਿੱਘੀ ਯਾਦ ਵਿੱਚ ਸ਼ੋਕ ਮਤਾ ਪੜ੍ਹਿਆ ਅਤੇ ਸਭਾ ਵੱਲੋਂ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।ਉਪਰੰਤ ਰਚਨਾਵਾਂ ਦੇ ਚੱਲੇ ਦੌਰ ਵਿੱਚ ਸਾਹਿਤਕਾਰਾਂ ਡਾ. ਕਰਮਜੀਤ ਸਿੰਘ, ਮਦਨ ਵੀਰਾ, ਡਾ. ਸ਼ਮਸ਼ੇਰ ਮੋਹੀ, ਡਾ. ਹਰਪ੍ਰੀਤ ਸਿੰਘ, ਸੋਮਦੱਤ ਦਿਲਗੀਰ, ਡਾ. ਕੁਲਦੀਪ ਸਿੰਘ, ਰਾਜ ਕੁਮਾਰ ਘਾਸੀਪੁਰੀਆ, ਰਬਿੰਦਰ ਸ਼ਰਮਾ, ਬਲਜੀਤ ਕੌਰ ਝੂਟੀ, ਪ੍ਰਿੰਸੀਪਲ ਚਰਨ ਸਿੰਘ, ਹਰਬਿੰਦਰ ਸਾਹਬੀ, ਸੁਰਿੰਦਰ ਸੱਲ੍ਹਣ, ਪ੍ਰਿੰਸੀਪਲ ਦਾਸ ਭਾਰਤੀ, ਪ੍ਰਿੰਸੀਪਲ ਗੁਰਦਿਆਲ ਸਿੰਘ ਫੁਲ, ਡਾ. ਦਰਸ਼ਨ ਸਿੰਘ ਦਰਸ਼ਨ, ਸਤੀਸ਼ ਕੁਮਾਰ, ਡਾ. ਅਜੀਤ ਸਿੰਘ ਜੱਬਲ, ਪ੍ਰਭਜੋਤ ਕੌਰ, ਤੀਰਥ ਚੰਦ ਸਰੋਆ ਅਤੇ ਰਜਿੰਦਰ ਸੱਚਦੇਵਾ ਨੇ ਆਪਣੀਆਂ ਸੱਜਰੀਆਂ ਕਵਿਤਾਵਾਂ, ਗ਼ਜ਼ਲਾਂ, ਗੀਤ, ਕਹਾਣੀਆਂ ਸੁਣਾ ਕੇ ਸ਼ਹਿਬਰ ਲਾ ਦਿੱਤੀ।ਸਮਾਗਮ ਦੇ ਦੂਜੇ ਸੈਸ਼ਨ ਵਿੱਚ ਸਭਾ ਦੇ ਮੈਂਬਰਾਂ ਦੀਆਂ ਛਪੀਆਂ ਕਿਤਾਬਾਂ ਬਾਰੇ ਚਰਚਾ ਕੀਤੀ ਗਈ।ਇਸ ਗੱਲ ਨੂੰ ਸਰਵ ਪ੍ਰਵਾਨਤਾ ਦਿੱਤੀ ਗਈ ਕਿ ਸਭਾ ਦੇ ਜਿਸ ਵੀ ਮੈਂਬਰ ਦੀ ਨਵੀਂ ਕਿਤਾਬ ਛਪ ਕੇ ਆਵੇਗੀ, ਸਭਾ ਪਹਿਲ ਦੇ ਅਧਾਰ ’ਤੇ ਇਸ ਕਿਤਾਬ ਨੂੰ ਲੋਕ ਅਰਪਣ ਦੇ ਨਾਲ ਨਾਲ ਗੋਸ਼ਟੀ ਸਮਾਗਮ ਵੀ ਕਰਵਾਏਗੀ।ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਤ੍ਰਿਪਤਾ ਕੇ ਸਿੰਘ ਨੇ ਪੇਸ਼ ਹੋਈਆ ਰਚਨਾਵਾਂ ’ਤੇ ਆਪਣੀਆਂ ਸਾਰਥਕ ਟਿੱਪਣੀਆਂ ਦਿੰਦਿਆਂ ਰਚਨਾਕਾਰਾਂ ਨੂੰ ਵਧਾਈਆਂ ਦਿੱਤੀਆਂ।ਧੰਨਵਾਦੀ ਸ਼ਬਦ ਲਾਇਬ੍ਰੇਰੀਅਨ ਵਿਜੇ ਕੁਮਾਰ ਨੇ ਆਖੇ। ਸਮਾਗਮ ਦੌਰਾਨ ਸਟੇਜ ਦੀ ਸਮੁਚੀ ਕਾਰਵਾਈ ਡਾ. ਜਸਵੰਤ ਰਾਏ ਨੇ ਬਾਖ਼ੂਬੀ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj