ਪਿੰਡ ਬਖੋਪੀਰ ਦੇ ਸਰਕਾਰੀ ਸਕੂਲ ਵਿੱਚੋਂ ਪੜ੍ਹੇ ਨੌਜਵਾਨਾਂ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਗਰਮ ਕੱਪੜੇ ਵੰਡਕੇ ਮਨਾਇਆ ਗਿਆ ਨਵਾਂ ਸਾਲ 2024

ਸੰਦੀਪ ਸਿੰਘ ਭਵਾਨੀਗੜ੍ਹ (ਸੰਗਰੂਰ) ਵੱਲੋਂ ਜਾਣਕਾਰੀ ਦਿੰਦੇ ਦੱਸਿਆ ਗਿਆ।ਇਸ ਪਿੰਡ ਦੇ ਸਰਕਾਰੀ ਸਕੂਲ ਵਿੱਚੋਂ ਪੜ੍ਹਕੇ ਵੱਖ-ਵੱਖ ਥਾਈਂ ਸਰਕਾਰੀ ਤੇ ਅਰਧ ਸਰਕਾਰੀ ਸੰਸਥਾਵਾਂ ਵਿੱਚ ਸੇਵਾਵਾਂ ਨਿਭਾ ਰਹੇ ਨੌਜਵਾਨਾਂ ਵੱਲੋਂ ਦਸਵੰਧ ਇਕੱਠਾ ਕਰਕੇ ਅੰਤਾਂ ਦੀ ਪੈਂਦੀ ਸਰਦੀ ਨੂੰ ਧਿਆਨ ਹਿੱਤ ਰੱਖਦੇ ਨਵਾਂ ਵਰ੍ਹਾ ਪਿੰਡ ਦੇ ਪ੍ਰਾਇਮਰੀ ਤੇ ਸੈਕੰਡਰੀ ਸਕੂਲ ਦੇ ਲੋੜਵੰਦ ਬੱਚਿਆਂ ਨੂੰ ਗਰਮ ਕੋਟੀਆਂ ਅਤੇ ਬੂਟਾਂ ਦੀ ਸੇਵਾ ਕਰਕੇ ਮਨਾਉਣ ਦਾ ਉਪਰਾਲਾ ਕੀਤਾ ਗਿਆ। ਅੰਮ੍ਰਿਤ ਸਿੰਘ,ਸੋਨੀ ਸਿੰਘ, ਅਤੇ ਸੰਦੀਪ ਸਿੰਘ ਵੱਲੋਂ ਗੱਲਬਾਤ ਕਰਦਿਆਂ ਹੋਰਨਾਂ ਸਮਾਜਸੇਵੀ ਸੰਸਥਾਵਾਂ ਤੇ ਨੌਜ਼ਵਾਨਾਂ ਨੂੰ ਅਜਿਹੇ ਉਪਰਾਲੇ ਕਰਨ ਦੀ ਅਪੀਲ ਕੀਤੀ ਗਈ ਜਿਸ ਵਿੱਚ ਬੇ-ਘਰੇ ਲੋਕਾਂ ਨੂੰ, ਬਿਮਾਰ ਲੋਕਾਂ ਨੂੰ, ਕੱਪੜੇ ਅਤੇ ਰਾਸ਼ਣ ਤੋਂ ਲੋੜਵੰਦ ਹਰ ਇਨਸਾਨ ਦੀ ਇਨਸਾਨੀਅਤ ਦਾ ਧਰਮ ਨਿਭਾਉਂਦੇ ਹੋਏ ਹਰ ਸੰਭਵ ਕੋਸ਼ਿਸ਼ ਕਰਨ ਦੀ ਅਪੀਲ ਕੀਤੀ ਗਈ । ਉਹਨਾਂ  ਕਿਹਾ ਕਿ ਇਹ ਕੋਸ਼ਿਸ਼ ਹਰ ਨੌਜਵਾਨ ਵੀਰ ਭੈਣ ਭਰਾ ਨੂੰ ਆਪਣੇ ਘਰ ਮੁਹੱਲੇ ਅਤੇ ਪਿੰਡ ਤੋਂ ਕਰਨੀ ਚਾਹੀਦੀ ਹੈ ਤਾਂ ਜੋ ਉਹਨਾਂ ਤੋਂ ਪ੍ਰੇਰਨਾ ਲੈ ਕੇ ਹੋਰ ਲੋਕ ਵੀ ਸਮਾਜ ਵਿੱਚ ਬੇਸਹਾਰਾ ਲੋਕਾਂ ਦੀ ਮੱਦਦ ਲਈ ਅੱਗੇ ਆਉਣ  ਅਤੇ ਮਾਨਵਤਾ ਦਾ ਧਰਮ ਨਿਭਾਉਣ।ਮੌਕੇ ਉੱਤੇ ਦੋਵਾਂ ਸਕੂਲਾਂ ਦੇ ਪ੍ਰਿੰਸੀਪਲ  ਸਾਹਿਬ ਅਧਿਆਪਕਾਂ ਤੋਂ ਬਿਨਾਂ  ਜਸਪ੍ਰੀਤ ਸਿੰਘ ਫੌਜੀ ,ਚਮਕੌਰ ਸਿੰਘ ਠੇਕੇਦਾਰ ,ਰਜਿੰਦਰ ਸਿੰਘ ਕੌਂਸਲਰ ਜ਼ਿਲ੍ਹਾ ਸੰਗਰੂਰ, ਰਮਨਦੀਪ ਕੌਰ ਐਡੀਸ਼ਨਲ ਡਾਇਰੈਕਟਰ ਪੰਜਾਬ, ਮਨਪ੍ਰੀਤ ਕੌਰ ਬਖੋਪੀਰ, ਡਾ: ਚਰਨਜੀਤ ਸਿੰਘ ਰਜੌਰ, ਸੂਬੇਦਾਰ ਜਤਿੰਦਰ ਸਿੰਘ, ਅਮਿਤ ਕੁਮਾਰ ਪੰਜਾਬ ਪੁਲਿਸ,ਜਸਤਿੰਦਰ ਸਿੰਘ ਡੀ,ਪੀ, ਗੁਰਜੰਟ ਸਿੰਘ,ਗੁਰਦੀਪ ਸਿੰਘ ਸੋਨੀ, ਅੰਮ੍ਰਿਤ ਸਿੰਘ, ਅਤੇ ਸੰਦੀਪ ਸਿੰਘ ਆਦਿ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleDerek O’Brien slams BJP as 14 opposition MPs remain suspended
Next articleSharmila meets supporters to take a call on merger with Congress