(ਸਮਾਜ ਵੀਕਲੀ)
ਸਾਹਿਤ ਦੀ ਸੇਵਾ ਕਰੀਏ ਮਿਤਰੋ
ਸਾਹਿਤ ਪੰਜਾਬੀ ਪਿਆਰਾ
ਕਿ ਸਿਫਤਾ ਮੈ ਦੱਸਾਂ ਇਸ ਦੀਆਂ
ਸਾਰੇ ਜੱਗ ਤੋਂ ਨਿਆਰਾ
ਗੁਰਮੁਖੀ ਗੁਰੂਆਂ ਪੀਰਾਂ ਸਾਂਭ ਕੇ
ਕਿਤਾ ਪਾਰ ਉਤਾਰਾ
ਸ਼ਬਦਾਂ ਵਾਲੀ ਵੱਗਦੀ ਅੱਜ ਵੀ
ਮਿਠੜੀ ਅਮ੍ਰਿਤ ਧਾਰਾ
ਬੂਲੇ ਸਾਹ ਅਤੇ ਵਾਰਿਸ਼ ਸ਼ਾਹ ਨੇ
ਭਰਿਆ ਦਿਲੋਂ ਹੁਘਾਂਰਾ
ਅੱਜ ਪੰਜਾਬੀ ਜੱਗ ਤੇ ਛਾਈ
ਵੇਖੇ ਆਲਮ ਸਾਰਾ
ਹਿੰਦੀ ਇਗਲਿਸ਼ ਭਾਵੇ ਸਿੱਖ ਲੋ
ਵੱਧਦਾ ਭਾਈਚਾਰਾ
ਗੁਰਮੁਖੀ ਦੀ ਪਹਿਚਾਣ ਵੱਖਰੀ
ਜਿਊਂ ਅੰਬਰੀਂ ਧਰੁਵ ਤਾਰਾ
ਆਓ ਰਲ਼ ਕੇ ਲਾਈਏ ਬਿੰਦਰਾ
ਮਾਂ ਬੋਲੀ ਦਾ ਨਾਹਰਾ
ਬਿੰਦਰ ਜਾਨ ਏ ਸਾਹਿਤ
ਕਿਸਾਨੋ ਮਜ਼ਦੂਰੋ
ਕਿਸਾਨ ਅਤੇ ਮਜਦੂਰ ਵੀਰੋ
ਗੱਲ ਮੇਰੀ ਰੱਖਿਓ ਯਾਦ
ਇੱਕ ਦੋ ਕੰਮ ਹੋਰ ਜਰੂਰੀ
ਦਿੱਲੀ ਜਿੱਤਣ ਤੋਂ ਬਾਦ
ਅਕਾਲੀ ਦਲ ਤੇ ਕਾਂਗਰਸ ਨੇ
ਪੰਜਾਬ ਕੀਤਾ ਬਰਬਾਦ
ਕਿਰਤੀ ਬਣਾਓ ਮੁੱਖ ਮੰਤਰੀ
ਮਜਬੂਰ ਦੀ ਕਰੇ ਮਦਾਦ
ਨਾਗ ਨਸ਼ੇ ਦਾ ਕੱਢੋ ਪੰਜਾਬ ਚੋਂ
ਬਚਾਓ ਆਪਣੀ ਔਲਾਦ
ਗੁਰੂਧਾਮਾ ਤੇ ਮਾਫੀਆ ਕਾਬਜ
ਕਰਾਓ ਮਿੱਤਰੋ ਆਜ਼ਾਦ
ਰੇਹ ਸਪਰੇਅ ਦਵਾਈਆਂ ਛੱਡੋ
ਦੇਸੀ ਵਰਤੋ ਖਾਦ
ਪੌਣ ਪਾਣੀ ਅਤੇ ਮਿੱਟੀ ਬਚਾਓ
ਪੰਜਾਬ ਨੂੰ ਕਰੋ ਆਬਾਦ
ਬਿੰਦਰਾ ਏਕੇ ਦੇ ਵਿੱਚ ਬਰਕਤ
ਦੁਨੀਆਂ ਦੇਵੇ ਦਾਦ
ਕਿਸਾਨ ਅਤੇ ਮਜਦੂਰ ਵੀਰੋ
ਗੱਲ ਮੇਰੀ ਰੱਖਿਓ ਯਾਦ
ਬਿੰਦਰ ਸਾਹਿਤ ਇਟਲੀ
00393278159218
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ https://play.google.com/store/apps/details?id=in.yourhost.samajweekly