
ਬੀਏਵੀ ਸਕੂਲ ਦੀ ਲਾਇਬ੍ਰੇਰੀ ਲਈ ਪੰਜਾਬੀ ਦੀਆਂ ਕਿਤਾਬਾਂ ਭੇਟ
ਬਲਾਚੌਰ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬੀ ਸਾਹਿਤ ਮੰਚ ਬਲਾਚੌਰ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਬੀਏਵੀ ਸੀਨੀਅਰ ਸੈਂਕਡਰੀ ਸਕੂਲ,ਬਲਾਚੌਰ ਵਿੱਖੇ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਚੰਦਰੇਸ਼ ਸ਼ੋਰੀ ਅਤੇ ਉਨ੍ਹਾਂ ਦੇ ਸਟਾਫ ਵੱਲੋਂ ਪੰਜਾਬੀ ਸਾਹਿਤ ਮੰਚ ਬਲਾਚੌਰ ਦੇ ਪ੍ਰਧਾਨ ਤੇ ਨਾਮਵਰ ਕਹਾਣੀਕਾਰ ਸੁਰਿੰਦਰ ਸਿੰਘ ਰਾਏ, ਮਾਸਟਰ ਹਰੀ ਸਿੰਘ ਅਤੇ ਮਾਸਟਰ ਹਰਜਿੰਦਰ ਸਿੰਘ ਉੱਲਦਣੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।ਇਸ ਮੌਕੇ ਕਹਾਣੀਕਾਰ ਸੁਰਿੰਦਰ ਸਿੰਘ ਰਾਏ ਵੱਲੋਂ ਸੋਧੇ ਗਏ ਕਹਾਣੀ ਸੰਗ੍ਰਹਿ ;ਮਿੱਸ ਕਾਲ,ਕੰਨਟਰੈਕਟ ਮੈਰਿਜ, ਕਵੀ,ਬ੍ਰਿਖ ਤੇ ਆਜੜੀ ਜਿੱਥੇ ਜਾਰੀ ਕੀਤੇ ਉਥੇ ਵੱਖ ਵੱਖ ਲੇਖਕਾਂ ਦੀਆਂ ਕਿਤਾਬਾਂ ਦੇ ਸੈਟ ਲਾਇਬ੍ਰੇਰੀ ਲਈ ਭੇਟ ਕੀਤੇ ਗਏ।ਇਸ ਮੌਕੇ ਕਹਾਣੀਕਾਰ ਸੁਰਿੰਦਰ ਸਿੰਘ ਰਾਏ ਨੇ ਕੌਮਾਂਤਰੀ ਮਾਂ ਬੋਲੀ ਦਿਵਸ ਦੀ ਮਹੱਤਤਾ ਸੰਬਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਕਿਹਾ ਕਿ ਮਨੁੱਖੀ ਸਮਾਜ ਵਿੱਚ ਭਾਸ਼ਾ ਦੁਆਰਾ ਆਪਸੀ ਵਿਚਾਰਾਂ ਅਤੇ ਭਾਵਨਾਵਾਂ ਦਾ ਸੰਚਾਰ ਕੀਤਾ ਜਾਂਦਾ ਅਤੇ ਭਾਸ਼ਾ ਜਰੀਏ ਹੀ ਕਿਸੇ ਕੌਮ ਦੀ ਸਭਿਆਚਾਰਕ, ਸਮਾਜਿਕ, ਰਾਜਨੀਤਿਕ, ਆਰਥਿਕ, ਧਾਰਮਿਕ, ਸਾਹਿਤਕ ਅਤੇ ਵਿਿਦਅਕ ਸਥਿਤੀ ਉਭਰ ਕੇ ਸਾਹਮਣੇ ਆਉਂਦੀ ਹੈ।ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਮਾਤ ਭਾਸ਼ਾ ਤੇ ਮਾਣ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਉਨ੍ਹਾ ਕਿਹਾ ਕਿ ਸਾਡੀ ਮਾਤ ਭਾਸ਼ਾ ਪੰਜਾਬੀ ਹੈ, ਪਰ ਅਫਸੋਸ ਦੀ ਗੱਲ ਇਹ ਹੈ ਕਿ ਅਸੀਂ ਮਾਤ ਭਾਸ਼ਾ ਨੂੰ ਵਿਸਾਰ ਰਹੇ ਹਾਂ।ਉਨ੍ਹਾਂ ਕਿਹਾ ਕਿ 35 ਅੱਖਰੀ ਨੂੰ ਸਨਮਾਨ ਮਿਲਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਾਨੂੰ ਹੈਰਾਨੀ ਤੇ ਪ੍ਰੇਸ਼ਾਨੀ ਹੁੰਦੀ ਹੈ ਜੱਦੋਂ ਸ਼ੋਸ਼ਲ ਮੀਡੀਆ ਤੇ ਕਿਸੀ ਜਿਆਦਾਤਰ ਸਾਡੇ ਲੋਕ ਪੰਜਾਬੀ ਲਿਖਣ ਵਿੱਚ ਬਹੁਤ ਗਲਤੀਆਂ ਕਰਦੇ ਹਨ ਅਤੇ ਜਿਆਦਾਤਰ ਹਿੰਦੀ ਤੇ ਅੰਗਰੇਜੀ ਤੇ ਸ਼ਬਦ ਪ੍ਰਯੋਗ ਕੀਤੇ।ਇਸ ਮੌਕੇ ਮਾਸਟਰ ਹਰੀ ਸਿੰਘ ਰੱਕੜ, ਮਾਸਟਰ ਹਰਜਿੰਦਰ ਸਿੰਘ ਸੈਣੀ ਉੱਲਦਣੀ ਨੇ ਮਾਂ ਬੋਲੀ ਦਿਵਸ ਤੇ ਹਾਜਰੀਨ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਣ ਅਤੇ ਘਰਾਂ ਵਿੱਚ ਆਪਸ ਵਿੱਚ ਪੰਜਾਬੀ ਬੋਲੀ ਵਿੱਚ ਗੱਲਬਾਤ ਕਰਨ।ਉਨ੍ਹਾਂ ਕਿਹਾ ਕਿ ਵੱਡੇ ਸ਼ਹਿਰਾਂ ਵਿੱਚ ਸਾਡੇ ਪੰਜਾਬੀ ਭਰਾ ਜਿਹੜੇ ਵੱਡੇ ਵੱਡੇ ਅਹੁਦਿਆ ਤੇ ਬੇਠੇ ਹਨ ਪੰਜਾਬੀ ਮਾਂ ਬੋਲੀ ਸੰਬਧੀ ਜਨਤਕ ਮੰਚਾ ਤੇ ਮਾ ਬੋਲੀ ਦੀ ਗੱਲ ਤਾਂ ਜਰੂਰ ਜਰਦੇ ਹਨ ਪਰ ਆਪਣੇ ਘਰਾਂ ਵਿੱਚ ਮਾਂ ਬੋਲੀ ਨੂੰ ਵਿਸਾਰ ਰਹੇ ਹਨ, ਜਿਹੜਾ ਚਿੰਤਾਂ ਦਾ ਵਿਸ਼ਾ ਹੈ।ਇਸ ਮੌਕੇ ਪ੍ਰਿੰਸੀਪਲ ਚੰਦਰੇਸ਼ ਸ਼ੋਰੀ ਨੇ ਮਾਂ ਬੋਲੀ ਪੰਜਾਬੀ ਨੂੰ ਮਾਣ ਸਤਿਕਾਰ ਦੇਣ ਦਾ ਸੁਨੇਹਾ ਦਿੱਤਾ। ਇਸ ਮੌਕੇ ਉਭਰ ਰਹੀ ਲੇਖਕਾ ਅਧਿਆਪਕਾ ਅਨਮੋਲ ਨੇ “ਧੀਆਂ” ਤੇ “ਮਾਂ ਬੋਲੀ ਪੰਜਾਬੀ” ਸੰਬਧੀ ਕਵਿਤਾ ਸੁਣਾਈ।ਇਸ ਮੌਕੇ ਅਧਿਆਪਕਾ ਸੁਰੇਖਾ, ਪੁਸ਼ਪਾ ਵਿਆਸ, ਮੱਧੂ ਬਾਲਾ,ਪਿੰਕੀ, ਗੁਰਮੀਤ ਸਿੰਘ ਸੈਣੀ,ਜਸਬੀਰ ਸਿੰਘ, ਲਲਿਤ ਰਾਣਾ, ਦੀਦਾਰ ਸਿੰਘ ਬਲਾਚੌਰੀਆ, ਉਪੀ ਸ਼ਰਮਾਂ ਆਦਿ ਹਾਜਿਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


