HOME 2027 ਦੀਆਂ ਅਸੈਂਬਲੀ ਚੋਣਾਂ ਵਿੱਚ ਬਲਾਚੌਰ ਵਿੱਚ ਅਕਾਲੀ ਟਿਕਟ ਨੂੰ ਲੈ ਕੇ...

2027 ਦੀਆਂ ਅਸੈਂਬਲੀ ਚੋਣਾਂ ਵਿੱਚ ਬਲਾਚੌਰ ਵਿੱਚ ਅਕਾਲੀ ਟਿਕਟ ਨੂੰ ਲੈ ਕੇ ਸਿਆਸੀ ਪਾਰਾ ਚੜਿਆ

2

ਅਕਾਲੀ ਟਿਕਟ ਲੈਣ ਲਈ ਵਰਕਰਾਂ ਵਲੋਂ ਲਗਾਇਆ ਜਾ ਰਿਹਾ ਹੈ ਅੱਡੀ ਚੌਟੀ ਦਾ ਜ਼ੋਰ 

ਬਲਾਚੌਰ  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਬਲਾਚੌਰ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਟਿਕਟ ਤੇ 2027 ਵਿੱਚ ਚੋਣਾਂ ਲੜਨ ਲਈ ਵੱਖ ਵੱਖ ਪਰਿਵਾਰਾਂ ਦੇ ਖਾਸ ਮੈਬਰਾਂ ਵਲੋਂ ਚੋਣ ਲੜਨ ਲਈ ਨੂੰ ਅੱਡੀ ਚੌਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਕਈ ਅਕਾਲੀ ਆਗੂ ਲੋਕਾਂ ਵਿੱਚ ਦਾਅਵਾ ਕਰ ਰਹੇ ਹਨ ਕਿ ਸਾਡੀ ਸੁਖਬੀਰ ਸਿੰਘ ਬਾਦਲ ਤੱਕ ਸਿੱਧੀ ਪਹੁੰਚ ਹੈ ।ਇਸ ਲਈ ਸਾਡੀ ਟਿਕਟ ਪੱਕੀ ਹੈ। ਭਰੋਸੇ ਯੋਗ ਸੂਤਰਾਂ ਅਨੁਸਾਰ ਇਹ ਅਕਾਲੀ ਪਰਿਵਾਰ ਪਿਛਲੇ ਦਿਨੀਂ ਆਪਣੇ ਸਮਰੱਥਕਾਂ ਨੂੰ ਨਾਲ ਲੈ ਕੇ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਨ ਗਏ ਸਨ। ਇਹੀ ਵੀ ਪਤਾ ਲੱਗਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਪੱਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਟਿਕਟ ਕਿਸੇ ਦੀ ਵੀ ਜੇਬ ਦੀ ਵਸਤੂ ਨਹੀ ਹੈ ।ਉਨ੍ਹਾਂ ਆਪਣੇ ਵਰਕਰਾਂ ਨੂੰ ਸੁਨੇਹਾ ਦਿੱਤਾ ਹੈ ਕਿ ਪਹਿਲਾਂ ਆਪਣੇ ਹਲਕਿਆਂ ਵਿੱਚ ਜਾ ਕੇ ਮਿਹਨਤ ਕਰੋ। ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋ ਪਾਰਟੀ ਲਈ ਜ਼ਮੀਨੀ ਪੱਧਰ ਤੇ ਕੰਮ ਕਰੋ ।ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਪਾਰਟੀ ਵਲੋਂ ਸਰਵੇ ਕਰਵਾਇਆ ਜਾਵੇਗਾ। ਜਿਸ ਦਾ ਨਾਮ ਸਰਵੇ ਵਿੱਚ ਅੱਗੇ ਆਵੇਗਾ ਉਸ ਨੂੰ ਟਿਕਟ ਦਿੱਤੀ ਜਾਵੇਗੀ। ਇਸ ਗੱਲ ਤੋਂ ਬਾਅਦ ਸਿਆਸੀ ਗਿਲਆਰਿਆ ਵਿੱਚ ਹਲਚਲ ਹੋਰ ਤੇਜ਼ ਹੋ ਗਈ ।ਇੱਥੇ ਇਹ ਵੀ ਵਰਨਣਯੋਗ ਹੈ ਅਕਾਲੀ ਵਰਕਰਾਂ ਵਿੱਚ ਇਹ ਘੁਸਰ ਮੁਸਰ ਹੋਣੀ ਸ਼ੂਰੂ ਹੋ ਗਈ ਜਿਸ ਤੋਂ ਪਤਾ ਲੱਗਦਾ ਹੈ। ਅਕਾਲੀ ਵਰਕਰ ਮੰਗ ਕਰ ਰਹੇ ਹਨ ਕਿ ਜਿਨ੍ਹਾਂ ਵਰਕਰਾਂ ਨੇ ਔਖੇ ਸਮੇਂ ਵਿੱਚ ਪਾਰਟੀ ਦਾ ਝੰਡਾ ਬੁਲੰਦ ਰੱਖਿਆ ਹੈ। ਉਨ੍ਹਾਂ ਨੂੰ ਟਿਕਟ ਦੇਣ ਨਜ਼ਰ ਅੰਦਾਜ਼ ਨਹੀ ਕੀਤਾ ਜਾਣਾ ਚਾਹੀਦਾ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੰਜਾਬੀ ਸਾਹਿਤ ਮੰਚ ਬਲਾਚੌਰ ਵੱਲੋਂ ਕੌਮਾਂਤਰੀ ਮਾ ਬੋਲੀ ਦਿਵਸ ਮਨਾਇਆ
Next articleਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਇਆ