HOME ਪੰਜਾਬੀ ਲਿਸਨਰਜ ਕਲੱਬ ਦੀ 30ਵੀਂ ਵਰੇਗੰਢ ਦੀ ਖੁਸ਼ੀ ਵਿੱਚ ਲੈਸਟਰ ਵਿਖੇ ਮਾਂ-ਬੋਲੀ...

ਪੰਜਾਬੀ ਲਿਸਨਰਜ ਕਲੱਬ ਦੀ 30ਵੀਂ ਵਰੇਗੰਢ ਦੀ ਖੁਸ਼ੀ ਵਿੱਚ ਲੈਸਟਰ ਵਿਖੇ ਮਾਂ-ਬੋਲੀ ਪੰਜਾਬੀ ਸੈਮੀਨਾਰ

1

ਸਮਾਜ ਵੀਕਲੀ ਯੂ ਕੇ

ਮਾਂ-ਬੋਲੀ ਨਾਲ ਕਰੀਏ ਪਿਆਰ, ਅਓ ਲਈਏ ਇਸ ਦੀ ਸਾਰ

ਵਿਚੋਂ ਬੋਲੀਆਂ ਦੇ ਇੱਕ ਸਿਰਤਾਜ ਬੋਲੀ,
ਕਹਿੰਦੇ ਜਿਸ ਨੂੰ ਬੋਲੀ ਪੰਜਾਬੀਆਂ ਦੀ।
ਚਾਰ ਦੇਸ ਨੂੰ ਜਿਨ੍ਹਾ ਨੇ ਚੰਨ ਲਾਏ,
ਵਿਚੋਂ ਗੂੰਜਦੀ ਤਾਰ ਰਬਾਬਿਆਂ ਦੀ।
ਇਹਨੂੰ ਪੀਰਾਂ ਫਕੀਰਾਂ ਨੇ ਜਨਮ ਦਿੱਤਾ,
ਦਿੱਤੀਆਂ ਗੁਰੂ ਅਵਤਾਰਾਂ ਨੇ ਲੋਰੀਆਂ ਨੇ।
ਬੁੱਲੇ, ਸ਼ਾਹ-ਹੁਸੈਨ ਤੇ ਵਾਰਸਾਂ ਨੇ,
ਇਹਦੀ ਜੀਭ ਤੇ ਮਿਸ਼ਰੀਆਂ ਘੋਲੀਆਂ ਨੇ।

ਪੰਜਾਬੀ ਲਿਸਨਰਜ ਕਲੱਬ ਲੈਸਟਰ ਵਲੋਂ 30ਵੀਂ ਵਰੇਗੰਢ ਮੌਕੇ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਬਾਰੇ ਲੈਸਟਰ ਵਿਖੇ ਉਘੇ ਪੰਜਾਬੀ ਲੇਖਕਾਂ , ਚਿੰਤਕਾਂ, ਬੁਧੀਜੀਵੀਆਂ, ਨੌਜਵਾਨ ਅਤੇ ਸਕੂਲਾਂ ਦੇ ਵਿਿਦਆਰਥੀਆਂ ਦੇ ਇਕੱਠ ਵਾਲਾ ਮਾਂ-ਬੋਲੀ ਪੰਜਾਬੀ ਸੈਮੀਨਾਰ ਐਤਵਾਰ 14 ਸਤੰਬਰ 2025 ਨੂੰ ਫਰੀਅਰ ਕੌਮਿਉਨਿਟੀ ਸੈਂਟਰ, 242 ਲੈਸਟਰ ਰੋਡ, ਵਿਗਸਟਨ, ਲੈਸਟਰਸ਼ਾਇਰ, ਵਿਖੇ 3.30 ਵਜੇ ਤੋਂ 6.30 ਤੱਕ ਸ਼ਾਮ ਨੂ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।

ਪੰਜਾਬੀ ਲਿਸਨਰਜ ਕਲੱਬ ਬੀ ਬੀ ਸੀ ਰੇਡੀਓ ਲੈਸਟਰ ਦੇ ਪੰਜਾਬੀ ਪੈੋਗਰਾਮ ਦੀ ਤੀਸਰੀ ਵਰੇਗੰਢ 9 ਸਤੰਬਰ 1995 ਨੂੰ ਅਰੰਭ ਹੋਇਆ ਸੀ ਅਤੇ 30 ਸਾਲਾਂ ਲਈ ਮਾਂ-ਬੋਲੀ ਪੰਜਾਬੀ ਅਤੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸੇਵਾ ਕਰ ਰਿਹਾ ਹੈ। ਪੰਜਾਬੀ ਲਿਸਨਰਜ ਕਲੱਬ ਦੀ ਪਹਿੱਲੀ ਵਰੇਗੰਢ ਸਮੇ ਅਕਤੂਬਰ 1996 ਨੂੰ ਗੁਰੂ ਨਾਨਕ ਗੁਰਦਵਾਰਾ ਲੈਸਟਰ ਵਿਖੇ ਮਨਾਈ ਗਈ ਜਿਸ ਸਮੇ ਗੁਰਦਵਾਰਾ ਸਾਹਿਬ ਜੀ ਦੇ ਪੰਜਾਬੀ ਸਕੂਲ ਦੇ 100 ਬੱਚਿਆਂ ਵਿਚੋਂ ਸੱਭ ਤੋਂ ਛੋਟੀ ਉਮਰ ਦੀ ਬੱਚੀ ਨੇ ਬੀਬੀਸੀ ਰੇਡੀਓ ਲੈਸਟਰ ਦੇ ਪੰਜਾਬੀ ਪ੍ਰੋਗਰਾਮ ਦੀ ਮੁੱਖ ਪ੍ਰੋਗਰਾਮ ਪੇਸ਼ਕਰਤਾ ਨੂੰ ਇੱਕ ਸ਼ਾਨਦਾਰ ਟਰੋਫੀ ਪੇਛ ਕੀਤੀ।

26 ਦਸੰਬਰ 2008 ਨੂੰ ਗੁਰਦਵਾਰਾ ਸ੍ਰੀ ਗੁਰੂ ਹਰਿਿਕ੍ਰਸ਼ਨ ਸਾਹਿਬ ਜੀ ਓਡਬੀ ਵਿਖੇ ਬੱਚਿਆਂ ਦੇ ਦਸਤਾਰ ਸਜਾਉਣ ਦੇ ਮੁਕਾਬਲੇ 5 ਸਾਲ ਤੋਂ 18 ਸਾਲ ਦੇ ਲੜਕੇ ਲੜਕੀਆਂ ਦੇ ਕਰਵਾਏ ਜਿਸ ਵਿੱਚ 100 ਬੱਚਿਆਂ ਨੇ ਹਿੱਸਾ ਲਿਆ। ਗੁਰੂ ਤੇਗ ਬਹਾਦਰ ਗੁਰਦਵਾਰਾ ਸਾਹਿਬ ਵਿਖੇ ਪੰਜਾਬੀ ਸਰੋਤਿਆਂ ਦੇ ਕਲੱਬ ਦੀ 20ਵੂੀਂ ਵਰੇਗੰਢ ਦੀ ਖੁਸ਼ੀ ਵਿੱਚ ਪੰਜਾਬੀ ਲਿਖਣ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ 150 ਬੱਚਿਆਂ ਨੇ ਭਾਗ ਲਿਆ ਅਤੇ ਜਿੱਤਣ ਵਾਲੇ ਬੱਚੇ ਨੂੰ £100 ਇਨਾਮ ਦਿੱਤਾ ਗਿਆ।

ਪਿਛਲੇ 10 ਸਾਲਾਂ ਤੋਂ ਕਲੱਬ ਵਲੋਂ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਓਡਬੀ ਗੁਰਦਵਾਰਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਰਾਹੀਂ ਮਾਂ-ਬੋਲੀ ਦੇ ਸੇਵਾਦਾਰ ਜਿਵੇਂ ਗੀਤਕਾਰ ਹਰਬੰਸ ਸਿੰਘ ਜੰਡੂ ਲਿਤਰਾਂਵਾਲਾ, ਤਰਲੋਚਨ ਸਿੰਘ ਚੰਨ ਜੰਡਿਆਲਵੀ ਅਤੇ ਪੰਜਾਬੀ ਸਕੂਲਾਂ ਦੇ ਮੁੱਖ ਅਧਿਆਪਕਾਂ ਅਤੇ ਕਈ ਹੋਰਨਾ ਨੂੰ ਸਨਮਾਨਿੱਤ ਕੀਤਾ ਗਿਆ।

2014 ਨੂੰ ਲਿਸਨਰਜ ਕਲੱਬ ਨੇ ਲੰਡਨ ਯੂਨਿਵਰਸਿਟੀ ਵਿਖੇ ਸਿੱਖਾਂ ਦਾ ਦੁਨੀਆ ਦੇ ਯੰਗਾਂ ‘ਚ ਯੋਗਦਾਨ ਦੀ ਪ੍ਰਦਰਸ਼ਨੀ ਅਤੇ ਲੰਡਨ ਅਜਾਇਬ ਘਰ ਵਿਖੈ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੋਨੇ ਦੀ ਕੁਰਸੀ ਦੀ ਯਾਤਰਾ ਦਾ ਪ੍ਰਬੰਧ ਕੀਤਾ ਅਤੇ 2022 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਖੁਸ਼ੀ ਵਿੱਚ ਡਰਬੀ ਵਿਖੇ ਨੈਸ਼ਨਲ ਸਿੱਖ ਅਜਾਇਬ ਘਰ ਦੀ ਯਾਤਰਾ ਦਾ ਪ੍ਰਬੰਧ ਕੀਤਾ।

ਪਿਛਲੇ ਕੁੱਝ ਸਾਲਾਂ ਤੋਂ ਪੰਜਾਬੀ ਲਿਸਨਰਜ ਕਲੱਬ ਓਡਬੀ ਗੁਰਦਵਾਰਾ ਸਾਹਿਬ ਵਿਖੇ ਸਿਹਤ ਸਬੰਧੀ ਪ੍ਰੋਗਰਾਮ ਕਰਵਾ ਰਹੇ ਹਨ ਅਤੇ ਹੁਣ ਤੱਕ ਯੂ.ਕੇ. ਦੀਆਂ ਰੈਜਿਸਟਰਡ ਚੈਰਿਟੀਆਂ ਲਈ ਜਿਵੇਂ ਚਿਲਡਰਨ ਇੰਨ ਨੀਡ, ਰੋਕੋ ਕੈਂਸਰ, ਬਰਿਿਟਸ਼ ਹਾਰਟ ਫਾਂਉਡੇਸ਼ਨ, ਖਾਲਸਾ ਏਡ ਇੰਟਰਨੈਸ਼ਨਲ ਲਈ ਹਜਾਰਾਂ ਹੀ ਪਾਉਂਡ ਦਾਨ ਕਰ ਚੁੱਕੇ ਹਨ।

ਅਗਲੇ ਮਹੀਨੇ ਵਿੱਚ ਹੋ ਰਹੇ ਮਾਂ-ਬੋਲੀ ਪੰਜਾਬੀ ਸੈਮੀਨਾਰ ਵਿੱਚ ਲੈਸਟਰ ਦੇ ਪ੍ਰਸਿੱਧ ਕਵੀ ਦਰਸ਼ਨ ਸਿੰਘ ਕੰਗ, ਪਾਲ ਸਿੰਘ, ਰਾਮ ਸਿੰਘ ਫਰਵਾਲਾ ਤੋਂ ਇਲਾਵਾ ਬਹੁੱਤ ਸਾਰੇ ਮਾਂ-ਬੋਲੀ ਪੰਜਾਬੀ ਦੇ ਪ੍ਰੇਮੀ ਜਿਵੇਂ ਮੋਹੱਮਦ ਰਜ਼ਾ, ਕੁਲਦੀਪ ਸਿੰਘ ਭਮਰਾ, ਜਸਵੰਤ ਕੌਰ ਬੈਂਸ, ਗਾਉਂਦਾ ਪੁਲਿਸ ਵਾਲਾ ਕੁਲਬਿੰਦਰ ਸਿੰਘ ਰਾਏ, ਇੰਡੀ ਸਮਰਾ ਹਿੱਸਾ ਲੈ ਰਹੇ ਹਨ। ਇਡੀਆ ਤੌਂ ਗੁਰੂ ਕਾਸ਼ੀ ਯੂਨਿਵਰਸਿਟੀ ਦੇ ਡਾ:ਜਗਤਾਰ ਸਿੰਘ ਧੀਮਾਨ, ਲੰਡਨ ਤੋਂ ਪੰਜਾਬ ਮੇਲ ਇੰਟਰਨੈਸ਼ਨਲ ਰਸਾਲੇ ਦੇ ਸੰਪਾਦਕ ਗੁਰਦੀਪ ਸਿੰਘ ਸੰਧੂ, ਡਰਬੀ ਤੋਂ ਸੁਖਦੇਵ ਸਿੰਘ ਸੋਖਾ ਉਦੋਪੁਰੀਆ ਅਤੇ ਤਾਰੀ ਬਿਦੀਪੁਰੀਆ ਆ ਰਹੇ ਹਨ ਅਤੇ ਸੰਸਦ ਮੈਬਰ ਤਨਮਨਜੀਤ ਸਿੰਘ ਢੇਸੀ, ਅਲਾਪ ਗਰੱਪ ਦੇ ਚੰਨੀ ਹੁਣੀ ਆਪਣਾ ਯੋਗਦਾਨ ਪਾਉਣਗੇ।

ਮਾਂ-ਬੋਲੀ ਦੇ ਪ੍ਰੇਮੀ ਅਤੇ ਸਿੱਖ ਟਾਈਮਜ ਦੇ ਸਪੰਦਕ ਜਸਪਾਲ ਸਿੰਘ ਬੈਂਸ ਜਿਹਨਾ ਨੇ ਅਜੇ ਤੱਕ ਕਰਕ ਕਲੇਜੇ ਮਾਹਿ 1984, ਮੇਰੇ ਬਗਾਵਤ ਨਾਮਾ, ਲੰਮੇ ਰਾਹਾਂ ਦੀ ਕਥਾ, ਪੰਜਾਬੀ ਰੀਪਬਲਿੱਕ ਆਫ ਖਾਲਿਸਤਾਨ ਦੀ ਰੂਪ ਰੇਖਾ, ਹੋਣੀਆਂ ਅਣਹੋਣੀਆ, ਬਰਫ ਦੀ ਡਲੀ, ਕੋਟ ਨਰੈਣ ਸਿੰਘ, ਪਾਪੂਲਰ ਡੌਕੂਮੈਂਟ ਮੇਰੀ ਸੋਚ ਤੁਹਾਡਾ ਭਵਿੱਖ ਅਤੇ ਮੀਰੀ ਪੀਰੀ ਦਾ ਸਿਧਾਂਤ ਅਤੇ ਵਿਆਖਿਆ ਕਿਤਾਬਾਂ ਮਾਂ-ਬੋਲੀ ਪੰਜਾਬੀ ਦੀ ਝੋਲੀ ਪਾ ਚੁਕੇ ਹਨ, ਜੀ ਨੇ ਦੱਸਿਆ ਕਿ “ ਮਾਂ ਸਾਡੀ ਪਹਿਚਾਣ ਹੈ। ਮਾਂ-ਬੋਲੀ ਪੰਜਾਬੀ ਮਾਂ ਵੀ ਹੈੇ ਅਤੇ ਪਹਿਚਾਣ ਵੀ। ।ਮਾਂ ਨਾ ਰਹੀ ਉਸਦਾ ਸਤਿਕਾਰ ਨਾ ਕੀਤਾ, ਅਸੀਂ ਕੱਖ ਵੀ ਨਹੀਂ ਰਹਾਂਗੇ॥ ਜੇ ਪੰਜਾਬੀ ਹੀ ਖਤਮ ਹੋ ਗਈ, ਮਾਂ-ਬੋਲੀ ਪੰਜਾਬੀ ਵੀ ਗਾਇਬ ਹੋ ਜਾਵੇਗੀ।

ਅਣਖਾਂ ਵਾਲੀਆਂ ਕੌਮਾਂ ਮਾਂ ਦਾ ਤੇ ਉਸਦੇ ਬੋਲਾਂ ਦਾ ਜਿਥੇ ਸਤਿਕਾਰ ਕਰਦੇ ਹਨ, ਰੱਖਿਆ ਵੀ ਕਰਦੇ ਹਨ। 16 ਕਰੋੜ ਲੋਕਾਂ ਦੀ ਬੋਲੀ ਪੰਜਾਬੀ ਐਸ ਵੇਲੇ ਦੁਨੀਆ ਦੀਆਂ ਬੋਲੀਆਂ ਵਿੱਚ ਨੌਵੇਂ ਅਸਥਾਨ ਤੇ ਹੈ। ਸਾਡਾ ਨਿਸ਼ਾਨਾ ਪੰਜਾਬੀ ਬੋਲੀ ਨੂੰ ਦੁਨੀਆਂ ਦੇ ਪਹਿਲੇ ਅਸਥਾਨ ਤੇ ਲੈ ਅਉਣਾ ਹੈ।

ਤਰਲੋਚਨ ਸਿੰਘ ਵਿਰਕ ਦੀ ਮਿਹਨਤ ਅਤੇ ਲਗਨ ਦੱਸਦੀ ਹੈ ਕਿ ਇਹ ਭਾਈ ਆਪਣੀ ਮਾਂ-ਬੋਲੀ ਪੰਜਾਬੀ ਦਾ ਹੋਣਹਾਰ ਸਪੁੱਤਰ ਹੈ।“

ਕਈ ਦਹਾਕਿਆਂ ਤੋਂ ਲੈਸਟਰ ਦੇ ਸਿੱਖਾਂ ਦੀ ਸੇਵਾ ਕਰਦੇ ਆ ਰਹੇ ਭਾਈ ਗੁਰਨਾਮ ਸਿੰਘ ਰੂਪੋਵਾਲ ਜੀ ਨੇ ਕਿਹਾ ਕਿ ਸਾਨੂੰ ਸੱਭ ਨੂੰ ਘਰਾਂ ਵਿੱਚ ਅਤੇ ਗੁਰਦਵਾਰਾ ਸਾਹਿਬ ਵਿੱਚ ਸਿਰਫ ਪੰਜਾਬੀ ਵਿੱਚ ਹੀ ਗੱਲ ਕਰਨੀ ਚਾਹੀਦੀ ਹੈ। ਪੰਜਾਬੀ ਨੂੰ ਸਹੀ ਰੂਪ ਵਿੱਚ ਅੱਗੇ ਵਧਾਉਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਗੁਰੂ ਸਾਹਿਬ ਜੀ ਦੀ ਬਾਣੀ, ਸਾਡਾ ਵਿਰਸਾ, ਸਾਡੀ ਸਭਿਅਤਾ ਇਸ ਦੀ ਓਟ ਲੈ ਕੇ ਹਰ ਪੱਖੋਂ ਸਾਨੂੰ ਪੰਜਾਬੀ ਦੀ ਸ਼ਾਨ ਵਧਾਉਣੀ ਚਾਹੀਦੀ ਹੈ।

ਸ਼ਟੇਜ ਦੀ ਸੇਵਾ ਗੁਰਦਵਾਰਾ ਸ੍ਰੀ ਗੁਰੂ ਹਰਿਿਕ੍ਰਸ਼ਨ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਗਿਆਨੀ ਗੁਰਸੇਵਕ ਸਿੰਘ ਜੀ, ਸਾਬਕਾ ਸਟੇਜ ਸਕੱਤਰ ਭਾਈ ਜਸਪਾਲ ਸਿੰਘ ਜੀ ਕੰਗ, ਸਿੱਖ ਟਾਈਮਜ ਦੇ ਸੰਪਾਦਕ ਅਤੇ ਲੇਖਕ ਜਸਪਾਲ ਸਿੰੰਘ ਬੈਂਸ ਅਤੇ ਗੁਰਪ੍ਰੀਤ ਜੀ ਨਿਭਾਉਣਗੇ।

ਦੁਨੀਆ ਦੇ ਹਰ ਇੱਕ ਇਨਸਾਨ ਨੂੰ ਆਪਣੀ ਮਾਂ ਅਤੇ ਮਾਂ-ਬੋਲੀ ਨਾਲ ਕੁਦਰਤ ਦੀ ਦੇਣ ਨਾਲ ਬਹੁੱਤ ਪਿਆਰ ਹੁੰਦਾ ਹੈ। ਸਰਕਾਰੀ ਸਕੂਲਾਂ ਵਿੱਚ ਉਨ੍ਹਾਂ ਮਾਤ ਭਾਸ਼ਾਵਾਂ ਨੂੰ ਸਿੱਖਣ ਦੀ ਇਜਾਜਤ ਹੈ ਜਿਨ੍ਹਾ ਸਕੂਲਾਂ ਵਿੱਚ ਕਲਾਸਾਂ ਜੰਨੇ ਬੱਚੇ ਪੜ੍ਹਦੇ ਹੋਣ ਪਰ ਇਹ ਤ ਾਂਹੀ ਹੋ ਸਕਦਾ ਹੈ ਜੇ ਵਿਿਦਆਰਥੀਆਂ ਦੇ ਮਾਪਿਆਂ ਦੀ ਚਾਹਤ ਹੋਵੇ। ਵਹਿਗੁਰੂ ਜੀ ਸੱਭ ਨੂੰ ਹਿੰਮਤ ਬਖਸ਼ਣ ਕਿ ਆਪਾਂ ਸੱਭ ਮਾਂ-ਬੋਲੀ ਪੰਜਾਬੀ ਦੀ ਸੇਵਾ ਕਰੀਏ।

Previous articleਹੁਣ ਮ੍ਰਿਤਕਾਂ ਦੇ ਬੈਂਕ ਖਾਤਿਆਂ ਵਿੱਚ ਪਏ ਪੈਸੇ ਪ੍ਰਾਪਤ ਕਰਨਾ ਆਸਾਨ ਹੋਵੇਗਾ, RBI ਡਰਾਫਟ ਲਿਆਉਣ ਜਾ ਰਿਹਾ ਹੈ
Next articleਪੂਰੇ ਪੰਜਾਬ ਵਿੱਚ ਕਿਸਾਨ ਅਤੇ ਮਜ਼ਦੂਰ ਵਰਗ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖਿਲਾਫ ਸੜਕਾਂ ‘ਤੇ