(ਸਲਾਮ-ਏ-ਚੋਰੀ)
ਜਸਵਿੰਦਰ ਪੰਜਾਬੀ
(ਸਮਾਜ ਵੀਕਲੀ) ਪਹਿਲਾਂ ਪੰਜਾਬੀ ਦੇ ਬਹੁਤੇ ਲੇਖਕ ਜਿਆਦਾ ਪੜ੍ਹੇ ਲਿਖੇ ਸਨ। ਦੇਸ਼ਾਂ ਵਿਦੇਸ਼ਾਂ ‘ਚ ਘੁੰਮਦੇ ਸਨ। ਵਿਦੇਸ਼ੀ ਸਾਹਿਤ ਤੋਂ ਜਾਣੂੰ ਸਨ।….ਤੇ ਓਹ ਜੋ ਵੀ ਲਿਖਦੇ ਵਿਦੇਸ਼ੀ ਸਾਹਿਤ ਤੋਂ “ਪ੍ਰਭਾਵਿਤ” ਹੋ ਕੇ,ਓਸਨੂੰ ਸਾਡੇ ਪੰਜਾਬੀ ਪਾਠਕ ਸਿਰ ਮੱਥੇ ਚੁੱਕ ਲੈਂਦੇ। ਕਿਉਂਕਿ ਪੰਜਾਬੀ ਦੇ ਬਹੁਤੇ ਪਾਠਕ ਸਿਰਫ਼ ਪੰਜਾਬੀ ਸਾਹਿਤ ਤੇ ਆਪਣੇ ਇਕ ਘੇਰੇ ਤੱਕ ਸੀਮਤ ਸਨ।
ਹਾਂ ਇਸ ਗੱਲੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪੰਜਾਬੀ ਲੇਖਕਾਂ ‘ਚੋਂ ਕੁਝ ਮਾਲਵੇ ਦੇ ਲੇਖਕ,ਜੋ ਵੀ ਲਿਖਦੇ ਰਹੇ ਆਪਣੇ ਦਮ ‘ਤੇ ਲਿਖਦੇ ਰਹੇ,ਓਹ ਨਹੀਂ ਕਿਸੇ ਤੋਂ “ਪ੍ਰਭਾਵਿਤ” ਹੋਏ।
ਸਮਾਂ ਬਦਲਿਆ ਤੇ ਸੰਸਾਰ ਇੱਕ ਮੁੱਠੀ ਵਿੱਚ ਬੰਦ ਹੋ ਗਿਆ। ਗੂਗਲ ਉੱਤੇ ਪਈਆਂ ਭਾਸ਼ਾਵਾਂ ਨੂੰ ਤੁਸੀਂ ਆਪਣੀ ਚਾਹਤ ਵਾਲ਼ੀ ਭਾਸ਼ਾ ਵਿੱਚ ਤਬਦੀਲ ਕਰ ਸਕਦੇ ਓ। ਸੌ ਪ੍ਰਤੀਸ਼ਤ ਨਾ ਸਹੀ,ਪਰ ਸਮਝਣ ਜੋਗੇ ਸ਼ਬਦ ਮਿਲ ਜਾਂਦੇ ਨੇ।
ਇਸ ਕ੍ਰਾਂਤੀ ਨੂੰ ਹੁਣ ਦੇ “ਕੁਝ” ਸਾਡੇ ਲੇਖਕਾਂ ਸਾਹਿਤਕ ਚੋਰੀ ਦਾ ਵਧੀਆ ਸਾਧਨ ਬਣਾ ਲਿਆ ਹੈ। ਓਹਨਾਂ ਨੇ ਸੰਸਾਰ ਪੱਧਰ ਦੀਆਂ ਰਚਨਾਵਾਂ ਨੂੰ ਤੋੜ-ਮਰੋੜ ਕੇ ਆਪਣੇ ਨਾਂ ਹੇਠ ਛਪਵਾਉਣਾ ਸ਼ੁਰੂ ਕਰ ਦਿੱਤਾ ਹੈ…..ਤੇ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬੀ ਪਾਠਕ ਅਜੇ ਵੀ ਬੌਂਦਲਿਆ ਹੋਇਆ ਹੈ। ਓਹ ਇਸ ਸਾਹਿਤਕ ਚੋਰੀ ਨੂੰ ਕਬੂਲ ਕਰ ਰਿਹਾ ਹੈ। ਪਰ ਦੁੱਖ ਓਹਨਾਂ ਲੇਖਕਾਂ ਤੇ ਪਾਠਕਾਂ ਦਾ ਆ ਰਿਹਾ,ਜੋ ਸਭ ਕੁਝ ਜਾਣਦੇ ਹੋਏ ਵੀ ਬੋਲਣ ਦੀ ਹਿੰਮਤ ਨਹੀਂ ਰਖਦੇ!
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly