ਪੰਜਾਬ ਦੀ ਲੜਕੀ ਨੇ ਅਮਰੀਕਾ ਵਿੱਚ ਆਪਣੇ ਪਿੰਡ ਦਾ ਨਾਮ ਚਮਕਾਇਆ

ਰਾਏਕੋਟ (ਸਮਾਜ ਵੀਕਲੀ) (ਗੁਰਭਿੰਦਰ ਗੁਰੀ) : ਪੰਜਾਬੀਆਂ ਨੇ ਦੁਨੀਆ ਭਰ ਵਿੱਚ ਵੱਖ ਵੱਖ ਖੇਤਰਾਂ ਵੱਡੀਆਂ ਮੱਲਾਂ ਮਾਰਕੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਇਸੇ ਹੀ ਤਰ੍ਹਾਂ ਜਿਲ੍ਹਾ ਲੁਧਿਆਣਾ ਦੇ ਪਿੰਡ ਝੋਰੜਾਂ ਦੀ ਲੜਕੀ ਨੇ ਉੱਚ ਸਿੱਖਿਆ ਹਾਸਲ ਕਰਦਿਆਂ ਅਮਰੀਕਾ ਵਿਚ ਯੂਸੀਐਸਐਫ ‘ਚ ਭਰੂਣ ਅਤੇ ਬਾਲ ਬੱਚਿਆਂ ਦੇ ਕਾਰਡੀਓਲਾਜਿਸਟ ਦੀ ਮੈਡੀਕਲ ਡਿਗਰੀ ਕੀਤੀ ਹੈ। ਆਪਣੀ ਧੀ ਕਮਲਵੀਰ ਕੌਰ ਗਿੱਲ ( ਕਿੱਮੀ ਗਿੱਲ)ਦੀ ਇਸ ਪ੍ਰਾਪਤੀ ਤੇ ਪਿਤਾ ਗੁਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਧੀ ਕਮਲਵੀਰ ਕੌਰ ਗਿੱਲ ਨੇ  ਅਮਰੀਕੀ ਯੂਨੀਵਰਸਿਟੀ ਦੀ ਟੌਪ ਦੀ ਸਿਹਤ ਯੂ ਸੀ ਐੱਸ ਐੱਫ ਵਿੱਚ ਭਰੂਣ ਅਤੇ ਬਾਲ ਬੱਚਿਆਂ ਦੇ ਕਾਰਡੀਓਲੋਜਿਸਟ ਹਨ।ਜਿਸ ਵਿੱਚ ਉਹ ਗਰਭ ਅਵਸਥਾ ਵਿੱਚ ਭਰੂਣ ਅਤੇ ਬਾਲ ਬੱਚਿਆਂ ਦੇ ਦਿਲ ਦਾ ਅਲਟਰਾਸਾਊਂਡ ,ਦਿਲ ਦੇ ਅਪ੍ਰੇਸ਼ਨ ਦੌਰਾਨ ਮੁਲਾਂਕਣ ਅਤੇ ਭਰੂਣ ਦੇ ਸਰੀਰਕ ਮੁਲਾਂਕਣ ਕਰ ਉਹਨਾਂ ਦੀਆਂ ਬਿਮਾਰੀਆਂ ਦੂਰ ਕਰਨ ਤੇ ਭਰੂਣ ਦੇ ਦਿਲ ਤੇ ਪੇਟ ਦੀ ਸਰੁੱਖਿਆ ਲਈ ਕੰਮ ਕਰ ਰਹੀ ਹੈ।  ਕਿੱਮੀ ਗਿੱਲ ਨੇ ਉੱਚ ਪੱਧਰੀਆਂ ਡਿਗਰੀਆਂ ਹਾਸਲ ਕਰ ਅੱਜ ਅਮੈਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ,ਅਮਰੀਕਨ ਹਾਰਟ ਐਸੋਸੀਏਸ਼ਨ, ਅਮੈਰੀਕਨ ਸੁਸਾਇਟੀ ਆਫ਼ ਈਕੋਕਾਰਡੀਓਗ੍ਰਾਫੀ ਅਤੇ ਫੈਟਲ ਹਾਰਟ ਸੁਸਾਇਟੀ ਦੇ ਮੈਂਬਰ ਹਨ। ਗੁਰਦੀਪ ਸਿੰਘ ਗਿੱਲ ਨੇ ਆਪਣੀ ਲੜਕੀ ਡਾ਼ ਕਮਲਵੀਰ ਗਿੱਲ ਐੱਮ ਡੀ ਤੇ ਮਾਣ ਮਹਿਸੂਸ ਕਰਦਿਆਂ ਕਿਹਾ ਇਹ ਸਭ ਸਾਡੇ ਪਿਤਾ ਲਾਲ ਸਿੰਘ ਤੋਂ ਮਿਲੀ ਚੰਗੇਰੀ ਸਿੱਖਿਆ ਅਤੇ ਨਾਨਕਸਰ ਤੋਂ ਸੰਤ ਬਾਬਾ ਕੁੰਦਨ ਸਿੰਘ ਜੀ ਤੋਂ ਪ੍ਰਾਪਤ ਆਸ਼ੀਰਵਾਦ ਦਾ ਨਤੀਜਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਭਾਜਪਾ ਮੰਡਲ ਅੱਪਰਾ ਦੀ ਮੀਟਿੰਗ
Next articleਡੀ. ਐੱਲ. ਐੱਸ. ਏ. ਵਲੋਂ ਗਣਤੰਤਰ ਦਿਵਸ ਦੇ ਮੌਕੇ ‘ਤੇ ਕਾਨੂੰਨੀ ਜਾਗਰੂਕਤਾ ਕੈਂਪ ਆਯੋਜਿਤ