ਪੰਜਾਬੀ ਗ਼ਜ਼ਲ

ਮਜ਼ਹਰ ਸ਼ੀਰਾਜ਼

(ਸਮਾਜ ਵੀਕਲੀ)

ਅੱਖਾਂ ਵਿੱਚੋਂ ਲਘਦੀ ਰੋਜ਼ ਖ਼ਿਆਲਾਂ ਦੇ ਵਿੱਚ ਰਾਤ
ਵੱਨ ਪਵੱਨੇ ਗੁੰਝਲ਼ ਦਾ ਸਵਾਲਾਂ ਦੇ ਵਿੱਚ ਰਾਤ

ਤੋਂ ਮਿਲਣ ਦਾ ਵਾਦਾ ਕਰ ਕੇ ਸੁੱਤਾ ਸੁੱਖ ਦੀ ਸੇਜੇ
ਫ਼ਿਰ ਤੋਂ ਕੀ ਜਾਣੇ ਗੁਜ਼ਰੀ ਏ ਕਿਹੜੇ ਹਾਲਾਂ ਦੇ ਵਿੱਚ ਰਾਤ

ਇੱਕ ਗ਼ਰੀਬ ਨਿਮਾਣਾ ਇਹ ਸੋਚ ਸੋਚੇਂਦਾ ਮੋਇਆ
ਕਿਵੇਂ ਨਿੱਤ ਗੁਜ਼ਾਰਾਂ ਭੁੱਖੇ ਬਾਲ਼ਾਂ ਦੇ ਵਿੱਚ ਰਾਤ

ਤੇਰੇ ਮੁੱਖ ਦੇ ਚਾਨਣ ਯਾਰ ਸਵੇਰੇ ਕੀਤੇ
ਲੁਕ ਬੈਠੀ ਤੇਰੇ ਕਾਲ਼ੇ ਵਾਲ਼ਾਂ ਦੇ ਵਿੱਚ ਰਾਤ

ਮੇਰੀ ਸਾਰੀ ਜ਼ਿੰਦਗੀ ਤੋਂ ਵੀ ਲੰਮੀ ਏ ਢੋਲਾ
ਤੈਥੋਂ ਫੁੱਟ ਕੇ ਗੁਜ਼ਰੀ ਏ ਸਾਲਾਂ ਦੇ ਵਿੱਚ ਰਾਤ

ਅੱਜ ਵੀ ਸ਼ੀਰਾਜ਼ ਸੱਖਣੀ ਝੋਲ਼ੀ ਲੈ ਕੇ ਬੇਠਾ
ਭੁੱਖਾਂ ਵਿੱਚ ਦਿਨ ਕੱਟਿਆ ਤੇ ਕਾਲ਼ਾਂ ਦੇ ਵਿੱਚ ਰਾਤ

ਮਜ਼ਹਰ ਸ਼ੀਰਾਜ਼
ਲਹਿੰਦਾ ਪੰਜਾਬ

+923454216319

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁੜੀਆਂ ਕੂੰਜਾਂ
Next articleਹੋਲੀ ਦਾ ਤਿਉਹਾਰ