ਪੰਜਾਬੀ ਗ਼ਜ਼ਲ

ਹਬੀਬਾ ਸ਼ਹਿਜ਼ਾਦੀ 
(ਸਮਾਜ ਵੀਕਲੀ)
ਦੁੱਖ ਜੇ ਕਿਧਰੇ ਜਾਵਣਗੇ
ਫ਼ੇਰ ਈ ਹਾਸੇ ਆਵਣਗੇ
ਹੱਸ ਕੇ ਗੱਲ ਜੋ ਕੀਤੀ ਏ
ਲੋਕ ਇਲਜ਼ਾਮ ਤੇ ਲਾਵਣਗੇ
ਬੁੱਲ੍ਹਾ ਉਤੇ ਡਿੱਗੇ ਨੇਂ
ਹੰਝੂ ਰੌਲ਼ਾ ਪਾਵਣਗੇ
ਗੂੰਗੇ ਬਣਕੇ ਬੈਠੇ ਨੇਂ
ਸੌਂਹ ਰੱਬ ਦੀ ਪਛਤਾਵਣਗੇ
ਜਿਹੜੇ ਲੁੱਕ ਲੁੱਕ ਮਿਲ਼ਦੇ ਨੇਂ
ਕਿਸਰਾਂ ਤੋੜ ਨਿਭਾਵਣਗੇ
**************
ਹਬੀਬਾ ਸ਼ਹਿਜ਼ਾਦੀ 
ਲਹਿੰਦਾ ਪੰਜਾਬ 
Previous articleਬਚਾ ਲਵੋ ਪਾਣੀ
Next articleਕੁਰਾਹੇ ਪਈ ਜਵਾਨੀ