ਧਾਰਮਿਕ, ਮਿਸ਼ਨਰੀ, ਪੰਜਾਬੀ ਸਭਿਆਚਾਰਕ ਗੀਤ ਗਾ ਕੇ ਦਿਲ ਨੂੰ ਸਕੂਨ ਮਿਲਦਾ ਪੰਜਾਬੀ ਲੋਕ ਗਾਇਕ ਰਮੇਸ਼ ਚੌਹਾਨ ।

 (ਸਮਾਜ ਵੀਕਲੀ)-ਮਿਸ਼ਨ ਦੀਆਂ ਲੀਹਾਂ ਪੌਣ ਵਾਲਾ ਬਾਮਸੇਫ ਅਤੇ ,ਡੀ ਐਸ ਫ਼ੋਰ ਤੋ ਵਾਅਦ ਬੀ.ਐਸ .ਪੀ ਪਾਰਟੀ ਦੇ ਸੁਰੂਆਤੀ ਵੇਲਿਆਂ ਵਿੱਚ ਮਿਸ਼ਨਰੀ, ਧਾਰਮਿਕ, ਪੰਜਾਬੀ ਸਭਿਆਚਾਰਕ ਗੀਤ ਗਾਉਣ ਵਾਲਾ ਗਾਇਕ ਰਮੇਸ਼ ਚੌਹਾਨ ਜਿਸ ਨੇ ਗਾਇਕੀ ਦੇ ਖੇਤਰ ਵਿੱਚ ਬੁਹੁਤ ਹੀ ਸਖਤ ਕਰਕੇ ਆਪਣੀ ਵੱਖਰੀ ਪਛਾਣ ਬਣਾਈ, ਅਨੇਕਾਂ ਸੁਪਰ ਹਿੱਟ ਗੀਤ ਕਿੱਦਾਂ ਹੱਕ ਲੈਣੇ ਬਾਬਾ ਸਾਹਿਬ ਸਮਝਾ ਗਏ, ਤੱਖਤ ਦਿਲੀ ਦਾ, ਮਾਵਾਂ ਨੂੰ ਪੱਤ ਇਕੋ ਜਿਹੇ ,ਬਾਪੂ ਤੇਰੀਆਂ ਗੱਲਾਂ ਤੇ ਸਲਾਹਾਂ ਚੇਤੇ ਆਉਂਦੀਆਂ ਨੇ, ਵਕਤ ਲੰਘੀ ਜਾਂਦਾ ਓਹ ਤਾਂ ਪਰ ਠੀਕ ਆ ਦਿਲ ਚੰਦਰੇ ਨੂੰ ਤੇਰੀ ਹਾਲੇ ਵੀ ਓਡੀਕ ਏ, ਤੇਰੀ ਮੇਰੀ ਪੀ੍ਤ , ਕੀ ਕਰਾਂ ਯਾਰਾ, ਸੋਹਣਿਆਂ ਸੱਜਣਾਂ, ਇੱਸ਼ਕ ਕਮਾਉਣਾ ਸੌਖਾ ਨਹੀਂ, ਗੱਲ ਆ ਕੇ ਤਕਦੀਰਾਂ ਉਤੇ ਮੁੱਕ ਜਾਂਦੀ ਆ ਆਦਿ ਹੋਰ ਵੀ ਬਹੁਤ ਸਾਰੇ ਪੰਜਾਬੀ ਸੱਭਿਆਚਾਰਕ, ਧਾਰਮਕਿ, ਸੂਫ਼ੀ ਗੀਤ ਤਮਾਮ ਸਰੋਤਿਆਂ ਦੇ ਰੁਬਰੂ ਕੀਤੇ ਗਾਇਕ ਰਮੇਸ਼ ਚੌਹਾਨ ਨੇ ਬਹੁਤ ਸਾਰੇ ਗੀਤ ਆਪ ਲਿਖੇ ਅਤੇ ਬਹੁਤ ਸਾਰੇ ਗੀਤ ਅਨੇਕਾਂ ਨਾਮਵਰ ਗੀਤਕਾਰਾਂ ਦੇ ਲਿਖੇ ਗੀਤ ਗਾ ਕੇ ਮੁਹਰਾਂਤ ਹਾਸਲ ਕੀਤੀ।
ਗਾਇਕ ਰਮੇਸ਼ ਚੌਹਾਨ ਦਾ ਜਨਮ ਮਾਤਾ ਸੀ੍ਮਤੀ ਮੁਹਿੰਦਰ ਕੌਰ ਪਿਤਾ ਸੀ੍ ਭਗਤ ਰਾਮ ਦੇ ਘਰ ਪਿੰਡ ਖਾਨ ਖਾਨਾਂ (ਸ਼ਹੀਦ ਭਗਤ ਸਿੰਘ ਨਗਰ) ਵਿਖੇ ਹੋਇਆ। ਚਾਰ ਭਰਾ ਅਤੇ ਇੱਕ ਭੈਣ ਪਰਿਵਾਰ ਵਿੱਚੋਂ ਗਾਉਣ ਦਾ ਸੌਕ ਰਮੇਸ਼ ਚੌਹਾਨ ਨੂੰ ਹੀ ਸੀ। ਗਾਇਕ ਰਮੇਸ਼ ਚੌਹਾਨ ਜਿਸ ਨੇ ਗਾਇਕੀ ਦੀ ਸੁਰੂਆਤ ਹੀ ਮਿਸ਼ਨਰੀ  ਨਾਟਕਾ ਤੋਂ ਕੀਤੀ ਉਸਤਾਦ ਹਰਬੰਸ ਪਠਲਾਵਾ ਅਤੇ ਚਮਨ ਲਾਲ ਮਾਸਟਰ ਰਾਮ ਲਾਲ ਜੀ ਫਿਲੌਰ ਤੋਂ ਹੋਈ ਨੌਵੀਂ ਕਲਾਸ ਚ ਪੜਦਿਆਂ ਹੀ ਸਕੂਲ ਵਿੱਚੋ ਭੱਜ ਕੇ ਨਾਟਕ ਕਰਨ ਚਲੇ ਜਾਣਾ ਉਸ ਤੋਂ ਬਾਅਦ 1978 ਵਿੱਚ ਓਨਾਂ ਨੇ ਮਿਸ਼ਨ ਗੁਰੂ ਰਵਿਦਾਸ ਅਤੇ ਬਾਬਾ ਸਹਿਬ ਜੀ ਦੇ ਗੀਤ ਗਾਉਣ ਦੀ ਸ਼ੁਰੂਆਤ ਕੀਤੀ, ਗਾਉਦਿਆਂ-ਗਾਉਦਿਆ ਹੀ ਓਨਾਂ ਦੇ ਮੇਲ ਕੇਵਲ ਸਾਂਵਰਾ ਜੀ ਬਾਹੜੋਵਾਲ ਅਤੇ ਨਰਿੰਦਰ ਖੇਦੀ ਜੀ ਨਾਲ ਹੋਏ, ਜਿਨਾਂ ਦੀ ਲਿਖਤ ਤੋਂ ਪ੍ਰਭਾਵਤ ਹੋ ਕੇ ਲਿਖਣਾਂ ਸ਼ੁਰੂ ਕੀਤਾ, ਨਰਿੰਦਰ ਖੇਦੀ ਸਾਹਿਬ ਅਤੇ ਕੇਵਲ ਸਾਂਵਰਾ ਜੀ ਨਾਲ ਰਲਕੇ ਮਿਸ਼ਨ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ ਉਸ ਸਮੇਂ ਨਵੀਂ ਬਣੀ ਪਾਰਟੀ ਡੀ.ਐਸ.ਫ਼ੋਰ ਜਿਸਦੀ ਅਗਵਾਈ ਸਾਹਿਬ ਸੀ੍ ਕਾਸੀ਼ ਰਾਮ ਜੀ ਕਰ ਰਹੇ ਸਨ,ਪਹਿਲੀ ਵਾਰ ਦਫ਼ਤਰ ਚੰਡੀਗੜ 17 ਸੈਕਟਰ ਇੱਕ ਪਰਦੇ ਤੇ ਓਹਨਾਂ ਇੱਕ ਫਿਲਮ ਚਲਾਈ ਜਿਸ ਵਿੱਚ ਆਦਿ ਵਾਸੀਆਂ ਦੇ ਇਤਹਾਸ ਵਾਰੇ ਦੱਸਿਆਂ ਗਿਆ ਸੀ ਓਸ ਵੇਲੇ ਸਾਹਿਬ ਸੀ੍ ਕਾਂਸ਼ੀ ਰਾਮ ਜੀ ਨੂੰ ਪਹਿਲੀ ਵਾਰੀ ਦੇਖਿਆ ਸੀ ਜਿਹਨਾਂ ਤੋਂ ਪ੍ਰਭਾਵਤ ਹੋ ਕੇ ਰਮੇਸ਼ ਚੌਹਾਨ ਨੇ ਆਪਣਾਂ ਘਰ ਵਾਰ ਹੀ ਛੱਡ ਦਿਤਾ ਸੀ ਜਿੱਥੇ ਵੀ ਕਿੱਤੇ ਮਿਸ਼ਨ ਦੀ ਗੱਲ ਹੋਣੀ ਉਥੇ ਹੀ ਸਾਇਕਲ ਤੇ ਪਹੁੰਚ ਜਾਣਾਂ ਗਾਇਕ ਚੌਹਾਨ ਸਿਰ ਏਨਾਂ ਜਨੂਨ ਸੀ ਕਈ-ਕਈ ਦਿਨ ਘਰ ਵੜਦਾ ਨਹੀਂ ਸੀ। ਫੇਰ ਘਰ ਦਿਆਂ ਨੇ ਵੀ ਘਰੋਂ ਕੱਢ ਦਿਤਾ ਜਿਸ ਪਿੰਡ ਜਾਣਾਂ ਓਥੇ ਹੀ ਰਾਤ ਕੱਟ ਲੈਣੀ, ਇੱਕ ਦਿਨ ਪਿੰਡ ਮੀਓਵਾਲ ਪ੍ਰੋਗਰਾਮ ਤੇ ਦੇਸ਼ ਰਾਜ ਮੱਲ ਅਤੇ ਹਰਭਜਨ ਲਾਖਾਂ ਜੀ ਨੇ ਜਦੋਂ ਰਮੇਸ਼ ਚੌਹਾਨ ਨੂੰ ਗਾਉਂਦੇ ਸੁਣਿਆ ਤਾਂ ਹਰਿਆਣੇਂ ਇਲਕੈਸ਼ਨ ਤੇ ਜਾਣ ਨੂੰ ਆਖਿਆ ਤਾਂ ਪਹਿਲੀ ਵਾਰੀ ਸਾਥੀ ਕਲਾਕਾਰ ਸੋਖਾ ਭਾਗ ਸਿੰਘ ਪੁਰ ਵਾਲਾ, ਜੁਗਿੰਦਰ ਪਾਲ ਜੌਹਰੀ, ਕੇਵਲ ਰਾਮ ਅਤੇ ਛੋਟਾ ਭਰਾ ਢੋਲਕ ਮਾਸਟਰ ਨਾਲ  ਗਿਆ ਜਦੋਂ ਹਰਿਆਣੇ ਪਿੰਡ ਸਜਾਦ ਪੁਰ ਸਾਹਿਬ ਸੀ੍ ਕਾਂਸ਼ੀ ਰਾਮ ਜੀ ਦੀ ਸਪੀਚ ਤੋਂ ਪਹਿਲਾ ਪਹਿਲੀ ਅਲੈਕਸ਼ਨ ਵਿੱਚ ਪ੍ਰਚਾਰ ਤੋਰ ਤੇ ਗਾਇਆ ਗੀਤ ਸੜਕ ਤੇ ਰੋੜੀ ਕੱਟ ਰਹੀਆਂ ਮੁਟਿਆਰੇ ਨੂੰ ਦੇਖੋ ,ਵੋਟ ਹੁੰਦੀ ਬੰਦੇ ਦੀ ਜ਼ਮੀਰ ਹਾਣੀਆਂ, ਸਾਡਾ ਹਾਥੀ ਆ ਗਿਆ ਅਨੇਕਾਂ ਗੀਤਾਂ ਨੂੰ ਗਾ ਕੇ ਆਪਣੀ ਪਛਾਣ ਬਣਾਉਣ ਦੀ ਸੁਰੂਆਤ ਕੀਤੀ। ਉਸ ਸਮੇਂ ਰਮੇਸ਼ ਚੌਹਾਨ ਨੂੰ ਕੌਮ ਦੇ ਲੋਕਾਂ ਨੇ ਮਿਸ਼ਨਰੀ ਗਾਇਕ ਵਜੋਂ ਜਾਨਣਾ ਸ਼ੁਰੂ ਕਰ ਦਿੱਤਾ।ਸਾਹਿਬ ਸੀ੍ ਕਾਂਸ਼ੀ ਰਾਮ ਜੀ ਨਾਲ ਪਹਿਲੀ ਅਲੈਕਸ਼ਨ ਵਿੱਚ ਉਨ੍ਹਾਂ ਪ੍ਰਚਾਰ ਤੌਰ ਤੇ ਗਾਇਆ,ਓਸ ਤੋ ਬਾਅਦ ਦਿੱਲੀ ਯੂਪੀ ਜੰਮੂ ਕਸ਼ਮੀਰ ਪੰਜਾਬ ,ਰਾਜਸਥਾਨ ਦੀਆਂ ਵੱਖ ਵੱਖ ਸਟੇਟਾਂ ਵਿੱਚ ਬਿਨਾਂ ਸੁਆਰਥ ਦੇ ਗਾਇਆ ਪਹਿਲਾਂ ਸਾਹਿਬ ਸੀ੍ ਕਾਸੀ ਰਾਮ ਜੀ ਮੂਸਾਪੁਰ ਆਏ ਉਸ ਤੋਂ ਬਆਦ ਬ੍ਰਹਮਦਾਸ ਜੀ ਡੇਰਾ ਫਿਲੌਰ ਫਗਵਾੜਾ ਚੱਕ ਹਕੀਮ ,ਓਹਨਾ ਦੇ ਨਾਲ ਹਰ ਸਟੇਜ ਤੇ ਗਾਉਣ ਦਾ ਸਭਾਗਾ ਸਮਾਂ ਪ੍ਰਪਾਤ ਹੋਇਆ ਸੰਨ1978 ਤੋ ਲੈ ਕੇ ਸੰਨ 1987 ਤੱਕ ਪੂਰਜੋਰ ਮਿਸ਼ਨ ਦੀ ਸੇਵਾ ਚਲਦੀ ਰਹੀ ਰਮੇਸ਼ ਚੌਹਾਨ ਦੇ ਉਸ ਵੇਲੇ ਦੇ ਮਿਸ਼ਨਰੀ ਸਾਥੀ ਗਾਇਕ ਐਸ.ਐਸ.ਅਜ਼ਾਦ, ਮੋਹਣ ਬੱਗੜ, ਬਲਵਿੰਦਰ ਬਿੱਟੂ, ਰੱਤੂ ਰੰਧਾਵਾ, ਰੇਸ਼ਮ ਬੱਬਲੂ ,ਦਿਲਬਰ ਰਾਣਾ, ਜੁਗਿੰਦਰ ਪਾਲ ਜੋਹਰੀ, ਹਰਨਾਮ ਸਿਘ ਬਹਿਲ ਪੁਰੀ ਪੂਨਮ ਬਾਲਾ, ਹਰਬੰਸ ਕਿਰਨ, ਕੇਵਲ ਸਾਂਵਰਾ , ਢੋਲਕ ਮਾਸਟਰ ਕੇਵਲ ਰਾਮ ਧਮਕਾ, ਸਟੇਜਾਂ ਤੇ ਨਾਲ ਜਾਇਆ ਕਰਦੇ ਸੀ। ਸਾਰੀ ਰਾਤ ਨਾਟਕ ਖੇਡਣੇਂ ਅਤੇ ਓਨਾਂ ਵਿੱਚ ਰੋਲ ਵੀ ਕਰਨੇਂ ਅਤੇ ਵਿਸ਼ੇਸ਼ ਤੋਰ ਤੇ ਹਰਮੋਨੀਅ ਵੀ ਵਜਾਉਣਾ ਓਸ ਵੇਲੇ ਰਮੇਸ਼ ਚੌਹਾਨ ਤੂੰਬੀ ਅਤੇ ਆਲਗੋਜਿਆ ਨਾ ਗਾਇਆ। ਸੰਨ1988 ਵਿੱਚ ਸ਼ਿੰਗਾਰਾ ਰਾਮ ਸਹੂੰਗੜਾ ਨਾਲ ਇਲੈਕਸ਼ਨ ਪ੍ਰਚਾਰ ਕਰਨ ਦਿੱਨ-ਰਾਤ ਇੱਕ ਕੀਤਾ। ਕਾਫੀ ਸਮਾਂ ਹਰਭਜਨ ਲਾਖਾ ਅਵਤਾਰ ਸਿੰਘ ਕਰੀਮ ਪੁਰੀ ਦੇਸ਼ ਰਾਜ ਮੱਲ ਤਜਿੰਦਰ ਝੱਲੀ ਪਿਆਰੇ ਲਾਲ ਝੱਲੀ ਹੋਣਾਂ ਨਾਲ ਜਾਂਦਾ ਰਿਹਾ। ਉਸ ਤੋਂ ਬਾਅਦ ਗਾਇਕ ਚੌਹਾਨ ਦਾ ਵਿਆਹ ਜਸਵਿੰਦਰ ਕੌਰ ਜੱਸਲ ਨਾਲ ਪਿੰਡ ਮਾਧੋ ਪੁਰ ਵਿਖੇ ਹੋਇਆ ਫੇਰ ਪੱਤਾ ਲੱਗਾ ਕਿ ਪੈਸੇ ਦੀ ਜਿੰਦਗੀ ਵਿੱਚ ਕਿੰਨੀ  ਜ਼ਰੂਰਤ ਹੁੰਦੀ ਹੈ। ਸੰਨ1988 ਵਿੱਚ ਰਮੇਸ਼ ਚੌਹਾਨ ਇੱਕ ਪ੍ਰੋਫੈਸ਼ਨਲ ਸਿੰਗਰ ਬਣ ਗਿਆ ਜਿਸ ਨੇ ਫਗਵੜੇ ਚੱਢਾ ਮਾਰਕੀਟ  ਵਿਖੇ ਦਫ਼ਤਰ ਬਣਾ ਲਿਆ ਧਾਰਮਿਕ ਕਲਚਰ ਹਰ ਤਰਾਂ ਦੇ ਗੀਤ ਗਾਉਣੇ ਸ਼ੁਰੂ ਕਰ ਦਿਤੇ। ਪਰ ਗਾਇਕ ਚੌਹਾਨ ਹਰ ਸਟੇਜ ਤੇ ਆਪਣੇ ਰਹਿਬਰਾਂ ਦੀ ਗੱਲ ਕਰ ਹੀ ਜਾਦਾਂ। ਉਸ ਤੋਂ ਬਾਅਦ ਕਈ ਟੂਰ ਯੁਰਪ ਦੇ ਵੀ ਲਾਏ ਜਿਹਨਾਂ ਵਿੱਚੋਂ ਇੱਟਲੀ ਦੁਬਈ ਵਿਖੇ ਵੀ ਸਤਿਗੁਰ ਰਵਿਦਾਸ ਅਤੇ ਬਾਬਾ ਸਾਹਿਬ ਜੀ ਦੀ ਮਿਸਨ ਦੀ ਗੱਲ ਕਰਕੇ ਆਪਣੀ ਵੱਖਰੀ ਪਛਾਣ ਬਣਾਈ । ਤਕਰੀਬਨ 400ਦੇ ਕਰੀਬ ਗੀਤ ਆਡੀਓ,ਵੀਡੀਓ,ਕੈਸਟਾਂ ਵਿੱਚ ਵੱਖ ਵੱਖ ਕੰਪਨੀਆਂ ਨੇ ਰਿਲੀਜ਼ ਕੀਤੇ। ਗਾਇਕ ਚੌਹਾਨ ਨਾਲ ਬੁਹਤ ਸਾਰੀਆਂ ਨਾਮਵਰ ਗਾਇਕਾਵਾਂ ਜਿਵੇਂ ਸੰਦੇਸ਼ ਕੁਮਾਰੀ ਮਿਸ ਪੂਜਾ ਪੂਨਮ ਬਾਲਾ, ਰਾਣੀ ਅਰਮਾਨ ਬੀਨਾਂ ਬਾਲੀ, ਬਲਵੀਰ ਰਾਗਣੀ, ਜਤਿੰਦਰ ਪੈਕੀਂ ਆਦਿ ਨਾਲ ਗਾਏ ਹੋਏ ਗੀਤ ਯੂ-ਟਿਉਬ ਤੇ ਉਪਲੱਬਧ ਹਨ, ਬੁਹੁਤ ਸਾਰੇ ਗੀਤਕਾਰ ਜਿਨਾਂ ਦੇ ਗੀਤ ਰਿਕਾਡਿੰਗ ਕਰਵਾਏ, ਅਮਰੀਕ ਕਟਾਰੀਆ, ਸ਼ਿੰਗਾਰ ਮਸਾਣੀ ,ਕਸ਼ਮੀਰ ਬੱਸਨ ਲਾਂਧੜਾ, ਮੀਕਾ ਮਸਾਣੀ, ਮਨਮੋਹਣ ਜੱਖੂ (ਜੱਖੂ ਜਰਮਨ) ਗੋਰਾ ਢੇਸੀ, ਪੰਮੀ ਜਾਂਗ ਪੁਰੀ, ਦਿੱਲ ਨਿੱਝਰ, ‌ਮਲਕੀਤ ਜੰਡੀ , ਗੁਰਚਰਨ ਬੱਧਣ, ਹਰਮੇਸ਼ ਸੰਧੂ  ਤੇ ਹੁਣ ਰਮੇਸ਼ ਚੌਹਾਨ ਦਾ ਸਾਰਾ ਹੀ ਪਰਿਵਾਰ ਤਕਰੀਬਨ ਗਾਇਕੀ  ਖੇਤਰ ਵਿੱਚ ਹੈ ਵੱਡਾ ਬੇਟਾ ਅਮਨਦੀਪ ਚੌਹਾਨ ਗੁਰ ਕਿਰਪਾ ,ਕੀਰਤਨ ਜੱਥਾ ਗੁਰੂ ਘਰ ਇਟਲੀ ਵਿਖੇ ਆਪਣੇਂ ਪੂਰੇ ਗਰੁੱਪ ਨਾਲ ਗਾ ਰਿਹਾ ਹੈ ਅਤੇ ਵੱਖ ਵੱਖ ਕਲਕਾਰਾਂ ਨਾਲ ਕੀ ਬੋਰਡ ਪਲੇ ਕਰਦਾ ਹੈ ਇਸੇ ਤਰਾ ਛੋਟਾ ਬੇਟਾ ਅਸ਼ਵਨੀ ਕੁਮਾਰ ਚੌਹਾਨ ਤੱਬਲਾ ਵਾਦਿਕ ਅਤੇ ਜਿੱਸ ਦੇ ਬਹੁਰ ਸਾਰੇ ਗੀਤ ਵੀ ਰਿਕਾਡਿੰਗ ਹੋ ਚੁੱਕੇ ਹਨ ਛੋਟੀ ਬੇਟੀ ਰੇਖਾ ਚੌਹਾਨ ਡੀ.ਏ.ਬੀ ਸਕੂਲ ਵਿੱਚ ਸੰਗੀਤ ਟੀਚਰ ਹੈ ਜਿਸ ਦੇ ਬਹੁਤ ਸਾਰੇ ਗੀਤ ਰਿਕਡਿੰਗ ਹੋ ਚੁਕੇ ਹਨ ,ਪੋਤਾ ਸਾਰੰਗ ਚੌਹਾਨ ਦੋਹਤਾਂ ਅਰਮਾਨ ਰਿਆਜ਼ ,ਪੋਤੀ ਹਰਲੀਨ ਕੌਰ ਅਤੇ ਸੀਰਤ ਕੌਰ ,ਨੂੰਹ ਸੁਰਿੰਦਰ ਕੌਰ ਅਤੇ ਗੁਰਜੀਤ ਕੌਰ ,ਸੰਗੀਤ ਪਰਿਵਾਰ ਨੂੰ ਸਮਰਪਿਤ ਪਰਿਵਾਰ ਹੈ ਮੈਂ ਅਰਦਾਸ ਕਰਦੇ ਹਾਂ ਕਿ ਰਮੇਸ਼ ਚੌਹਾਨ ਏਸੇ ਤਰਾਂ ਸੋਰਤਿਆ ਦੀ ਸੇਵਾ ਕਰਦਾ ਰਹੇ  ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ. ਚਰਨਜੀਤ ਸਿੰਘ ਚੰਨੀ ਜੀ ਨੂੰ ਉਮੀਦਵਾਰ ਬਣਾਏ ਜਾਣ ਤੇ ਕਾਂਗਰਸ ਹਾਈਕਮਾਂਡ ਦਾ ਧੰਨਵਾਦ 
Next articleਸਮਰਾਲਾ ਮਾਛੀਵਾੜਾ ਨਵਾਂ ਸ਼ਹਿਰ ਸੜਕ ਦਾ ਕੰਮ ਜ਼ੋਰਾਂ ਉੱਤੇ