ਸੋਨੂੰ ਮੰਗਲ਼ੀ
(ਸਮਾਜ ਵੀਕਲੀ) ਸੋਸ਼ਲ ਮੀਡੀਆ ਤੇ ਕਾਫ਼ੀ ਦਿਨਾਂ ਤੋਂ ਆਹ ਇੱਕ ਵੀਡੀਓ ਘੁੰਮ ਰਹੀ ਹੈ, ਜਿਸ ਵਿਚ ਕੁੜੀਆਂ ਕੁਝ ਗਾਉਂਦੀਆਂ ਹਨ ਕੀ ਗਾਉਂਦੀਆਂ ਬੇਸ਼ੱਕ ਕੁਝ ਸਮਝ ਨਹੀਂ ਆਉਂਦਾ ਪਰ ਉਨ੍ਹਾਂ ਦੇ ਗਾਣੇ ਦੀ ਤਰਜ ਕਾਫ਼ੀ ਜਾਣੀ ਪਹਿਚਾਣੀ ਲਗਦੀ ਹੈ। ਜਿਵੇੰ ਆਪਣੇ ਪੰਜਾਬੀ ਲੋਕ ਗੀਤ ‘ ਕਾਲ਼ਾ ਡੋਰੀਆ ਕੁੰਡੇ ਨਾਲ਼ ਅੜਿਆ ਈ ਓਏ ‘ ਜਾਂ ਫੇਰ ਬਾਜਰੇ ਦਾ ਸਿੱਟਾ ਅਸਾਂ ਤਲੀ ਤੇ ਮਰੋੜਿਆ ‘।
ਜਦੋਂ ਮੈਂ ਇਨ੍ਹਾਂ ਲੋਕਾਂ ਵਾਰੇ ਸਰਚ ਕਰਨਾ ਸ਼ੁਰੂ ਕੀਤਾ ਤਾਂ ਪਤਾ ਲੱਗਾ ਇਹ ਰੋਮਾ ਕਬੀਲੇ ਦੇ ਲੋਕ ਨੂੰ ਰੋਮਾਨੀਆ ਦੇਸ਼ ਨਾਲ਼ ਸੰਬਧਤ ਹੈ ਲੇਕਿਨ ਹੈਰਾਨੀ ਹੱਦ ਇਹ ਹੋਈ ਜਦੋਂ ਪਤਾ ਲੱਗਾ ਇਨ੍ਹਾਂ ਦੀਆਂ ਜੜਾਂ ਸਾਡੇ ਪੰਜਾਬ ਨਾਲ਼ ਜੁੜਦੀਆਂ ਹਨ। ਕਿਹਾ ਜਾਂਦਾ ਇਹ ਲੋਕ 1500 ਸਾਲ ਮੁਹੰਮਦ ਗੌਰੀ ਦੇ ਹਮਲਿਆ ਸਮੇਂ ਇਸ ਖਿੱਤੇ ਨੂੰ ਛੱਡ ਇਰਾਨ ਰੋਮਾਨੀਆ ਹੁੰਦੇ ਹੋਏ ਮੱਧ ਯੂਰਪ ਤੱਕ ਫੈਲ ਗਏ। ਇਥੇ ਇਨ੍ਹਾਂ ਨੂੰ ਜਿਪਸੀ ਕਬੀਲਾ ਕਿਹਾ ਜਾਂਦਾ ਕਿਉਕਿ ਉਨ੍ਹਾਂ ਦਾ ਮਤ ਹੈ ਕੇ ਇਹ egypt ਤੋਂ ਆਏ ਹਨ।ਇਹ ਸ਼ਬਦ ਮੂਲ ਰੂਪ ਵਿਚ ਈਜੀਪਟੀ ( egypt ਵਾਸੀ ) ਸੀ ਜੋ ਸਮੇਂ ਨਾਲ਼ ਵਿਗੜ ਹੈ ਜਿਪਸੀ ਬਣ ਗਿਆ।
ਰੋਮਾ ਲੋਕਾਂ ਦੀ ਸੰਖਿਆ ਵਿਸ਼ਵ ਭਰ ਵਿੱਚ ਲਗਭਗ 2 ਕਰੋੜ ਹੈ, ਜੋ ਕਿ ਪੱਛਮੀ ਏਸ਼ੀਆ, ਯੂਰਪ, ਅਮਰੀਕਾ ਅਤੇ ਆਸਟ੍ਰੇਲੀਆ ਦੇ 30 ਤੋਂ ਵੱਧ ਦੇਸ਼ਾਂ ਵਿੱਚ ਵੱਸਦੇ ਹਨ।
ਉਨ੍ਹਾਂ ਦੀ ਮੂਲਤਾਵਾਦੀ ਪਛਾਣ ਭਾਰਤ ਦੇ ਉੱਤਰੀ-ਪੱਛਮੀ ਖੇਤਰਾਂ, ਜਿਵੇਂ ਕਿ ਡੂਮ , ਬੰਜਾਰਾ, ਗੁੱਜਰ, ਸਾਂਸੀ , ਚੌਹਾਨ, ਸਿਕਲੀਗਰ ਅਤੇ ਧੰਗਰ ਜਿਹੀਆਂ ਜਨਜਾਤੀਆਂ ਨਾਲ ਜੋੜੀ ਜਾਂਦੀ ਹੈ।
ਰੋਮਨੀ ਸ਼ਬਦ ਅਰਥ ਪੰਜਾਬੀ ਸਮਾਨ
pani ਪਾਣੀ ਪਾਣੀ
dant ਦੰਦ ਦੰਦ
akr ਅੱਖ ਅੱਖ
manush ਮਨੁੱਖ
ਇਹ ਸਾਫ਼ ਦੱਸਦਾ ਹੈ ਕਿ ਰੋਮਨੀ ਲੋਕਾਂ ਦੀ ਭਾਸ਼ਾ ‘ਚ ਪੰਜਾਬੀ-ਹਿੰਦੀ ਜੜਾਂ ਹਨ।ਰੋਮਨੀ ਲੋਕ ਮੂਲ ਰੂਪ ਵਿੱਚ ਹਿੰਦੂ ਸੰਸਕਾਰਾਂ ਦੇ ਅਨੁਯਾਈ ਸਨ।
ਅੱਜ ਭਾਵੇਂ ਉਨ੍ਹਾਂ ਵਿੱਚ ਕਈ ਈਸਾਈ, ਮੁਸਲਮਾਨ ਜਾਂ ਨਿਰਧਾਰਮਿਕ ਹੋ ਗਏ ਹਨ,ਪਰ ਰਵਾਇਤਾਂ ਅਜੇ ਵੀ ਜਨਮ, ਵਿਆਹ ਅਤੇ ਮੌਤ ਲਈ ਹਿੰਦੂ ਰੀਤਾਂ ਵਰਤਦੀਆਂ ਹਨ।
ਉਹਨਾਂ ਦੀਆਂ ਕਈ ਰਸਮਾਂ ਅੱਜ ਦੇ ਪੰਜਾਬੀ ਲੋਕ ਜੀਵਨ ਨਾਲ ਮਿਲਦੀਆਂ ਹਨ:ਨਵ ਜਨਮੇ ਬੱਚੇ ਦੀ ਰਸਮ,ਮੌਤ ਸਮੇਂ ਲਾਂਬੂ ਜਲਾਉਣਾ, ਕੁਲ ਦੇ ਬਜ਼ੁਰਗਾਂ ਦੀ ਪੂਜਾ ਕਰਨਾ ।
ਕਾਫ਼ੀ ਸਾਲ ਪਹਿਲਾਂ ਇੱਕ ਅ
ਅਧਿਐਨ ਹੋਇਆ ਸੀ। ਇਸ ਅਧਿਐਨ ਵਿੱਚ 285 ਰੋਮਾ ਵਿਅਕਤੀਆਂ ਦੀ ਜੀਨੈਟਿਕ ਜਾਂਚ ਕੀਤੀ ਗਈ, ਜਿਸ ਵਿੱਚ ਉਨ੍ਹਾਂ ਦੀ ਪੰਜਾਬੀ ਮੂਲਤਾਵਾਦੀ ਪਛਾਣ ਦੀ ਪੁਸ਼ਟੀ ਕੀਤੀ ਗਈ।
ਸਾਲ 1933 ਜਦੋਂ ਜਰਮਨੀ ਵਿੱਚ ਐਡੋਲਫ ਹਿਟਲਰ ਨੇ ਨਾਝੀ ਹਕੂਮਤ ਸੰਭਾਲੀ,ਤਾਂ ਉਸਨੇ ਇਨਸਾਨੀ ਇਤਿਹਾਸ ਦੇ ਸਭ ਤੋਂ ਕਾਲ਼ੇ ਅਧਿਆਏ ਦੀ ਸ਼ੁਰੂਆਤ ਕੀਤੀ।ਅਸਲ ਨਿਸ਼ਾਨਾ ਇਹੂਦੀਆਂ ਸਨ, ਪਰ ਨਾਜ਼ੀ ਵਿਵਸਥਾ ਨੇਰੋਮਾ ਲੋਕਾਂ ਨੂੰ ਵੀ “ਗੈਰ-ਖ਼ਾਲਿਸ” ਤੇ “ਨਿਸ਼ਾਨਾ ਯੋਗ” ਕੌਮ ਵਜੋਂ ਦਰਜ ਕੀਤਾ।ਉਨ੍ਹਾਂ ਨੂੰ ਕਿਹਾ ਗਿਆ – ਇਹ ਆਵਾਰਾ, ਚੋਰ, ਅਸਭਿਆ ਹਨ,ਤੇ ਇਸ ਤਰੀਕੇ ਨਾਲ ਉਨ੍ਹਾਂ ਦੀ ਮੌਤ ਦਾ ਫੈਸਲਾ ਲਿਆ ਗਿਆ।
ਨਾਜ਼ੀ ਹਕੂਮਤ ਦੇ ਕੈਂਪਾਂ – ਆਉਸ਼ਵਿਟਜ਼, ਡਾਖਾਊ,ਟ੍ਰੇਬਲਿੰਕਾ ਇਨ੍ਹਾਂ ਵਿਚ ਲੱਖਾਂ ਰੋਮਨੀ ਲੋਕਾਂ ਨੂੰ ਬੇਰਹਮੀ ਨਾਲ ਮਾਰਿਆ ਗਿਆ।ਔਰਤਾਂ, ਬੱਚੇ, ਬਜ਼ੁਰਗ – ਕਿਸੇ ਨੂੰ ਨਹੀਂ ਬਖਸ਼ਿਆ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ 5 ਤੋਂ 7 ਲੱਖ ਰੋਮਨੀ ਲੋਕ
ਹੋਲੋਕਾਸਟ ਦੌਰਾਨ ਮਾਰੇ ਗਏ।ਇਹ ਹਿੱਸਾ ਅਕਸਰ ਇਤਿਹਾਸ ਦੀਆਂ ਕਿਤਾਬਾਂ ਵਿਚ ਭੁਲਾਇਆ ਜਾਂਦਾ ਹੈ।ਪਰ ਇਹ ਕੌਮ ਨਹੀਂ ਭੁਲਦੀ — ਕਿਉਂਕਿ ਉਹਨਾਂ ਦੀਆਂ ਯਾਦਾਂ ਅਜੇ ਵੀ ਚੰਗੀ ਤਰ੍ਹਾਂ ਜਿਊਂਦੀਆਂ ਹਨ।
ਸੁਸ਼ਮਾ ਸਵਰਾਜ, ਜੋ ਕਿ 2016 ਵਿੱਚ ਭਾਰਤ ਦੀ ਵਿਦੇਸ਼ ਮੰਤਰੀ ਸਨ, ਨੇ ਰੋਮਾ (ਜਿਪਸੀ) ਲੋਕਾਂ ਨੂੰ “ਭਾਰਤ ਦੇ ਬੱਚੇ” ਕਿਹਾ ਅਤੇ ਉਨ੍ਹਾਂ ਦੀ ਭਾਰਤੀ ਮੂਲਤਾਵਾਦੀ ਪਛਾਣ ਨੂੰ ਮੰਨਤਾ ਦਿੱਤੀ। ਉਨ੍ਹਾਂ ਨੇ ਨਵੀਂ ਦਿੱਲੀ ਵਿੱਚ ਆਯੋਜਿਤ ਤਿੰਨ ਦਿਨਾਂ ਅੰਤਰਰਾਸ਼ਟਰੀ ਰੋਮਾ ਸੰਮੇਲਨ ਅਤੇ ਸੱਭਿਆਚਾਰਕ ਮੇਲੇ ਦੀ ਉਦਘਾਟਨਾ ਦੌਰਾਨ ਇਹ ਬਿਆਨ ਦਿੱਤਾ।
ਸੁਸ਼ਮਾ ਸਵਰਾਜ ਦੇ ਮੁੱਖ ਬਿਆਨ ਇਸ ਪ੍ਰਕਾਰ ਸੀ “ਤੁਸੀਂ ਭਾਰਤ ਦੇ ਉਹ ਬੱਚੇ ਹੋ ਜੋ ਸਦੀਆਂ ਪਹਿਲਾਂ ਵਿਦੇਸ਼ਾਂ ਵਿੱਚ ਗਏ, ਮੁਸ਼ਕਿਲ ਹਾਲਾਤਾਂ ਵਿੱਚ ਜੀਵਨ ਬਿਤਾਇਆ, ਪਰ ਆਪਣੀ ਭਾਰਤੀ ਪਛਾਣ ਨੂੰ ਕਾਇਮ ਰੱਖਿਆ। ਤੁਸੀਂ ਵਿਦੇਸ਼ਾਂ ਵਿੱਚ ਭਾਰਤੀ ਸੰਸਕਾਰਾਂ ਦੇ ਪਹਿਲੇ ਵਾਰਿਸ ਹੋ।”
ਮਸ਼ਹੂਰ ਲੇਖਕ ਵੀਰ ਰਜਿੰਦਰ ਰਿਸ਼ੀ ਨੇ ਇਸ ਵਿਸ਼ੇ ਉਪਰ ਬਹੁਤ ਵਿਸਥਾਰ ਨਾਲ਼ ਲਿਖਿਆ ਹੈ। ਉਨ੍ਹਾਂ ਨੇ ਰੋਮਾ ਲੋਕਾਂ ਦੀ ਭਾਰਤੀ ਮੂਲਤਾਵਾਦੀ ਪਛਾਣ ਨੂੰ ਉਜਾਗਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਦੀ ਰਚਨਾ “Roma – The Panjabi Emigrants…” ਵਿੱਚ ਰੋਮਾ ਲੋਕਾਂ ਦੀ ਯਾਤਰਾ ਅਤੇ ਉਨ੍ਹਾਂ ਦੀ ਪੰਜਾਬੀ ਜੜ੍ਹਾਂ ਬਾਰੇ ਵਿਸ਼ਲੇਸ਼ਣ ਕੀਤਾ ਗਿਆ ਹੈ। ਉਨ੍ਹਾਂ ਨੇ ਚੰਡੀਗੜ੍ਹ ਵਿੱਚ “Indian Institute of Romani Studies” ਦੀ ਸਥਾਪਨਾ ਕੀਤੀ ਅਤੇ “Roma” ਨਾਮਕ ਅਧਵਾਰਸ਼ਿਕ ਜਰਨਲ ਦੇ ਸੰਪਾਦਕ ਰਹੇ।
ਗੂਗਲ ਦੇ ਵੱਖ ਵੱਖ ਸ੍ਰੋਤਾਂ ਤੋਂ ਇਕਠੀ ਜਾਣਕਾਰੀ ਤੇ ਅਧਾਰਿਤ ਲਿਖਤ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



