ਪੰਜਾਬ

ਭੁਪਿੰਦਰ ਸਿੰਘ ਬੋਪਾਰਾਏ

(ਸਮਾਜ ਵੀਕਲੀ)

ਹਰ ਵੇਲੇ ਏਹੋ ਹੈ ਖਵਾਬ ਮੇਰੇ ਹਾਣੀਆਂ।
ਜੁਗ ਜੁਗ ਜੀਵੇ ਵੱਸੇ ਪੰਜਾਬ ਮੇਰੇ ਹਾਣੀਆਂ।

ਜੁਗ ਜੁਗ ਜੀਵੇ ਵੱਸੇ ਪੰਜਾਬ ਮੇਰੇ ਹਾਣੀਆਂ,
ਸੋਨ ਚਿੜੀ ਝੋਲ ਰਹੇ ਖਿਤਾਬ ਮੇਰੇ ਹਾਣੀਆਂ।

ਸੋਨ ਚਿੜੀ ਝੋਲ ਰਹੇ ਖਿਤਾਬ ਮੇਰੇ ਹਾਣੀਆਂ,
ਏਕਾ ਸਾਂਝ ਇੱਥੇ ਬੇ ਹਿਸਾਬ ਮੇਰੇ ਹਾਣੀਆਂ।

ਏਕਾ ਸਾਂਝ ਇੱਥੇ ਬੇ ਹਿਸਾਬ ਮੇਰੇ ਹਾਣੀਆਂ,
ਮੇਹਨਤਾਂ ਨੇ ਕੀਤਾ ਕਾਮਯਾਬ ਮੇਰੇ ਹਾਣੀਆਂ।

ਮੇਹਨਤਾਂ ਨੇ ਕੀਤਾ ਕਾਮਯਾਬ ਮੇਰੇ ਹਾਣੀਆਂ,
ਜਿੰਦਾਬਾਦ ਰਿਹਾ ਇਨਕਲਾਬ ਮੇਰੇ ਹਾਣੀਆਂ।

ਜਿੰਦਾਬਾਦ ਰਿਹਾ ਇਨਕਲਾਬ ਮੇਰੇ ਹਾਣੀਆਂ,
ਵਾਸੀ ਸੱਭੇ ਇੱਥੋਂ ਦੇ ਨਵਾਬ ਮੇਰੇ ਹਾਣੀਆਂ।

ਵਾਸੀ ਸੱਭੇ ਇੱਥੋਂ ਦੇ ਨਵਾਬ ਮੇਰੇ ਹਾਣੀਆਂ,
ਰਾਜੇ ਰਣਜੀਤ ਸੁੱਖਾ ਮਹਿਤਾਬ ਮੇਰੇ ਹਾਣੀਆਂ।

ਰਾਜੇ ਰਣਜੀਤ ਸੁੱਖਾ ਮਹਿਤਾਬ ਮੇਰੇ ਹਾਣੀਆਂ,
ਯੋਧੇ ਸੁਰ ਵੀਰਾਂ ਦੀ ਕਿਤਾਬ ਮੇਰੇ ਹਾਣੀਆਂ।

ਯੋਧੇ ਸੁਰ ਵੀਰਾਂ ਦੀ ਕਿਤਾਬ ਮੇਰੇ ਹਾਣੀਆਂ,
ਸਾਰਾ ਮਾਝਾ ਮਾਲਵਾ ਦੁਆਬ ਮੇਰੇ ਹਾਣੀਆਂ।

ਸਾਰਾ ਮਾਝਾ ਮਾਲਵਾ ਦੁਆਬ ਮੇਰੇ ਹਾਣੀਆਂ,
ਨਾਨਕ ਦੀ ਬਾਣੀ ਤੇ ਰਬਾਬ ਮੇਰੇ ਹਾਣੀਆਂ।

ਨਾਨਕ ਦੀ ਬਾਣੀ ਤੇ ਰਬਾਬ ਮੇਰੇ ਹਾਣੀਆਂ,
ਜੋਤ ਅਗੰਮੀ ਗੁਰੂ ਗ੍ਰੰਥ ਸਾਹਿਬ ਮੇਰੇ ਹਾਣੀਆਂ।

ਜੋਤ ਅਗੰਮੀ ਗੁਰੂ ਗ੍ਰੰਥ ਸਾਹਿਬ ਮੇਰੇ ਹਾਣੀਆਂ,
ਜਿਵੇਂ ਅਮਰਤੀ ਫ਼ਲ ਹੈ ਉਨਾਬ ਮੇਰੇ ਹਾਣੀਆਂ।

ਜਿਵੇਂ ਅਮਰਤੀ ਫ਼ਲ ਹੈ ਉਨਾਬ ਮੇਰੇ ਹਾਣੀਆਂ,
‘ਬੋਪਾਰਾਏ’ ਗ਼ਜ਼ਲਾਂ ਗੁਲਾਬ ਮੇਰੇ ਹਾਣੀਆਂ।

ਭੁਪਿੰਦਰ ਸਿੰਘ ਬੋਪਾਰਾਏ
ਸੰਗਰੂਰ
ਮੋ.97797-91442

Previous articleਵਿਸਾਖੀ
Next articleਸੱਚੀਆਂ