ਪੰਜਾਬੀ

(ਸਮਾਜ ਵੀਕਲੀ)

ਬੇਗਾਨੇ ਮੁਲਕ ਵਿੱਚ ਰਹਿਣਾ
ਬੇਗਾਨੀਆਂ ਤੇ
ਕਮੀਨਗੀ ਭਰੀਆਂ ਨਜ਼ਰਾਂ ਹੁਣ
ਬਦਲ ਚੁੱਕੀਆਂ ਨੇ
ਮੈਨੂੰ ਲੱਗਦਾ ਸੀ
ਸਭ ਤੋਂ ਪਹਿਲਾਂ ਕਤਲ ਹੁੰਦਾ ਹੈ
ਤੁਹਾਡੀ ਜ਼ੁਬਾਨ ਦਾ
ਆਪਣੀ ਬੋਲੀ ਦਾ
ਕਿ ਤੁਸੀ ਆਪਣੀ ਮਾਂ ਬੋਲੀ ਵਿੱਚ
ਗੱਲ ਨਹੀ ਕਰ ਸਕਦੇ
ਪਰ ਹੁਣ ਨਹੀ
ਮੈਂ ਆਪਣੀ ਪੰਜਾਬੀ ਬੋਲੀ ਵਿੱਚ ਹੀ
ਗੱਲ ਕਰ ਸਕਦੀ ਹਾਂ
ਕਿਓਂ ਨਹੀ ਜੇ ਮੈਂ ਬੇਗਾਨੇ ਮੁਲਕ ਦੀ
ਬੋਲੀ ਆਪਨਾਈ ਏ
ਮੇਰੇ ਅੱਗੇ ਸਵਾਲ ਸੀ
ਕਿਓਂ ਨਾਂ ਮੈਂ ਉਹਨਾਂ ਨੂੰ
ਆਪਣੀ ਬੋਲੀ ਵਿੱਚ ਹੀ
ਸਤਿ ਸ੍ਰੀ ਅਕਾਲ ਬੁਲਾ ਦਵਾਂ
ਆਪਣੀ ਪੰਜਾਬੀ ਬੋਲੀ ਵਿੱਚ ਹੀ
ਗੱਲ ਕਰਨ ਲਈ ਕਿਹਾ
ਉਹਨਾਂ ਅੱਗੇ ਸਵਾਲ ਸੀ
ਉਹਨਾਂ ਨੇ ਮੈਨੂੰ ਪੰਜਾਬੀ ਲਈ
ਪਾਕਿਸਤਾਨ ਦੀ ਲੜਕੀ ਬੁਲਾਈ
ਉਸ ਨੇ ਮੇਰੇ ਨਾਲ ਪੰਜਾਬੀ ਗੱਲ ਕੀਤੀ
ਸਵਾਲ ਤੇ ਸਵਾਲ
ਗਿਣੇ ਮਿੱਥੇ ਸ਼ਬਦ ਦਾ ਕਾਫ਼ਲਾ
ਚੱਲਦਾ ਗਿਆ
ਸਾਡੇ ਇਸ਼ਾਰਿਆਂ ਦੀ
ਗੱਲ-ਬਾਤ ਬੋਲਚਾਲ ਨੇ
ਉਸ ਮੁਲਕ ਦੀ ਰਹਿਨੁਮਾ ਨੂੰ
ਗੂੰਗੇ ਹੋਣ ਦਾ ਅਹਿਸਾਸ
ਸਾਡੇ ਸਾਹਮਣੇ ਹੰਢਾਉਣ ਪਿਆਂ
ਮੇਰੀ ਜਾਨ ਪੰਜਾਬੀ ਏ
ਮੇਰੀ ਸ਼ਾਨ ਪੰਜਾਬੀ ਏ
ਜੋ ਵੀ ਮੈਨੂੰ ਤੱਕਦੇ ਨੇ
ਮੇਰੀ ਪਛਾਣ ਪੰਜਾਬੀ ਏ

ਗੁਰਬਿੰਦਰ ਕੌਰ (ਸਪੇਨ)

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿਆਰੀਆਂ ਰੁੱਤਾਂ
Next articleਬਾਹਰਲੀ ਕੁੜੀ