ਪੰਜਾਬ

ਗੁਰਬਿੰਦਰ ਕੌਰ

(ਸਮਾਜ ਵੀਕਲੀ)

ਅੱਜ ਪੰਜਾਬ ਕਿਓਂ ਉਦਾਸ ਹੈ
ਏਦਾਂ ਪੋਟਾ ਪੋਟਾ ਉਦਾਸ ਹੈ
ਏਦੀ ਉਦਾਸੀ, ਮੇਰੀ ਉਦਾਸੀ
ਬੱਚਿਆ ਦੇ ਖ਼ਾਬਾਂ ਦੀ ਉਦਾਸੀ
ਵਰਗਾ, ਮੇਰੇ ਪੰਜਾਬ ਹੈ !
ਅੱਜ ਪੰਜਾਬ ਕਿਓਂ ਉਦਾਸ ਹੈ!

ਪਿੱਪਲ਼ ਥੱਲੇ ਬੈਠੇ ਬਜ਼ੁਰਗਾਂ ਦਾ
ਹਾਸਾ ਉਦਾਸ ਹੈ!
ਜਿਹਦੇ ਪੁੱਤਰਾਂ ਦੇ ਭੱਵਿਖ ਦੀ
ਸਿਆਸਤ ਦੀ ਲਹਿਰ ਚੱਲ ਪਈ
ਘਰ ਦੀ ਇੱਜਤ ਬੇਗਾਨਿਆਂ ਦੇ
ਹੱਥ ਚ ਵਿਕ ਚੱਲੀ
ਮੈਂ ਉੱਜੜੀ ਹੋਈ ਮਾਰਥਾਲਾ ਰੇਤਾਂ ਦੀ
ਤੱਪਦੀ ਸੱੜਦੀ ਤਾਪ ਹਾਂ
ਅੱਜ ਪੰਜਾਬ ਕਿਓਂ ਉਦਾਸ ਹੈ!

ਇਹਦੇ ਹਾਸਿਆਂ ਦੇ ਵਣਜਾਰੇ
ਪਤਾ ਨਹੀ ਕਿਓਂ ,ਇੱਥੋ ਉੱਡ ਪੱਡਾ ਚੱਲੇ
ਦੇਸ਼ ਪ੍ਰਦੇਸ਼ ਰੋਟੀ ਦੀ ਖ਼ਾਤਰ ,ਦਰ ਛੱਡ ਚੱਲਿਆਂ
ਸਿੱਖਿਆ ਦੀ ਖ਼ਾਤਰ ,ਰੋਜ਼ਗਾਰ ਦੀ ਖ਼ਾਤਰ
ਮਾਂਵਾਂ ਦੇ ਪੁੱਤਾਂ ਧੀਆਂ ,ਬੇਗਾਨੇ ਹੱਥ ਵਿਕੇ ਚੱਲੇ!
ਅੱਜ ਪੰਜਾਬ ਕਿਓਂ ਉਦਾਸ ਹੈ

ਇਹਦੇ ਪਿੱਪਲ਼ ਤੇ ਬੋਹੜ ਤੇ ਪੀਂਘਾਂ ਨਹੀਓੁ ਪੈਣੀ
ਹੁਣ ਨੱਚ ਨੱਚ ਧਰਤੀ ਰੰਗਲੀ ਨਹੀਓੁ ਮੱਚਣੀ
ਹੁਣ ਸੁਹਰਿਆਂ ਤੋਂ ਮੁੜ ਮੁਟਿਆਰ ਤਿ੍ਰਝਣਾ
ਬੰਸਤ ਦੀ ਰੁੱਤੇ ਚਰਖੇ ਤੰਦ ਨਈ ਪਾਉਣੀ
ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ
ਕਿਸੇ ਨਈਓੁ ਗਾਉਣੀ
ਅੱਜ ਪੰਜਾਬ ਏਸੇ ਲਈ ਉਦਾਸ ਹੈ!

ਪੰਜਾਬ ਉਦਾਸ ਹੈ,
ਹਰ ਸੁਹਿਰਦ ਇਨਸਾਨ ਵਾਂਗ ਉਦਾਸ ਹੈ
ਕਿ ਇਸ ਬੱਲਦੀ ਅੱਗ ਦਾ ਕੀ ਹੋਵੇ
ਇਸ ਸੱਰਬਤ ਦਾ ਭਲਾ ਮੰਗਣ ਵਾਲੇ ਫ਼ੱਕਰ ਨੂੰ
ਵੈਰੀਆਂ ਸਰਬੱਤ ਦਾ ਦੁਸ਼ਮਣ ਕਰਾਰ ਦਿੱਤਾ
ਤੇ ਆਪਣੇ ਹੀ ਚੁਗਿਰਦੇ ਵਿੱਚ ਅਜਨਬੀ ਬਣ ਦਿੱਤਾ

ਪੰਜਾਬ ਦਾ ਦਿਲ ਕਰਦਾ ਹੈ ਕਿ ਇਹਦੇ ਪੁੱਤਰਾਂ ਧੀਆਂ
ਕਦੀ ਦੋ ਪਲ ਇਹਦੇ ਕੋਲ ਬੈਠਣ ਤੇ ਮੈਂ ਸਮਝਿਆਂ
ਮੇਰੇ ਕੋਮ ਦੇ ਸ਼ੇਰ ਤੁਸੀ!
ਜੇ ਚੰਗੇ ਭੱਵਿਖ ਤੇ ਮਿੱਠੇ ਸੰਗੀਤ ਵਰਗੀ
ਜ਼ਿੰਦਗੀ ਦੀ ਚਾਹਤ ਹੈ
ਤਾਂ ਆਪਣੇ ਅੰਦਰ ਇਕ ਨਵੀਂ ਸੋਚ ਲਿਆਓ
ਸੱਚ ਤੇ ਲੜਣਾ ਦੀ ਆਦਤ ਆਪਨਾਓੁ
ਫਿਰ ਤੁਹਾਡਾ ਪੰਜਾਬ ਆਬਦ ਹੈ
ਫਿਰ ਤੁਹਾਡਾ ਪੰਜਾਬ ਆਬਦ ਹੈ!

ਗੁਰਬਿੰਦਰ ਕੌਰ ਠੱਟਾ ਟਿੱਬਾ ਕਪੂਰਥਲਾ (ਸਪੇਨ)

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਕਰੇੇਨ ਸੰਕਟ ਨੂੰ ਟਾਲਣ ਲਈ ਕੌਮਾਂਤਰੀ ਭਾਈਚਾਰੇ ਦੀਆਂ ਕੋਸ਼ਿਸ਼ਾਂ ਤੇਜ਼
Next articleਇਮਰਾਨ ਫਰਵਰੀ ਦੇ ਆਖਰੀ ਹਫ਼ਤੇ ਰੂਸ ਜਾਣਗੇ; ਦੁਵੱਲੇ ਮੁੱਦਿਆਂ ’ਤੇ ਹੋਵੇਗੀ ਗੱਲਬਾਤ