ਪੰਜਾਬ

ਗੁਰਬਿੰਦਰ ਕੌਰ

(ਸਮਾਜ ਵੀਕਲੀ)

ਕਿੱਥੇ ਪੰਜਾਬ ਤੂੰ
ਤੂੰ ਕਹਿੰਦਾ ਤੂੰ
ਜਾਗ ਗਿਐ
ਕਿਹੜੇ ਤੂੰ ਰਾਹ ਪਿਆਂ

ਸਿਆਸਤ ਐਸੀ ਜਾਗ ਪਈ
ਕਿਸਾਨੀ ਕਿਹੜੀ ਰਾਹ ਪਈ
ਜਿਸ ਦਾ ਯਾਰ ਖ਼ਾਸ ਤੂੰ
ਖੂੰਜੀ ਖੁਰਲੀ ਵੜ ਗਿਆ

ਜਾਂ ਭੀੜ ਵਿੱਚ ਹੀ ਰਲ ਗਿਆ
ਜਾਂ ਅਕਾਸ਼ ਵਿੱਚ ਵੜ ਗਿਆ
ਪਾ ਕੇ ਬਣ ਚੋਰ ਦਾ ਕਿੱਥੇ ਖੜ ਗਿਆ
ਕਿਸ ਵਾਹਨ ਤੇ ਆ ਰਿਹਾ

ਕੱਛੂ ਦੀ ਚਾਲ ਤੇ ਚੱਲ ਰਿਹਾ
ਜਾ ਕੇ ਪੈਦਲ ਰਾਹ ਪਿਆਂ
ਕੰਡੇ ਦੀ ਚੁਭ ਤੋਂ ਲੰਗੜਾ ਰਿਹਾ
ਜਾ ਕੇ ਰਸਤਾ ਭੁੱਲ ਗਿਆ

ਹਨੇਰੇ ਚ ਰੁਲ਼ ਗਿਆ
ਜਾ ਕੇ ਅਕਾਸ਼ ਚੜ ਗਿਆ
ਕਿਧਰੇ ਪਿੱਛੇ ਰਹਿ ਗਿਆ
ਥੱਕ ਕਿਧਰੇ ਬਹਿ ਗਿਆ

ਸਭ ਕੁਝ ਤੋਂ ਜਾਣਦਾ
ਜਾਣ ਕੇ ਵੀ ਅਣਜਾਣ ਬਣਦਾ
ਜਾਂ ਤੋਂ ਦੀਵਾਨ ਹੋ ਗਿਆ
ਜਾਂ ਕੇ ਕਿੱਥੋਂ ਖੋਲ ਗਿਆ

ਮੰਜਿਲ ਪਈ ਉਡੀਕਦੀ
ਵਾਜਾਂ ਪਈ ਮਾਰਦੀ
ਕਿੱਥੋਂ ਤੈਨੂੰ ਮਾਰ ਪਈ
ਕਿਹੜੇ ਦਰਿਆਵਾਂ ਚ ਵਹਿ ਗਿਆ
ਮਿੱਟੀ ਵਿੱਚ ਤੋਂ ਖੁਰ ਗਿਆ

ਜਾ ਤੋਂ ਬਹੁਤ ਉਦਾਸ ਹਾਂ
ਲੱਭ ਕੋਈ ਧਰਵਾਸ ਹਾਂ
ਤੇਰੇ ਦਰ ਤੇ ਖੜ ਅਕਾਲ ਹੈ
ਗੁਰਮੁੱਖੀ ਮਿਲ਼ਨਾ ਦੀ ਆਸ ਹੈ

ਕਰਦੀ ਪਈ ਹੱਥ ਜੋੜ ਕੇ
ਗੁਰਬਿੰਦਰ ਅਰਦਾਸ ਹੈ
ਜਾ ਕਿ ਸਭ ਕੁਝ ਜਾਣਦੀ
ਹੋ ਗਈ ਤੋਂ ਅਨਜਾਣ ਹੈ

ਕੁਰਸੀ ਦੀ ਖ਼ਾਤਰ
ਬਣ ਬੈਠੀ ਅਣਜਾਣ ਤੋਂ
ਆਪਣੀ ਹੀ ਹੋਮ ਵਿਕਾਰ ਦੀ
ਹੋ ਚੁੱਕੀ ਦਾਸ ਤੋਂ
ਕਿੱਥੇ ਪੰਜਾਬ ਤੋਂ ਕਿੱਥੇ ਪੰਜਾਬ ਤੋਂ

ਗੁਰਬਿੰਦਰ ਕੌਰ ਠੱਟਾ ਟਿੱਬਾ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਜੋਕੇ ਹਲਾਤ
Next articleਕਰੋਨਾ: ਭਾਰਤ ਵਿੱਚ 2,09,918 ਨਵੇਂ ਕੇਸ, 959 ਮੌਤਾਂ