ਨਵਾਂ ਸ਼ਹਿਰ, (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ ) ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਕੰਟਰੈਕਟ ਵਰਕਰ ਯੂਨੀਅਨ ਰਜਿ, ਨੰਬਰ 23 ਦੀ ਚੋਣ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ, ਗਗਨਦੀਪ ਸਿੰਘ ਸੁਨਾਮ ਅਤੇ ਯਾਦਵਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਚੋਣ ਕਰਨ ਤੋਂ ਪਹਿਲਾਂ ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਇਹ ਕੱਚੇ ਕਾਮੇ ਪਿਛਲੇ 15-20 ਸਾਲਾਂ ਤੋਂ ਲਗਾਤਾਰ ਵਿੱਚ ਠੇਕੇਦਾਰਾਂ, ਕੰਪਨੀਆਂ ਅਤੇ ਸੋਸਾਇਟੀਆਂ ਦੇ ਜਰੀਏ ਸੀਵਰੇਜ ਬੋਰਡ ਵਿੱਚ ਭਰਤੀ ਕੀਤੇ ਹੋਏ ਹਨ ਜਿਨ੍ਹਾਂ ਦੀ ਉਕਤ ਏਜੰਸੀਆਂ ਵੱਲੋਂ ਵੱਡੇ ਪੱਧਰ ਤੇ ਲੁੱਟ ਕੀਤੀ ਜਾ ਰਹੀ ਹੈ । ਵਰਕਰਾਂ ਨੂੰ ਕਿਰਤ ਕਾਨੂੰਨ ਮੁਤਾਬਕ ਤਨਖਾਹ ਨਹੀਂ ਮਿਲ ਰਹੀ ਅਤੇ ਵਰਕਰਾਂ ਦੀ ਤਨਖਾਹ ਵਿੱਚੋਂ ਈ,ਪੀ,ਐਫ, ਦੀ ਕਟੌਤੀ ਕਰਕੇ ਜਮਾ ਨਹੀਂ ਨਹੀਂ ਕਰਵਾਇਆ ਗਿਆ ਆਦਿ ਮੰਗਾਂ ਤੇ ਖੁੱਲ ਕੇ ਚਰਚਾ ਕੀਤੀ ਗਈ ਉਪਰੰਤ ਕੱਚੇ ਮੁਲਾਜ਼ਮਾਂ ਨੇ ਪਾਠਕਾਂ ਮਹੱਲਾ ਬਣੇ ਟਿਊਬਵੈਲ ਉੱਤੇ ਵਿਸ਼ਾਲ ਇਕੱਤਰਤਾ ਕਰਨ ਤੋਂ ਬਾਅਦ ਸਰਬਸੰਮਤੀ ਨਾਲ ਜਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਮੇਜਰ ਸਿੰਘ ਨਵਾਂਸ਼ਹਿਰ ਜਿਲਾ ਪ੍ਰਧਾਨ, ਬਲਵੀਰ ਸਿੰਘ ਬੰਗਾ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਮੀਤ ਪ੍ਰਧਾਨ ਜਨਰਲ ਸਕੱਤਰ ਸੁਖਦੇਵ ਕੁਮਾਰ, ਜਿਲਾ ਖਜਾਨਚੀ ਮਨਦੀਪਕ ਪਾਠਕ, ਸਹਾ.ਖਜਾਨਚੀ ਗੁਲਸ਼ਨ ਕੁਮਾਰ ,ਪ੍ਰੈਸ ਸਕੱਤਰ ਸੁਨੀਲ ਗੌਤਮ , ਸਹਾ. ਪ੍ਰੈਸ ਸਕੱਤਰ ਲੱਕੀ ਘਈ, ਸਹਾ. ਜਨਰਲ ਸਕੱਤਰ ਮਨਜਿੰਦਰ ਸਿੰਘ, ਸਲਾਹਕਾਰ ਹਰਕੇਸ਼ ਕੁਮਾਰ ,ਅਮਰਦੀਪ ਸਿੰਘ ਖਾਲਸਾ, ਜੈਖੁਸ਼ ਬੰਗਾ ,ਬਲਵਿੰਦਰ ਕੁਮਾਰ ,ਸੁਖਦੇਵ ਸਿੰਘ ਨਵਾਂ ਸ਼ਹਿਰ ,ਮਹਿੰਦਰ ਸਿੰਘ ਬਲਾਚੌਰ, ਰਕੇਸ਼ ਕੁਮਾਰ ਬਲਾਚੌਰ, ਸਤਨਾਮ ਸਿੰਘ ਬਲਾਚੌਰ, ਸੰਦੀਪ ਕੁਮਾਰ ਬੰਗਾ ,ਜਗਤਾਰ ਚੰਦ ਬੰਗਾ, ਸੁਰਿੰਦਰਪਾਲ ਸਿੰਘ ਨਵਾਂ ਸ਼ਹਿਰ, ਮਨਦੀਪ ਘਈ, ਰਕੇਸ਼ ਕੁਮਾਰ ਨਵਾਂ ਸ਼ਹਿਰ, ਜਸਬੀਰ ਕੁਮਾਰ ਬੰਗਾ ( ਸਾਰੇ ਕਾਰਜਕਾਰੀ ਮੈਂਬਰ) ਕਮੇਟੀ ਦੇ ਮੈਂਬਰ ਚੁਣੇ ਗਏ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



