ਸ਼ਿਕਾਇਤ ਕਰਤਾ ਵੱਲੋਂ ਮੁੱਖ ਮੰਤਰੀ ਨੂੰ ਸਬੂਤਾਂ ਸਮੇਤ ਦੁਬਾਰਾ ਸ਼ਿਕਾਇਤ ਅਤੇ ਸਖ਼ਤ ਕਾਰਵਾਈ ਦੀ ਮੰਗ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਨਿਊ ਸ਼ਿਵਾ ਜੀ ਨਗਰ ਗਲੀ ਨੰਬਰ ਚਾਰ ਵਿਖੇ ਰਿਹਾਇਸ਼ੀ ਬਿਲਡਿੰਗ ਮਾਲਕ ਵੱਲੋਂ ਥੱਲੇ ਦੁਕਾਨਾਂ ਕੱਟਣ ਕਾਰਨ ਮੁਹੱਲਾ ਨਿਵਾਸੀ ਤਜਿੰਦਰ ਸਿੰਘ ਵੱਲੋਂ ਮਾਰਚ ਮਹੀਨੇ ਨਗਰ ਨਿਗਮ ਅਧਿਕਾਰੀਆਂ ਨੂੰ ਦੁਕਾਨਾਂ ਦੀ ਸ਼ਿਕਾਇਤ ਦਿੱਤੀ ਗਈ ਅਤੇ ਨਿਗਮ ਅਧਿਕਾਰੀਆਂ ਵੱਲੋਂ ਦੁਕਾਨਾਂ ਸੀਲ ਕਰ ਦਿੱਤੀਆਂ । ਨਿਗਮ ਵੱਲੋਂ ਸੀਲ ਕੀਤੀਆਂ ਦੁਕਾਨਾਂ ਉੱਪਰ ਅਣ ਅਧਿਕਾਰਿਕ ਦੁਕਾਨਾਂ ਲਿਖ ਕੇ ਲਗਾ ਦਿੱਤਾ ਗਿਆ। ਪਰ ਦੁਕਾਨਾਂ ਦੀਆਂ ਸੀਲਾਂ ਕੁਝ ਸਮੇਂ ਬਾਅਦ ਹੀ ਉਤਰੀਆਂ ਪਾਈਆਂ ਗਈਆਂ ਜਿਸ ਉਪਰੰਤ ਅੱਜ ਸ਼ਿਕਾਇਤ ਕਰਤਾ ਤਜਿੰਦਰ ਸਿੰਘ ਨੇ ਮੁੱਖ ਮੰਤਰੀ, ਡਿਪਟੀ ਕਮਿਸ਼ਨਰ ਅਤੇ ਕਮਿਸ਼ਨਰ ਨਗਰ ਨਿਗਮ ਨੂੰ ਨੱਥੀ ਕਰਕੇ ਦੁਬਾਰਾ ਲਿਖਤ ਸ਼ਿਕਾਇਤ ਸਬੂਤਾਂ ਸਮੇਤ ਕੀਤੀ ਹੈ ਅਤੇ ਸ਼ਿਕਾਇਤ ਕਰਤਾ ਨੇ ਮੰਗ ਕੀਤੀ ਹੈ ਕਿ ਸੀਲਾਂ ਤੋੜਨ ਵਾਲੇ ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ । ਇਸ ਬਾਬਤ ਜਦੋਂ ਬਿਲਡਿੰਗ ਮਾਲਕ ਮਨੀਸ਼ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਆਖਿਆ ਕਿ ਸਾਰੇ ਇਲਾਕੇ ਵਿੱਚ ਘਰਾਂ ਦੇ ਥੱਲੇ ਦੁਕਾਨਾਂ ਹਨ ਅਤੇ ਸਭ ਚੱਲ ਰਹੀਆਂ ਹਨ। ਮੇਰੀਆਂ ਦੁਕਾਨਾਂ ਨਾਲ ਹੀ ਕੀ ਸਮੱਸਿਆ ਹੈ ਅਤੇ ਸੀਲਾਂ ਮੇਰੀ ਗੈਰ ਮੌਜੂਦਗੀ ‘ਚ ਲਗਾਈਆਂ ਗਈਆਂ ਅਤੇ ਗੈਰ ਮੌਜੂਦਗੀ ‘ਚ ਹੀ ਟੁੱਟੀਆਂ ਹਨ ਮੈਨੂੰ ਇਸ ਬਾਰੇ ਕੁਝ ਪਤਾ ਨਹੀਂ ਹੈ ਅਤੇ ਮੇਰੀਆਂ ਦੁਕਾਨਾਂ ਬੰਦ ਹਨ ਕਿਰਾਏ ਤੇ ਨਹੀਂ ਦਿੱਤੀਆਂ ਹੋਈਆਂ । ਜਦੋਂ ਤੇਜਿੰਦਰ ਸਿੰਘ ਸ਼ਿਕਾਇਤ ਕਰਤਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਆਖਿਆ ਕਿ ਇਹ ਦੁਕਾਨਾਂ ਪਹਿਲਾਂ ਨਿਗਮ ਵੱਲੋਂ ਸੀਲ ਕੀਤੀਆਂ ਗਈਆਂ ਸਨ ਅਤੇ ਹੁਣ ਅਸੀ ਨਿਗਮ ਤੋਂ ਸੀਲਾਂ ਤੋੜਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



