ਬਦਲਾਵ ਦੇ ਨਾਂ ਤੇ ਬਣੀ ਆਮ ਪਾਰਟੀ ਦਾ ਦੋਗਲਾ ਚੇਹਰਾ ਬੇਨਕਾਬ ਪ੍ਰਵੀਨ ਬੰਗਾ
(ਸਮਾਜ ਵੀਕਲੀ) ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸੈਨਟ ਦੀਆਂ ਚੋਣਾਂ ਨੂੰ ਟਾਈਮ ਸਿਰ ਨਾ ਕਰਵਾਉਣਾ ਕੇਂਦਰ ਸਰਕਾਰ ਦੀ ਸਾਜਿਸ਼ ਹੈ ਜਿਸ ਦੇ ਤਹਿਤ ਉਹ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨਾ ਚਾਹੁੰਦੇ ਹਨ, ਤਾਂ ਕਿ ਬੀਜੇਪੀ ਸਰਕਾਰ ਪੰਜਾਬ ਯੂਨੀਵਰਸਿਟੀ ਨੂੰ ਸੰਘ ਦੀ ਸ਼ਾਖਾ ਬਣਾ ਸਕੇ। ਬਹੁਜਨ ਸਮਾਜ ਪਾਰਟੀ ਇਸ ਘਾਤਕ ਨੀਤੀ ਦੀ ਨਿਖੇਦੀ ਕਰਦੀ ਹੈ। ਬਸਪਾ ਦੇ ਸਟੂਡੈਂਟਸ ਵਿੰਗ ਬਹੁਜਨ ਸਟੂਡੈਂਟਸ ਫਰੰਟ ਪੰਜਾਬ ਦੇ ਸਾਬਕਾ ਜਨਰਲ ਸਕੱਤਰ ਬਸਪਾ ਪੰਜਾਬ ਦੇ ਸੀਨੀਅਰ ਆਗੂ ਪ੍ਰਵੀਨ ਬੰਗਾ ਇੰਚਾਰਜ ਲੋਕ ਸਭਾ ਹਲਕਾ ਅੰਨਦਪੁਰ ਸਾਹਿਬ ਨੇ ਆਖਿਆ ਕੇਂਦਰ ਦੇ ਨਾਲ ਨਾਲ ਪੰਜਾਬ ਸਰਕਾਰ ਵੀ ਬਿਲਕੁਲ ਜਵਾਬਦੇਹ ਹੈ ਤੇ ਪੰਜਾਬ ਸਰਕਾਰ ਨੂੰ ਕੇਂਦਰ ਦੀ ਇਸ ਨੀਤੀ ਦਾ ਸਖ਼ਤੀ ਨਾਲ ਵਿਰੋਧ ਕਰਨਾ ਚਾਹੀਦਾ ਹੈ। ਕਿਉਂਕਿ ਕੇਂਦਰ ਸਰਕਾਰ ਓਦੋਂ ਹੀ ਕੋਈ ਫੈਸਲਾ ਕਰ ਸਕਦੀ ਹੈ ਜਦੋਂ ਪੰਜਾਬ ਸਰਕਾਰ ਉਸ ਫੈਸਲੇ ਨਾਲ਼ ਸਹਿਮਤ ਹੋਵੇ। ਬੀਤੇ ਦਿਨ ਹੀ ਜੋ ਪੰਜਾਬ ਯੂਨੀਵਰਸਿਟੀ ਅੰਦਰ ਸਟੂਡੈਂਟਸ ਤੇ ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਗਿਆ ਅਤੇ ਪਰਚੇ ਕੀਤੇ ਗਏ ਉਸ ਦਾ ਵੀ ਅਸੀਂ ਵਿਰੋਧ ਕਰਦੇ ਹਾਂ। ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਪੁਰਜੋਰ ਮੰਗ ਕਰਦੇ ਹਾਂ ਕਿ ਉਹ ਜਲਦੀ ਤੋਂ ਜਲਦੀ ਇਸ ਮਾਮਲੇ ਵਿੱਚ ਦਖਲ ਅੰਦਾਜੀ ਕਰਕੇ ਇਸ ਮਸਲੇ ਦਾ ਹੱਲ ਕਰਵਾਇਆ ਜਾਵੇ ਤਾਂ ਕਿ ਸਟੂਡੈਂਟਾਂ ਦਾ ਭਵਿੱਖ ਸਵਾਰਿਆ ਜਾ ਸਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly