ਸਾਬਕਾ ਕਪਤਾਨ ਯਾਦਵਿੰਦਰ ਸਿੰਘ ਯਾਦਾ ਬਣੇ ਪ੍ਰਧਾਨ ।
ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੱਤਰਕਾਰ ਪੰਜਾਬੀਆਂ ਦੀ ਹਰਮਨਪਿਆਰੀ ਖੇਡ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਭਾਰਤੀ ਟੀਮ ਦੇ ਸਾਬਕਾ ਕਪਤਾਨ ਯਾਦਵਿੰਦਰ ਸਿੰਘ ਯਾਦਾ ਸੁਰਖਪੁਰ, ਬਲਵੀਰ ਸਿੰਘ ਪਾਲਾ ਜਲਾਲਪੁਰ ਦੀ ਅਗਵਾਈ ਹੇਠ ਇੱਕ ਨਵੀਂ ਖੇਡ ਸੰਸਥਾ ਦਾ ਗਠਨ ਕੀਤਾ ਗਿਆ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਦੀ ਕਬੱਡੀ ਨੂੰ ਚੰਗੀ ਦਿਸ਼ਾ ਦੇਣ ਲਈ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਆਪਣੀ ਖੇਡ ਸੰਸਥਾ ਦਾ ਨਾਮ ਪੰਜਾਬ ਯੂਨਾਇਟਡ ਕਬੱਡੀ ਫੈਡਰੇਸ਼ਨ ਰੱਖਿਆ ਹੈ। ਇਸ ਕਬੱਡੀ ਫੈਡਰੇਸ਼ਨ ਦੇ ਗਠਨ ਦੇ ਨਾਲ ਹੀ ਪੰਜਾਬ ਦੇ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ। 7 ਫਰਵਰੀ ਨੂੰ ਸੰਸਥਾ ਬਣੀ ਅਤੇ 8 ਨੂੰ ਹੀ ਟੂਰਨਾਮੈਂਟ ਖੇਡਿਆ ਗਿਆ। ਇਸ ਦੇ ਨਾਲ ਹੀ ਦਰਜਨਾਂ ਟੂਰਨਾਮੈਂਟ ਹੋਰ ਵੀ ਬੁੱਕ ਹੋ ਗਏ ਹਨ। ਫੈਡਰੇਸ਼ਨ ਨੇ ਦੂਜਾ ਮੈਚ ਬੱਲੋਮਾਜਰਾ ਵਿਖੇ ਖੇਡਿਆ ਹੈ। ਇਸ ਮੌਕੇ ਯਾਦਾ ਸੁਰਖਪੁਰ ਤੇ ਪਾਲਾ ਜਲਾਲਪੁਰ ਨੇ ਕਿਹਾ ਕਿ ਅਸੀਂ ਕਬੱਡੀ ਦੀ ਬੇਹਤਰੀ ਲਈ ਕੰਮ ਕਰਾਂਗੇ। ਨਵੇਂ ਖਿਡਾਰੀਆਂ ਲਈ ਚੰਗੇ ਮੌਕੇ ਪ੍ਰਦਾਨ ਕੀਤੇ ਜਾਣਗੇ। ਇਹ ਫੈਡਰੇਸ਼ਨ ਪੰਜਾਬ ਵਿੱਚ ਕੰਮ ਕਰਦੀਆਂ ਖੇਡ ਸੰਸਥਾਵਾਂ ਦਾ ਸਤਿਕਾਰ ਕਰਦੀ ਹੈ। ਜੇਕਰ ਕੋਈ ਚੰਗਾ ਸੁਝਾਅ ਕਬੱਡੀ ਲਈ ਦੇਵੇਗਾ ਉਸ ਨੂੰ ਸਿਰ ਮੱਥੇ ਪ੍ਰਵਾਨ ਕਰਾਂਗੇ। ਇਸ ਫੈਡਰੇਸ਼ਨ ਨੂੰ ਅਰਜੁਨਾ ਐਵਾਰਡ ਸਨਮਾਨਿਤ ਸ੍ਰ ਬਲਵਿੰਦਰ ਸਿੰਘ ਫਿੱਡਾ,ਫਰਿਆਦ, ਦੁੱਲਾ ਬੱਗਾ ਪਿੰਡ,ਮਲੂਕ,ਸਾਜੀ ਸਕਰਪੁਰ, ਗੁਰਲਾਲ ਸੋਹਲ, ਪ੍ਰੀਤ ਲੱਧੂ, ਫੌਜੀ ਭੋਲੇ ਕੇ, ਪ੍ਰਸਿੱਧ ਖੇਡ ਬੁਲਾਰੇ ਰੁਪਿੰਦਰ ਸਿੰਘ ਜਲਾਲ, ਮਹਿੰਦਰ ਸਿੰਘ ਸੁਰਖਪੁਰ, ਦਵਿੰਦਰ ਸਿੰਘ ਸ੍ਰੀ ਚਮਕੌਰ ਸਾਹਿਬ,ਸੀਰਾ ਜੰਡਾਂਵਾਲਾ,ਸਿੰਦੂ ਸਵੱਦੀ,ਬਿੱਲਾ ਸੁਰਖਪੁਰ, ਆਦਿ ਦੀ ਅਗਵਾਈ ਮਿਲੀ ਹੈ। ਨੇੜਲੇ ਭਵਿੱਖ ਵਿਚ ਇਸ ਸੰਸਥਾ ਨੇ ਹੋਰ ਵੀ ਚੰਗੇ ਉਪਰਾਲੇ ਕਰਨੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj