ਦੁੱਖ ਦਾ ਪ੍ਰਗਟਾਵੇ ਲਈ ਪੰਜਾਬੀ ਲਿਖਾਰੀ ਸਭਾ ਦੀ ਮੀਟਿੰਗ

ਨਿਹਾਲ ਸਿੰਘ ਵਾਲਾ (ਸਮਾਜ ਵੀਕਲੀ)  (ਰਮੇਸ਼ਵਰ ਸਿੰਘ) ਪੰਜਾਬੀ ਲਿਖਾਰੀ ਸਭਾ ਨਿਹਾਲ ਸਿੰਘ ਵਾਲਾ ਦੀ ਵਿਸ਼ੇਸ਼ ਮੀਟਿੰਗ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਫ਼ੌਜੀ ਦੀਨਾ ਸਾਹਿਬ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਭਾ ਦੇ ਸੀਨੀਅਰ ਮੈਂਬਰ ਤੇ ਪੰਜਾਬ ਦੇ ਉੱਘੇ ਗੀਤਕਾਰ ਜਸਵੰਤ ਬੋਪਾਰਾਏ ਸਾਹਿਬ ਜੀ ਦੇ ਵੱਡੇ ਭਰਾ ਸਤਿਕਾਰ ਯੋਗ ਦਰਸ਼ਨ ਸਿੰਘ ਬੋਪਾਰਾਏ ਸਾਬਕਾ ਫੌਜੀ ਜੋ ਕਿ ਪਿਛਲੇ ਦਿਨੀਂ ਸੰਖੇਪ ਬਿਮਾਰੀ ਤੋਂ ਬਾਅਦ ਤਕਰੀਬਨ 82 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਜਸਵੰਤ ਬੋਪਾਰਾਏ ਤੇ ਉਨ੍ਹਾਂ ਦੇ ਪ੍ਰਵਾਰ ਨਾਲ਼ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਉਹ ਫੌਜ ਵਿੱਚੋਂ ਪੈਨਸ਼ਨ ਆ ਕੇ ਸ੍ਰੀ ਅੰਮ੍ਰਿਤਸਰ ਸ਼ਹਿਰ ਵਿੱਚ ਰਹਿੰਦੇ ਸਨ ਅਤੇ ਕਈ ਦਿਨਾਂ ਤੋਂ ਹਸਪਤਾਲ ਵਿੱਚ ਜੇਰੇ ਇਲਾਜ ਸਨ।ਇਸ ਸਮੇਂ ਅਮਰਜੀਤ ਸਿੰਘ ਫ਼ੌਜੀ ਦੀਨਾ ਸਾਹਿਬ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਪੰਜਾਬੀ ਲਿਖਾਰੀ ਸਭਾ ਨਿਹਾਲ ਸਿੰਘ ਵਾਲਾ ਜਸਵੰਤ ਬੋਪਾਰਾਏ ਸਾਹਿਬ ਜੀ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਹੋਏ ਵਾਹਿਗੁਰੂ ਅੱਗੇ ਅਰਦਾਸ ਕਰਦੀ ਹੈ ਕਿ ਵਾਹਿਗੁਰੂ ਦਰਸ਼ਨ ਸਿੰਘ ਬੋਪਾਰਾਏ ਜੀ ਦੀ ਰੂਹ ਨੂੰ ਚਰਨਾਂ ਵਿੱਚ ਨਿਵਾਸ ਦੇਵੇ ਤੇ ਪ‌੍ਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।ਇਸ ਸਮੇਂ ਸਭਾ ਦੇ ਸਰਪ੍ਰਸਤ ਮੰਗਲਮੀਤ ਪਤੋ, ਉੱਘੇ ਗੀਤਕਾਰ ਗੀਤਾ ਦਿਆਲਪੁਰਾ, ਸਭਾ ਦੇ ਜਨਰਲ ਸਕੱਤਰ ਬੀਬੀ ਅਮਨਦੀਪ ਕੌਰ ਹਾਕਮ ਸਿੰਘ ਵਾਲਾ, ਪ੍ਰਗਟ ਢਿੱਲੋਂ ਸਮਾਧ ਭਾਈ, ਯਸ਼ ਪੱਤੋਂ,ਪ੍ਰੀਤਮ ਲਹਿਰੀ ਪਤੋ, ਪ੍ਰਸ਼ੋਤਮ ਪਤੋ, ਹਰਪ੍ਰੀਤ ਪਤੋ, ਗੁਰਮੀਤ ਖਾਈ,ਨਿਰਮਲ ਸਿੰਘ ਰਣਸੀਂਹ, ਜਸਵੀਰ ਸ਼ਰਮਾ ਦੱਦਾਹੂਰ, ਮੰਦਰ ਦਿਓਲ ਅਲਕੜੇ, ਗੁਰਦੀਪ ਕੈੜਾ, ਬਲਵਿੰਦਰ ਮਾਨ, ਕੁਲਵੰਤ ਮਾਨ ਭਦੌੜ, ਬੂਟਾ ਸਿੰਘ ਅਲਕੜੇ, ਸਰਵਨ ਪਤੰਗ, ਸ਼ਮਸ਼ੇਰ ਮੱਲ੍ਹੀ ਫੂਲ, ਸੋਨੂੰ ਦੁਲੇਵਾਲੀਆ,ਗੁਰਾ ਮਹਿਲ ਭਾਈਰੂਪਾ, ਜਗਸੀਰ ਮਾਨ,ਲਾਭ ਸਿੰਘ ਡੋਡ, ਦਮਨਪ੍ਰੀਤ ਸਿੰਘ ਬਾਗੀ ਕੇ, ਅਰਸ਼ਦੀਪ ਭਾਗੀਕੇ, ਇੰਦਰਜੀਤ ਦੀਨਾ,ਨਵਜੋਤ ਕੌਰ ਦੀਨਾ ਅਤੇ ਹੋਰ ਸਾਹਿਤਕਾਰ ਲੇਖਕ ਹਾਜ਼ਰ ਸਨ। ਪ੍ਰੈਸ ਨੂੰ ਜਾਣਕਾਰੀ ਸਭਾ ਦੀ ਜਨਰਲ ਸਕੱਤਰ ਬੀਬੀ ਅਮਨਦੀਪ ਕੌਰ ਹਾਕਮ ਸਿੰਘ ਵਾਲਾ ਨੇ ਦਿੱਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਆਨੰਦਪੁਰ ਸਾਹਿਬ ਵਿਖੇ ਪ੍ਰਭ ਆਸਰਾ, ਕੁਰਾਲ਼ੀ ਵੱਲੋਂ ਮੁਫ਼ਤ ਮੈਡੀਕਲ ਕੈਂਪ ਦੀ ਸ਼ੁਰੂਆਤ 15 ਮਾਰਚ ਤੱਕ ਜਾਰੀ ਰਹਿਣੀਆਂ ਸੇਵਾਵਾਂ
Next articleਰੇਲ ਕੋਚ ਫੈਕਟਰੀ , ਕਪੂਰਥਲਾ ਵਿੱਚ ਵੰਦੇ ਭਾਰਤ ਕੋਚਾਂ ਦਾ ਉਤਪਾਦਨ ਸ਼ੁਰੂ