HOME ਪੰਜਾਬ ਟੈਕਸੀ ਓਪਰੇਟਰ ਯੂਨੀਅਨ ( ਰਜਿ 31) ਫ਼ਰੀਦਕੋਟ ਨੇ ਗਿਆਨ ਹੋਡਾ ਏਜੰਸੀ...

ਪੰਜਾਬ ਟੈਕਸੀ ਓਪਰੇਟਰ ਯੂਨੀਅਨ ( ਰਜਿ 31) ਫ਼ਰੀਦਕੋਟ ਨੇ ਗਿਆਨ ਹੋਡਾ ਏਜੰਸੀ ਦੇ ਸਹਿਯੋਗ ਨਾਲ ਕਰਵਾਇਆ ਟ੍ਰੈਫਿਕ ਨਿਯਮ ਸੈਮੀਨਾਰ :- ਚੇਅਰਮੈਨ ਜਸਵਿੰਦਰ ਭੱਟੀ

2
ਫ਼ਰੀਦਕੋਟ   (ਸਮਾਜ ਵੀਕਲੀ)   (ਸ਼ਿਵਨਾਥ) ਅੱਜ ਪੰਜਾਬ ਟੈਕਸੀ ਓਪਰੇਟਰ ਯੂਨੀਅਨ ( ਰਜਿ 31) ਫ਼ਰੀਦਕੋਟ ਵੱਲੋ ਗਿਆਨ ਹੋਡਾ ਏਜੰਸੀ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਡੀ.ਜੀ.ਪੀ ਪੰਜਾਬ ਦੀ ਹਦਾਇਤ ਤੇ ਐਸ.ਐਸ. ਪੀ ਪ੍ਰਗਿਆ ਜੈਨ ਆਈ.ਪੀ.ਐਸ ਜੀ ਹੁਕਮਾਂ ਨੂੰ ਧਿਆਨ ਵਿਚ ਰੱਖਦੇ ਹੋਏ “ਰਾਸ਼ਟਰੀ ਸੜਕ ਸੁਰੱਖਿਆ ਜਾਗਰੂਕਤਾ ਮਹੀਨਾ” ਸੈਮੀਨਾਰ ਕਰਵਾਇਆ ਗਿਆਂ। ਜਿਸ ਵਿੱਚ ਡਰਾਈਵਰ ਵੀਰਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਅਤੇ ਸੜਕ ਸੁਰੱਖਿਆ ਕਾਨੂੰਨ ਨੂੰ ਅਪਣਾਉਣ ਬਾਰੇ ਗੱਲਬਾਤ ਕੀਤੀ ਗਈ ਅਤੇ ਟੂ ਵਹੀਕਲ ਵਾਲਿਆਂ ਨੂੰ , ਓਨਾਂ ਦੀ ਸੇਫਟੀ ਲਈ ਹੈਲਮਟ ਵੰਡੇ ਗਏ। ਸੜਕ ਸੁਰੱਖਿਆ ਕਾਨੂੰਨ ਬਾਰੇ ਸੰਪੂਰਨ ਜਾਣਕਾਰੀ ਟ੍ਰੈਫਿਕ ਇੰਚਾਰਜ ਵਕੀਲ ਸਿੰਘ ਬਰਾੜ ਤੇ ਓਨਾਂ ਦੀ ਟੀਮ ਵੱਲੋ ਦਿੱਤੀ ਗਈ। ਇਸ ਸਮਾਗਮ ਦੇ ਮੁੱਖ ਮਹਿਮਾਨ ਸ.ਗਗਨਦੀਪ ਸਿੰਘ ਪੀ.ਸੀ.ਐਸ ਰਿਜਨਲ ਟਰਾਂਸਪੋਰਟ ਅਫਸਰ ਫ਼ਰੀਦਕੋਟ ਤੇ ਨਾਲ ਗੁਰਪਾਲ ਸਿੰਘ ਬਰਾੜ ਸਹਾਇਕ ਟਰਾਂਸਪੋਰਟ ਅਫਸਰ ਫ਼ਰੀਦਕੋਟ। ਇਹ ਜਾਣਕਾਰੀ ਪ੍ਰੈਸ ਨਾਲ ਯੂਨੀਅਨ ਦੇ ਚੇਅਰਮੈਨ ਜਸਵਿੰਦਰ ਸਿੰਘ ਭੱਟੀ ਨੇ ਸਾਂਝੀ ਕੀਤੀ। ਇਸ ਸਮੇ ਟ੍ਰੈਫਿਕ ਪੁਲਸ ਦੇ ਸਰਬਜੀਤ ਸਿੰਘ ਏ.ਐੱਸ. ਆਈ, ਲਖਬੀਰ ਸਿੰਘ ਏ.ਐਸ.ਆਈ, ਬਲਕਾਰ ਸਿੰਘ ਏ.ਐੱਸ. ਆਈ ਤੇ ਹੈਡ ਕਾਂਸਟੇਬਲ ਅਨੂ ਬਾਲਾ ਅਤੇ ਯੂਨੀਅਨ ਦੇ ਪ੍ਰਧਾਨ ਗੁਰਮੀਤ ਸਿੰਘ ਪੱਕਾ ਜਿਲਾ ਪ੍ਰਧਾਨ, ਸੁਖਦੇਵ ਸਿੰਘ ਵਾਈਸ ਪ੍ਰਧਾਨ, ਅੰਮ੍ਰਿਤ ਪਾਲ ਬਲਾਕ ਪ੍ਰਧਾਨ,ਗੁਰਤੇਜ ਸਿੰਘ ਬਲਾਕ ਪ੍ਰਧਾਨ ਅਤੇ ਪੰਜਾਬ ਟੈਕਸੀ ਉਪਰੇਟਰ ਯੂਨੀਅਨ ਦੀ ਸਮੁੱਚੀ ਟੀਮ ਮੌਕੇ ਤੇ ਮੌਜੂਦ ਸਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਓਮੈਕਸ ਗਰੁੱਪ ਨੇ ਓਮੈਕਸ ਚੌਕ, ਲੁਧਿਆਣਾ ਦੇ ਸਕੇਲਡ ਪ੍ਰੋਜੈਕਟ ਮਾਡਲ ਦਾ ਉਦਘਾਟਨ ਕੀਤਾ, ਜੋ ਸ਼ਹਿਰ ਦੇ ਦਿਲ ਵਿੱਚ ਇੱਕ ਆਲੀਸ਼ਾਨ ਵਿਰਾਸਤੀ ਬਾਜ਼ਾਰ ਬਣ ਰਿਹਾ ਹੈ।
Next articleਭਾਰਤ ਆ ਸਕਦਾ ਹੈ ਭਿਆਨਕ ਗਰਮੀ ਦੀ ਚਪੇਟ ‘ਚ, ਧਰਤੀ ਦਾ ਤਾਪਮਾਨ ਵਧਿਆ ਤਾਂ ਕਰੋੜਾਂ ਲੋਕਾਂ ਦੀ ਜ਼ਿੰਦਗੀ ਖ਼ਤਰੇ ‘ਚ