HOME ਭਾਰਤ ਆ ਸਕਦਾ ਹੈ ਭਿਆਨਕ ਗਰਮੀ ਦੀ ਚਪੇਟ ‘ਚ, ਧਰਤੀ ਦਾ ਤਾਪਮਾਨ...

ਭਾਰਤ ਆ ਸਕਦਾ ਹੈ ਭਿਆਨਕ ਗਰਮੀ ਦੀ ਚਪੇਟ ‘ਚ, ਧਰਤੀ ਦਾ ਤਾਪਮਾਨ ਵਧਿਆ ਤਾਂ ਕਰੋੜਾਂ ਲੋਕਾਂ ਦੀ ਜ਼ਿੰਦਗੀ ਖ਼ਤਰੇ ‘ਚ

3

ਲੈਸਟਰ (ਇੰਗਲੈਂਡ),  (ਸਮਾਜ ਵੀਕਲੀ)  (ਸੁਖਜਿੰਦਰ ਸਿੰਘ ਢੱਡੇ)– ਧਰਤੀ ਦੇ ਤਾਪਮਾਨ ਵਿੱਚ ਲਗਾਤਾਰ ਹੋ ਰਹੇ ਵਾਧੇ ਨੇ ਭਾਰਤ ਲਈ ਖ਼ਤਰੇ ਦੀ ਘੰਟੀ ਬੇਹੱਦ ਤੇਜ਼ੀ ਨਾਲ ਵਜਾ ਦਿੱਤੀ ਹੈ, ਕਿਉਂਕਿ ਆਕਸਫੋਰਡ ਯੂਨੀਵਰਸਿਟੀ ਨਾਲ ਜੁੜੀ ਤਾਜ਼ਾ ਪੜਤਾਲ ਮੁਤਾਬਕ ਜੇ ਗਲੋਬਲ ਤਾਪਮਾਨ ਦੋ ਡਿਗਰੀ ਤੱਕ ਵਧ ਗਿਆ ਤਾਂ ਆਉਣ ਵਾਲੇ ਸਾਲਾਂ ਵਿੱਚ ਭਾਰਤ ਦੇ ਵੱਡੇ ਹਿੱਸੇ ਵਿੱਚ ਅਜਿਹੀ ਅਤਿ-ਗਰਮੀ ਪੈ ਸਕਦੀ ਹੈ ਜੋ ਮਨੁੱਖੀ ਸਿਹਤ, ਖੇਤੀਬਾੜੀ, ਪਾਣੀ ਦੇ ਸਰੋਤਾਂ ਅਤੇ ਆਮ ਜੀਵਨ ਨੂੰ ਗੰਭੀਰ ਤੌਰ ‘ਤੇ ਹਿਲਾ ਕੇ ਰੱਖ ਦੇਵੇਗੀ; ਰਿਪੋਰਟ ਅਨੁਸਾਰ ਭਾਰਤ ਸੰਘਣੀ ਆਬਾਦੀ, ਤੇਜ਼ੀ ਨਾਲ ਵਧ ਰਹੇ ਸ਼ਹਿਰੀਕਰਨ, ਹਰੇ-ਭਰੇ ਖੇਤਰਾਂ ਦੀ ਘਾਟ ਅਤੇ ਪਾਣੀ ਦੇ ਸਰੋਤਾਂ ‘ਤੇ ਵਧਦੇ ਦਬਾਅ ਕਾਰਨ ਉਨ੍ਹਾਂ ਦੇਸ਼ਾਂ ਵਿੱਚ ਸਿਖਰ ‘ਤੇ ਹੈ ਜਿੱਥੇ ਸਭ ਤੋਂ ਵੱਧ ਲੋਕ ਭਿਆਨਕ ਗਰਮੀ ਦੀ ਲਪੇਟ ਵਿੱਚ ਆ ਸਕਦੇ ਹਨ, ਜਦਕਿ ਉੱਤਰ ਅਤੇ ਮੱਧ ਭਾਰਤ ਸਮੇਤ ਕਈ ਤਟਵਰਤੀ ਇਲਾਕਿਆਂ ਵਿੱਚ ਗਰਮੀ ਦੀ ਤੀਬਰਤਾ ਜੀਵਨ ਲਈ ਖ਼ਤਰਨਾਕ ਹੱਦਾਂ ਤੱਕ ਪਹੁੰਚਣ ਦੀ ਚੇਤਾਵਨੀ ਦਿੱਤੀ ਗਈ ਹੈ; ਵਿਗਿਆਨੀਆਂ ਦਾ ਕਹਿਣਾ ਹੈ ਕਿ ਜਿੱਥੇ ਪਹਿਲਾਂ ਕੁਝ ਹਫ਼ਤਿਆਂ ਲਈ ਗਰਮੀ ਦੀ ਲਹਿਰ ਆਉਂਦੀ ਸੀ ਉਥੇ ਹੁਣ ਮਹੀਨਿਆਂ ਤੱਕ ਤਪਸ਼ ਕਾਇਮ ਰਹਿਣ ਦੇ ਆਸਾਰ ਹਨ, ਜਿਸ ਨਾਲ ਹੀਟ ਸਟ੍ਰੋਕ, ਦਿਲ ਅਤੇ ਸਾਹ ਨਾਲ ਸੰਬੰਧਿਤ ਬਿਮਾਰੀਆਂ ਵਿੱਚ ਵਾਧਾ ਹੋਵੇਗਾ ਅਤੇ ਬੱਚੇ, ਬਜ਼ੁਰਗ, ਮਜ਼ਦੂਰ ਵਰਗ ਤੇ ਗਰੀਬ ਵਰਗ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ; ਇਸਦੇ ਨਾਲ ਹੀ ਖੇਤੀਬਾੜੀ ‘ਤੇ ਵੀ ਭਾਰੀ ਮਾਰ ਪੈਣ ਦੀ ਸੰਭਾਵਨਾ ਹੈ ਕਿਉਂਕਿ ਅਤਿ-ਤਾਪਮਾਨ ਕਾਰਨ ਫਸਲਾਂ ਸੁੱਕਣ ਜਾਂ ਸੜਨ, ਪਾਣੀ ਦੀ ਕਮੀ ਅਤੇ ਉਪਜ ਘਟਣ ਨਾਲ ਕਿਸਾਨਾਂ ਦੀ ਆਮਦਨ ‘ਤੇ ਸਿੱਧਾ ਅਸਰ ਪਵੇਗਾ, ਜਿਸ ਨਾਲ ਮਹਿੰਗਾਈ ਅਤੇ ਭੁੱਖਮਰੀ ਦਾ ਖ਼ਤਰਾ ਵਧ ਸਕਦਾ ਹੈ; ਰਿਪੋਰਟ ਇਹ ਵੀ ਦੱਸਦੀ ਹੈ ਕਿ ਪਾਣੀ ਦੇ ਸਰੋਤਾਂ ‘ਤੇ ਦਬਾਅ ਹੋਰ ਗਹਿਰਾ ਹੋਵੇਗਾ, ਦਰਿਆ ਅਤੇ ਭੂਜਲ ਪੱਧਰ ਹੇਠਾਂ ਜਾਣਗੇ ਅਤੇ ਕਈ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਘਾਟ ਗੰਭੀਰ ਰੂਪ ਧਾਰ ਸਕਦੀ ਹੈ, ਜਿਸ ਕਾਰਨ ਲੋਕਾਂ ਨੂੰ ਰਹਿਣ ਯੋਗ ਥਾਵਾਂ ਦੀ ਖੋਜ ਵਿੱਚ ਵੱਡੇ ਪੱਧਰ ‘ਤੇ ਹਿਜਰਤ ਕਰਨੀ ਪੈ ਸਕਦੀ ਹੈ; ਮਾਹਿਰਾਂ ਨੇ ਸਰਕਾਰਾਂ ਨੂੰ ਤੁਰੰਤ ਕਦਮ ਚੁੱਕਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਹਰੇ-ਭਰੇ ਖੇਤਰ ਵਧਾਉਣ, ਪਾਣੀ ਸੰਭਾਲ ਯੋਜਨਾਵਾਂ ਲਾਗੂ ਕਰਨ, ਗਰਮੀ ਦੌਰਾਨ ਲੋਕਾਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕਰਨ ਅਤੇ ਸਾਫ਼ ਊਰਜਾ ਵੱਲ ਤੇਜ਼ੀ ਨਾਲ ਵਧਣ ਤੋਂ ਬਿਨਾਂ ਭਵਿੱਖ ਵਿੱਚ ਭਾਰਤ ਸਮੇਤ ਕਈ ਦੇਸ਼ਾਂ ਲਈ ਹਾਲਾਤ ਬੇਹੱਦ ਮੁਸ਼ਕਲ ਹੋ ਸਕਦੇ ਹਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਟੈਕਸੀ ਓਪਰੇਟਰ ਯੂਨੀਅਨ ( ਰਜਿ 31) ਫ਼ਰੀਦਕੋਟ ਨੇ ਗਿਆਨ ਹੋਡਾ ਏਜੰਸੀ ਦੇ ਸਹਿਯੋਗ ਨਾਲ ਕਰਵਾਇਆ ਟ੍ਰੈਫਿਕ ਨਿਯਮ ਸੈਮੀਨਾਰ :- ਚੇਅਰਮੈਨ ਜਸਵਿੰਦਰ ਭੱਟੀ
Next articleਹੋਟਲ ਕਰਮਚਾਰੀ ਦੀ ਬੇਰਹਿਮ ਹੱਤਿਆ, ਪਨਾਹ ਮੰਗਣ ਵਾਲੇ ਦੋਸ਼ੀ ਨੂੰ ਉਮਰ ਕੈਦ ਦੀ ਸਖ਼ਤ ਸਜ਼ਾ