HOME ਪੰਜਾਬ ਰਾਜ ਜੋਨਲ ਪੱਧਰ ਦੀਆਂ ਸ਼ੂਟਿੰਗ ਖੇਡਾਂ ਵਿੱਚ ਦ ਨੋਰਵੁੱਡ ਸਕੂਲ ਦੇ...

ਪੰਜਾਬ ਰਾਜ ਜੋਨਲ ਪੱਧਰ ਦੀਆਂ ਸ਼ੂਟਿੰਗ ਖੇਡਾਂ ਵਿੱਚ ਦ ਨੋਰਵੁੱਡ ਸਕੂਲ ਦੇ 11 ਵਿਦਿਆਰਥੀਆਂ ਦੀ ਸਟੇਟ ਲਈ ਹੋਈ ਚੋਣ।

1
ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)   ( ਜਤਿੰਦਰ ਪਾਲ ਸਿੰਘ ਕਲੇਰ )  ਪੰਜਾਬ ਰਾਜ ਜੋਨਲ ਪੱਧਰ 2025-2026 ਦੇ ਸ਼ੂਟਿੰਗ ਖੇਡ ਮੁਕਾਬਲਿਆਂ ਦੀ ਮੇਜਬਾਨੀ ਦ ਨੋਰਵੁੱਡ ਸਕੂਲ, ਚਾਹਲ ਵੱਲੋਂ ਕੀਤੀ ਗਈ। ਸਕੂਲ ਮੈਨੇਜਮੈਂਟ ਨੇ ਦੱਸਿਆ ਕਿ ਇਸ ਵਿੱਚ ਸ਼ੂਟਿੰਗ ਓਪਨ ਸਾਈਟ(ਲੜਕੀਆਂ) ਅੰਡਰ-14, ਸ਼ੂਟਿੰਗ ਏਅਰ ਪਿਸਟਲ(ਲੜਕੀਆਂ) ਅੰਡਰ-17, ਸ਼ੂਟਿੰਗ ਓਪਨ ਸਾਈਟ(ਲੜਕੇ) ਅੰਡਰ-17, ਸ਼ੂਟਿੰਗ ਓਪਨ ਸਾਈਟ(ਲੜਕੇ) ਅੰਡਰ-19, ਸ਼ੂਟਿੰਗ ਏਅਰ ਪਿਸਟਲ(ਲੜਕੇ) ਅੰਡਰ-17, ਸ਼ੂਟਿੰਗ ਏਅਰ ਪਿਸਟਲ(ਲੜਕੇ) ਅੰਡਰ-19 ਦੇ ਈਵੈਂਟ ਕਰਵਾਏ ਗਏ। ਜਿਸ ਵਿੱਚ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਮੈਨੇਜਮੈਂਟ ਨੇ ਮਾਣ ਮਹਿਸੂਸ ਕਰਦੇ ਹੋਏ ਦੱਸਿਆ ਕਿ ਕਿ ਆਪਣੇ ਵਧੀਆ ਪ੍ਰਦਰਸ਼ਨ ਦੀ ਬਦੌਲਤ ਸਕੂਲ ਦੇ 11 ਵਿਦਿਆਰਥੀ ਸਟੇਟ ਲਈ ਚੁਣੇ ਗਏ ਤੇ ਦੱਸਿਆ ਕਿ ਇਹ ਵਿਦਿਆਰਥੀਆਂ ਤੇ ਕੋਚਿਸ ਦੀ ਮਿਹਨਤ ਦਾ ਹੀ ਨਤੀਜਾ ਹੈ। ਮੈਨੇਜਮੈਂਟ ਨੇ ਅੱਗੇ ਦੱਸਦੇ ਹੋਏ ਕਿਹਾ ਕਿ ਸਾਡਾ ਮਕਸਦ ਪੜਾਈ ਦੇ ਨਾਲ-ਨਾਲ ਖੇਡਾਂ ਵਿੱਚ ਸਕੂਲ ਨੂੰ ਅੱਗੇ ਲੈ ਕੇ ਜਾਣਾ ਹੈ। ਇਸ ਮੌਕੇ ਸਕੂਲ ਮੈਨੇਜਮੈਂਟ ਨੇ ਵਿਦਿਆਰਥੀਆਂ ਤੇ ਕੋਚਿਸ ਨੂੰ ਵਧਾਈਆਂ ਦਿੰਦੇ ਹੋਏ ਸਟੇਟ ਪੱਧਰ ਤੇ ਹੋਰ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਨਾਮਾਂ ਦੀ ਵੰਡ ਸ੍ਰੀ ਮੋਹਿਤ ਕੁਮਾਰ, ਚੇਅਰਮੈਨ, ਦ ਨੋਰਵੁੱਡ ਸਕੂਲ ਵੱਲੋਂ ਕੀਤੀ ਗਈ। ਇਸ ਮੌਕੇ ਸ੍ਰੀ ਨਰਿੰਦਰ ਸਿੰਘ ਬੰਗਾ ਸ਼ੂਟਿੰਗ ਕੋਚ ਤੇ ਹੋਰ ਕੋਚ ਸਾਹਿਬਾਨ ਮੌਜੂਦ ਸਨ ਜਿਨਾਂ ਨੇ ਸਕੂਲ ਮੈਨੇਜਮੈਂਟ ਨੂੰ ਮੁਬਾਰਕਬਾਦ ਦਿੱਤੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleDr. B. R. Ambedkar and his Experience of Untouchability in Post-Independence India
Next articleSAMAJ WEEKLY = 09/10/2025