ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਕਪੂਰਥਲਾ ਜ਼ਿਲ੍ਹਾ ਕਮੇਟੀ ਦੀ ਚੋਣ ਹੋਈ

ਜਤਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਤੇ ਚੰਦਰ ਪ੍ਰਕਾਸ਼ ਜਨਰਲ ਸਕੱਤਰ ਦੇ ਤੌਰ ਤੇ ਚੁਣੇ ਗਏ 

ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਸਾਬਕਾ ਸੂਬਾ ਕਮੇਟੀ ਮੈਂਬਰ ਮੋਹਨ ਲਾਲ ਦੀ ਦੇਖਰੇਖ ਹੇਠ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਕਪੂਰਥਲਾ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿੱਚ ਵੋਟਾਂ ਰਾਹੀਂ ਜਤਿੰਦਰ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ, ਗੁਰਸੀਰਤ ਸਿੰਘ ਮੀਤ ਪ੍ਰਧਾਨ, ਚੰਦਰ ਪ੍ਰਕਾਸ਼ ਜਨਰਲ ਸਕੱਤਰ ,ਸੁਖਜੀਤ ਕੌਰ ਵਿੱਤ ਸਕੱਤਰ ਤੇ ਰਮੇਸ਼ ਕੁਮਾਰ ਡੀਵੀਆਈ ਨੂੰ ਪ੍ਰੈਸ ਸਕੱਤਰ ਦੇ  ਤੌਰ ਤੇ ਚੁਣਿਆ ਗਿਆ । ਇਸ ਤੋਂ ਪਹਿਲਾਂ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਕਪੂਰਥਲਾ ਦੀ ਚੋਣ ਵਾਸਤੇ ਸੂਬਾ ਕਮੇਟੀ ਮੈਂਬਰ ਮੋਹਿਤ ਕੁਮਾਰ ਦੀ ਚੋਣ ਕੀਤੀ ਗਈ। ਇਸ ਚੋਣ ਵਿੱਚ ਰਸ਼ਪਾਲ ਚੰਦ, ਦਲਜੀਤ ਸਿੰਘ, ਹਰਵਿੰਦਰ ਸਿੰਘ, ਬਿੱਕਾਂਤ ਸਿੰਘ, ਜਤਿੰਦਰ ਸਿੰਘ ,ਰੁਪਿੰਦਰ ਸਿੰਘ ,ਅਮਨਦੀਪ ਸਿੰਘ, ਬਲਰਾਜ, ਹਰਮੀਤ ਸਿੰਘ, ਕਰਨ ਸ਼ਰਮਾ, ਰਜਿੰਦਰ ਸਿੰਘ, ਭਾਰਤ ਭੂਸ਼ਣ, ਦਵਿੰਦਰ ਸਿੰਘ, ਸੁਖਵੰਤ ਮਹਿਮੀ, ਪ੍ਰਭਸਿਮਰਨ ਸਿੰਘ, ਰਣਧੀਰ ਸਿੰਘ, ਗੁਰਸੀਰਤ ਸਿੰਘ, ਹਰਮੀਤ ਸਿੰਘ, ਮਨੋਜ ਕੁਮਾਰ, ਪਰਵੇਸ਼, ਭਾਰਤ ਭੂਸ਼ਣ ,ਵਿਕਾਸ ਮਾਧੋ ,ਮਨਦੀਪ ਸਿੰਘ ਮੌਕੇ ਤੇ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleਅੱਖਰ ਮੰਚ ਕਪੂਰਥਲਾ ਵੱਲੋਂ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਦੀ ਨਵ ਪ੍ਰਕਾਸ਼ਿਤ ਪੁਸਤਕ “ਹਰਫਾਂ ਦੀ ਜਗੀਰ” ਦੇ ਲੋਕ ਅਰਪਿਤ
Next articleਬੀ ਜੇ ਪੀ ਦਾ ਬਿਸਤਰਾ ਗੋਲ ਕਰਕੇ ਅਗਲੀ ਸਰਕਾਰ ਕਾਂਗਰਸ ਦੀ ਅਗਵਾਈ ਵਿੱਚ ਬਣੇਗੀ – ਕਾਮਿਲ ਅਮਰ ਸਿੰਘ