ਪੰਜਾਬ ਸਟੇਟ ਬੈਂਚ ਪ੍ਰੈੱਸ ਚੈਂਪੀਅਨਸ਼ਿਪ 2024 ਦੇ 93 ਕਿਲੋ ਭਾਰ ਵਰਗ ਕਲਾਸ ਐੱਮ-1 ‘ਚ ਕਿਸ਼ਨ ਕਮਾਰ ਨੇ ਬਣਾਇਆ ਨਵਾਂ ਰਿਕਾਰਡ ਤੇ ਹਾਸਲ ਕੀਤਾ ਪਹਿਲਾ ਸਥਾਨ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਨਜ਼ਦੀਕੀ ਪਿੰਡ ਛੋਕਰਾਂ ਦੇ ਵਸਨੀਕ ਪਾਵਰ ਲਿਫਟਰ ਕਿਸ਼ਨ ਰਾਮ ਨੇ ਪਟਿਆਲਾ ‘ਚ ਆਯੋਜਿਤ ਪੰਜਾਬ ਸਟੇਟ ਬੈਂਚ ਪ੍ਰੈੱਸ ਚੈਂਪੀਅਨਸ਼ਿਪ 2024 ਦੇ 93 ਕਿਲੋ ਭਾਰ ਵਰਗ ਕਲਾਸ ਐੱਮ-1 ‘ਚ 91 ਕਿਲੋਗ੍ਰਾਮਭਾਰ ਨਾਲ ਭਾਗ ਲੈਂਦੇ ਹੋਏ 200 ਕਿਲੋਗ੍ਰਾਮ ਦੀ ਬੈਂਚ ਪ੍ਰੈੱਸ ਲਗਾ ਕੇ ਜਿੱਥੇ ਪੁਰਾਣਾ ਰਿਕਾਰਡ ਤੋੜਿਆ ਹੈ, ਉੱਤੇ ਹੀ ਪਹਿਲਾ ਸਥਾਨ ਵੀ ਪ੍ਰਾਪਤ ਕੀਤਾ ਹੈ | ਇਸ ਮੌਕੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਵੇਟ ਲਿਫਟਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਇਸ ਜਿੱਤ ਦੇ ਨਾਲ ਉਸਨੂੰ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ | ਇਸ ਮੌਕੇ ਉਨਾਂ ਆਪਣੇ ਕੋਚ ਰਮੇਸ਼ ਕੁਮਾਰ (ਪੀ. ਏ ਪੀ), ਆਪਣੇ ਮਾਪਿਆਂ ਤੇ ਯਾਰਾਂ ਦੋਸਤਾਂ ਦਾ ਖਾਸ ਤੌਰ ‘ਤੇ ਧੰਨਵਾਦ ਕੀਤਾ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋ ਕੈਬਨਿਟ ਮੰਤਰੀ ਬਲਕਾਰ ਸਿੰਘ ਦੇ ਘਰ ਸਾਹਮਣੇ ਪ੍ਰਦਰਸ਼ਨ ਕਰਕੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਦਿੱਤਾ ਮੰਗ ਪੱਤਰ
Next articleਡੇਂਗੂ, ਮਲੇਰੀਆ ਤੇ ਨਸ਼ਿਆਂ ਤੋਂ ਬਚਣ ਲਈ ਕੀਤਾ ਜਾਗਰੂਕ