(ਸਮਾਜ ਵੀਕਲੀ)-ਕਪੂਰਥਲਾ (ਕੌੜਾ ) – ਪੰਜਾਬ ਸਰਕਾਰ ਵੱਲੋਂ ਭਾਵੇਂ ਪਬਲਿਕ ਦੀ ਸਰਕਾਰੀ, ਪ੍ਰਾਈਵੇਟ ਅਤੇ ਮਾਨਤਾ ਪ੍ਰਾਪਤ ਸਾਰੇ ਸਕੂਲ਼ਾਂ ਨੂੰ ਖੋਲ੍ਹਣ ਦੀ ਮੰਗ ਨੂੰ ਪੂਰਾ ਕਰਦਿਆਂ ਅੱਜ ਕੋਵਿਡ- 19 ਦੇ ਚਲਦਿਆਂ ਕੁੱਝ ਪਾਬੰਦੀਆਂ ਨੂੰ ਵਾਪਿਸ ਲੈਂਦਿਆਂ ਹੋਇਆਂ 6ਵੀਂ ਜਮਾਤ ਤੋਂ ਲੈ ਕੇ ਸੈਕੰਡਰੀ ਜਮਾਤ ਤੱਕ ਸਕੂਲਾਂ ਨੂੰ ਖੋਲਣ ਦਾ ਫੈਸਲਾ ਕੀਤਾ ਹੈ, ਜਿਸ ਦਾ ਸਵਾਗਤ ਕਰਦਿਆਂ ਹੋਇਆਂ ਪੰਜਾਬ ਰਾਜ ਗਠਜੋੜ ਕਪੂਰਥਲਾ ਵੱਲੋਂ ਪੰਜਾਬ ਸਰਕਾਰ ਨੂੰ ਪੁਰਜ਼ੋਰ ਸ਼ਬਦਾਂ ਵਿਚ ਅਪੀਲ ਕੀਤੀ ਗਈ ਹੈ ਕਿ ਉਹ ਸਰਕਾਰੀ ਐਲੀਮੈਂਟਰੀ/ ਪ੍ਰਾਇਮਰੀ ਸਕੂਲਾਂ ਨੂੰ ਵੀ ਖੋਲਣ ਦਾ ਹੁਕਮ ਜਾਰੀ ਕਰੇ ।
ਪੰਜਾਬ ਰਾਜ ਗਠਜੋੜ ਕਪੂਰਥਲਾ ਦੇ ਆਗੂਆਂ ਨੇ ਆਖਿਆ ਕਿ ਵਿਦਿਅਕ ਸੈਸ਼ਨ 2021- 22 ਦੀ ਪੜਾਈ ਦਾ ਆਖਰੀ ਮਹੀਨਾ ਚੱਲ ਰਿਹਾ ਹੈ ਅਤੇ ਸਾਲਾਨਾ ਪ੍ਰੀਖਿਆ ਮਾਰਚ ਵਿੱਚ ਹੋਣੀਆਂ ਹਨ ਤੇ ਪੰਜਾਬ ਸਰਕਾਰ ਵੱਲੋਂ ਜੇ ਕੋਵਿਡ – 19 ਦੇ ਡਰ ਤੋਂ 6 – 6 ਮਹੀਨੇ ਇੰਝ ਹੀ ਬੰਦ ਕਰੀ ਰੱਖਣਾ ਹੈ ਤਾਂ ਸਾਡੇ ਰਾਜ ਅਤੇ ਦੇਸ਼ ਦਾ ਭਵਿੱਖ ਸੁਨਹਿਰੀ ਕਿਵੇਂ ਹੋ ਸਕੇਗਾ ? ਓਹਨਾਂ ਕਿਹਾ ਕਿ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਵੱਖ ਵੱਖ ਸਿਆਸੀ ਅਤੇ ਗੈਰ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ , ਵਿਆਹ ਅਤੇ ਹੋਰ ਖੁਸ਼ੀ ਗਮੀ ਦੇ ਸਮਾਗਮ ਆਯੋਜਿਤ ਹੋ ਰਹੇ ਹਨ, ਫ਼ਿਰ ਸਰਕਾਰੀ, ਪ੍ਰਾਈਵੇਟ ਅਤੇ ਮਾਨਤਾ ਪ੍ਰਾਪਤ ਸਕੂਲ ਹੀ ਕਿਉਂ ਬੰਦ ਕੀਤੇ ਗਏ ਹਨ ?
ਪੰਜਾਬ ਰਾਜ ਗੱਠਜੋੜ ਕਪੂਰਥਲਾ ਦੇ ਅਹੁਦੇਦਾਰਾਂ ਨੇ ਆਖਿਆ ਕਿ ਸਕੂਲਾਂ ਦੀਆਂ ਪ੍ਰਬੰਧਕ ਕਮੇਟੀਆਂ, ਮਾਪੇ ਅਤੇ ਹੋਰ ਸਮਾਜ ਸੇਵੀ ਸੰਗਠਨਾਂ ਵੱਲੋਂ ਸਰਕਾਰੀ ਪਰਾਈਵੇਟ ਅਤੇ ਮਾਨਤਾ ਪ੍ਰਾਪਤ ਸਕੂਲਾਂ ਨੂੰ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਨੂੰ ਸਮੇਂ ਦੀ ਰਾਜ ਸਰਕਾਰ ਪ੍ਰਵਾਨ ਕਰੇ ਅਤੇ ਜਲਦ ਤੋਂ ਜਲਦ ਸਕੂਲਾਂ ਵਿਚ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਸਕੂਲਾਂ ਵਿਚ ਪੜ੍ਹਾਉਣ ਦੀ ਆਗਿਆ ਦੇ ਆਦੇਸ਼ ਜਾਰੀ ਕਰੇ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly