ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਦੀ ਅਗਵਾਈ ਹੇਠ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦੋਆਬਾ ਕਾਲਜ, ਰਾਹੋਂ ਵਿਖੇ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ ਸਕੀਮ ਅਧੀਨ ਟ੍ਰੇਨਿੰਗ ਪਾਰਟਨਰ ਆਰੀਅਨਸ ਐਜੁਕੇਸ਼ਨ ਟਰੱਸਟ ਵੱਲੋਂ ਹਾਸਪਿਟਲ ਫਰੰਟ ਡੈਸਕ ਕੋਆਡੀਨੇਟਰ (ਹੈਲਥ ਸੈਕਟਰ) ਅਤੇ ਰਿਟੇਲ ਸੇਲਸ ਐਗਜ਼ੀਕਿਊਟਿਵ (ਰਿਟੇਲ ਸੈਕਟਰ) ਵਿਚ ਮੁਫ਼ਤ ਹੁਨਰ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ। ਇਹ ਮੁਫ਼ਤ ਹੁਨਰ ਸਿਖਲਾਈ ਪ੍ਰੋਗਰਾਮ ਤਿੰਨ ਤੋਂ ਪੰਜ ਮਹੀਨੇ ਦੇ ਹਨ ਅਤੇ ਕੋਰਸ ਵਿਚ ਦਾਖ਼ਲੇ ਲਈ ਘੱਟੋ-ਘੱਟ ਯੋਗਤਾ 12ਵੀਂ ਹੈ। ਕੋਰਸ ਦੌਰਾਨ ਨੌਜਵਾਨਾਂ ਨੂੰ ਮੁਫ਼ਤ ਹੋਸਟਲ ਦੀ ਸਹੂਲਤ, ਮੁਫ਼ਤ ਖਾਣਾ-ਪੀਣਾ, ਮੁਫ਼ਤ ਵਰਦੀਆਂ ਕਾਪੀਆਂ-ਕਿਤਾਬਾਂ ਅਤੇ ਹੋਰ ਆਧੁਨਿਕ ਸਹੂਲਤਾਂ ਨਾਲ ਲੈਸ ਟ੍ਰੇੁਨਿੰਗ ਸਮੱਗਰੀ ਦਿੱਤੀ ਜਾਵੇਗੀ। ਇਨ੍ਹਾਂ ਕੋਰਸਾਂ ਵਿਚ ਟ੍ਰੇਨਿੰਗ ਉਪਰੰਤ ਕੇਂਦਰ ਸਰਕਾਰ ਵੱਲੋਂ ਸਥਾਪਤ ਸਬੰਧਤ ਸੈਕਟਰ ਸਕਿਲ ਕੌਸਲ ਵੱਲੋਂ ਸਰਕਾਰੀ ਸਰਟੀਫਿਕੇਟ ਦਿੱਤਾ ਜਾਵੇਗਾ। ਟ੍ਰੇਨਿੰਗ ਉਪਰੰਤ ਨੌਜਵਾਨਾਂ ਨੂੰ ਸਬੰਧਤ ਅਦਾਰਿਆਂ ਵਿਚ ਰੋਜ਼ਗਾਰ ਦੇ ਮੌਕੇ ਦਿੱਤੇ ਜਾਣਗੇ, ਜਿਸ ਦੌਰਾਨ ਉਨ੍ਹਾਂ ਦੀ ਤਨਖ਼ਾਹ ਜ਼ਿਲ੍ਹੇ ਦੇ ਡੀ.ਸੀ ਰੇਟਾਂ ਜਾਂ ਉਸ ਤੋ ਵੱਧ ਹੋਵੇਗੀ।ਪਲੇਸਮੈਂਟ ਦੌਰਾਨ ਨੌਜਵਾਨਾਂ ਨੂੰ ਲਾਜ਼ਮੀ ਵਜ਼ੀਫ਼ਾ ਦਿੱਤਾ ਜਾਵੇਗਾ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਇਨ੍ਹਾਂ ਕੋਰਸਾਂ ਵਿਚ ਦਾਖ਼ਲਾ ਲੈਣ ਲਈ ਉਮਰ ਦੀ ਸੀਮਾ 15 ਤੋਂ 35 ਸਾਲ ਤੱਕ ਦੀ ਹੈ। ਜ਼ਿਲ੍ਹੇ ਦੇ ਕਿਸੇ ਵੀ ਪਿੰਡ ਦਾ ਕੋਈ ਵੀ ਨੌਜਵਾਨ ਇਨ੍ਹਾਂ ਕੋਰਸਾਂ ਵਿਚ ਦਾਖ਼ਲਾ ਲੈਣਾ ਚਾਹੁੰਦਾ ਹੋਵੇ ਤਾਂ 10ਵੀ, 12ਵੀ, ਆਧਾਰ ਕਾਰਡ, ਜਾਤੀ ਸਰਟੀਫਿਕੇਟ, ਬੀ.ਪੀ.ਐਲ ਸਰਟੀਫਿਕੇਟ/ਕਾਰਡ (ਨੀਲਾ ਕਾਰਡ ਜਾਂ ਰਾਸ਼ਨ ਕਾਰਡ), ਚਾਰ ਪਾਸਪੋਰਟ ਸਾਈਜ਼ ਫੋਟੋਆਂ ਦੀਆਂ ਦੋ ਕਾਪੀਆਂ ਲੈ ਕੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਜ਼ਿਲ੍ਹਾ ਪੱਧਰੀ ਟੀਮ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਤੀਸਰੀ ਮੰਜ਼ਿਲ, ਕਮਰਾ ਨੰਬਰ 413 ਜਾਂ ਮੋਬਾਈਲ ਨੰਬਰ 83603-76675 ‘ਤੇ ਸੰਪਰਕ ਕਰ ਸਕਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj